ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਦੇ ਚੱਲਦੇ ਜਿੱਥੇ ਸਭ ਕੁਝ ਲੌਕਡਾਊਨ ਦੇ ਵਿੱਚ ਬੰਦ ਸੀ ਉੱਥੇ ਹੀ ਘਰਾਂ ਦੇ ਵਿੱਚ ਮਾਵਾਂ ਦੇ ਰਸੋਈ ਦੇ ਬੂਹੇ ਖੁੱਲ੍ਹੇ ਸੀ। ਉਨ੍ਹਾਂ ਵਾਸਤੇ ਸਭ ਤੋਂ ਵੱਡਾ ਚੈਲੇਂਜ ਸੀ ਪੌਸ਼ਟਿਕ ਖਾਣੇ ਦੇ ਨਾਲ-ਨਾਲ ਪਰਿਵਾਰ ਦੀ ਇਮਿਊਨਿਟੀ ਦਾ ਵੀ ਧਿਆਨ ਰੱਖਣ ਤਾਂ ਕਿ ਕੋਰੋਨਾ ਤੋਂ ਬਚਿਆ ਜਾ ਸਕੇ ਅਤੇ ਨਾਲ ਹੀ ਉਹ ਖਾਣਾ ਬੱਚਿਆਂ ਅਤੇ ਵੱਡਿਆਂ ਨੂੰ ਵੀ ਪਸੰਦ ਆਵੇ।
ਇਸੇ ਤਹਿਤ ਹੋਮ ਮੇਕਰ ਨਤਾਸ਼ਾ ਨੰਦਾ ਨੇ ਉਨ੍ਹਾਂ ਨੇ ਘਰ ਵਿੱਚ ਪਏ ਸਾਮਾਨ ਦੇ ਨਾਲ ਇਮਿਊਨਿਟੀ ਬੂਸਟਰ ਸਮੂਦੀ ਬਣਾ ਕੇ ਵਿਖਾਈ ਜੋ ਕਿ ਸਵਾਦ ਹੋਣ ਦੇ ਨਾਲ-ਨਾਲ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੈ। ਨਤਾਸ਼ਾ ਨੇ ਦੱਸਿਆ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਕੁਕਿੰਗ ਕਰ ਰਹੇ ਹਨ ਪਰ ਲੌਕਡਾਊਨ ਦੌਰਾਨ ਉਨ੍ਹਾਂ ਨੂੰ ਕੁਕਿੰਗ ਲਈ ਵਧੇਰੇ ਸਮਾਂ ਮਿਲਿਆ ਅਤੇ ਇਹ ਉਨ੍ਹਾਂ ਲਈ ਇੱਕ ਚੈਲੇਂਜ ਵੀ ਸੀ ਕਿ ਉਹ ਘਰ ਦੇ ਖਾਣੇ ਨੂੰ ਇਸ ਤਰ੍ਹਾਂ ਬਣਾਉਣ ਅਤੇ ਪ੍ਰੈਜ਼ੈਂਟ ਕਰਨ ਕੀ ਬੱਚੇ ਖੁਸ਼ ਹੋ ਕੇ ਖਾ ਸਕਣ। ਇਸ ਲਈ ਉਨ੍ਹਾਂ ਨੇ ਰੋਜ਼ਾਨਾ ਬਣਨ ਵਾਲੇ ਖਾਣੇ 'ਤੇ ਪ੍ਰਯੋਗ ਕਰਨੇ ਸ਼ੁਰੂ ਕੀਤੇ ਅਤੇ ਹੁਣ ਉਨ੍ਹਾਂ ਨੇ ਇੱਕ ਇਮਿਊਨਿਟੀ ਬੂਸਟਰ ਸਮੂਦੀ ਬਣਾਈ ਹੈ ਜੋ ਕਿ ਪ੍ਰੋਟੀਨ ਨਾਲ ਭਰਪੂਰ ਹੈ।
ਐਂਟੀ ਆਕਸੀਡੈਂਟ ਪ੍ਰੋਟੀਨ ਰਿਚ ਸਮੂਦੀ ਦੀ ਸਮੱਗਰੀ:
ਕੇਲਾ - 1
ਸਟ੍ਰਾਬੇਰੀ 3-4
ਮਿਕਸ ਬੈਰੀਜ਼ 8-10
ਭਿੱਜੇ ਬਾਦਾਮ - 5