ਪੰਜਾਬ

punjab

ETV Bharat / state

ਬਲਬੀਰ ਸਿੰਘ ਸੀਨੀਅਰ ਦੀ ਬਰਸੀ ਉਤੇ ਵਿਸ਼ੇਸ਼; ਜਾਣੋ "ਖੇਡਾਂ ਦੇ ਸਰਦਾਰ" ਦੀਆਂ ਵਿਸ਼ੇਸ਼ ਉਪਬਲਧੀਆਂ - ਪੰਜਾਬ ਪੁਲਿਸ

ਹਾਕੀ ਦੇ ਸਰਦਾਰ ਬਲਬੀਰ ਸਿੰਘ ਸੀਨੀਅਰ ਦੀ ਅੱਜ ਤੀਜੀ ਬਰਸੀ ਹੈ। ਇਸ ਮਹਾਨ ਖਿਡਾਰੀ ਦੀਆਂ ਹਾਕੀ ਦੇ ਖੇਤਰ ਵਿੱਚ ਕਈ ਉਪਬਲਬਧੀਆਂ ਹਨ। ਅੱਜ ਇਸ ਰਿਪੋਰਟ ਰਾਹੀਂ ਤੁਹਾਨੂੰ ਦੱਸਾਂਗੇ ਕਿ ਕੌਣ ਸੀ ਬਲਬੀਰ ਸਿੰਘ ਸੀਨੀਅਰ ਤੇ ਹਾਕੀ ਤੇ ਹਾਕੀ ਦੇ ਖੇਤਰ ਵਿੱਚ ਉਨ੍ਹਾਂ ਦੀਆਂ ਕੀ ਉਪਬਲਬਧੀਆਂ ਹਨ।

Third death anniversary of Balbir Singh Sr., Cabinet Minister Meet Hayer tweeted
ਬਲਬੀਰ ਸਿੰਘ ਸੀਨੀਅਰ ਦੀ ਬਰਸੀ ਉਤੇ ਵਿਸ਼ੇਸ਼; ਜਾਣੋ "ਖੇਡਾਂ ਦੇ ਸਰਦਾਰ" ਦੀਆਂ ਵਿਸ਼ੇਸ਼ ਉਪਬਲਧੀਆਂ

By

Published : May 25, 2023, 2:40 PM IST

ਚੰਡੀਗੜ੍ਹ ਡੈਸਕ :ਭਾਰਤ ਦੇ ਮਹਾਨ ਹਾਕੀ ਖਿਡਾਰੀ ਅਤੇ ਓਲੰਪੀਅਨ ਬਲਬੀਰ ਸਿੰਘ ਦੀ ਅੱਜ ਤੀਸਰੀ ਬਰਸੀ ਹੈ। ਬੀਤੀ 25 ਮਈ 2020 ਨੂੰ ਬਲਬੀਰ ਸਿੰਘ ਸੀਨੀਅਰ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ। 96 ਸਾਲਾ ਬਲਬੀਰ ਸਿੰਘ ਉਮਰ ਦੇ ਤਕਾਜ਼ੇ ਨਾਲ ਕਈ ਸਰੀਰਕ ਸਮੱਸਿਆਵਾਂ ਨਾਲ ਜੂਝ ਰਹੇ ਸਨ। ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਉਨ੍ਹਾਂ ਨੇ ਆਖ਼ਰੀ ਸਾਹ ਲਏ। ਉਨ੍ਹਾਂ ਦਾ ਚੰਡੀਗੜ੍ਹ ਦੇ ਸੈਕਟਰ 25 ਦੇ ਸ਼ਮਸ਼ਾਨ ਘਾਟ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ ਸੀ। ਇਸ ਮਹਾਨ ਖਿਡਾਰੀ ਦੀਆਂ ਹਾਕੀ ਦੇ ਖੇਤਰ ਵਿੱਚ ਕਈ ਉਪਬਲਬਧੀਆਂ ਹਨ। ਅੱਜ ਇਸ ਰਿਪੋਰਟ ਰਾਹੀਂ ਤੁਹਾਨੂੰ ਦੱਸਾਂਗੇ ਕਿ ਕੌਣ ਸੀ ਬਲਬੀਰ ਸਿੰਘ ਸੀਨੀਅਰ ਤੇ ਹਾਕੀ ਤੇ ਦੇਸ਼ ਨੂੰ ਉਨ੍ਹਾਂ ਦੀ ਕੀ ਦੇਣ ਸੀ।

ਕੌਣ ਸੀ ਖੇਡਾਂ ਦਾ ਸਰਦਾਰ ਬਲਬੀਰ ਸਿੰਘ ਸੀਨੀਅਰ :ਹਾਕੀ ਦੇ ਮਹਾਨ ਖਿਡਾਰੀ ਬਲਬੀਰ ਸਿੰਘ ਸੀਨੀਅਰ ਦਾ ਜਨਮ ਪੰਜਾਬ ਦੇ ਹਰੀਪੁਰ ਖ਼ਾਲਸਾ ਵਿਖੇ 10 ਅਕਤੂਬਰ 1924 ਨੂੰ ਹੋਇਆ ਸੀ। ਉਨ੍ਹਾਂ ਨੂੰ ਹੁਣ ਤੱਕ ਦਾ ਸਰਵੋਤਮ ਸੈਂਟਰ ਫਾਰਵਰਡ ਮੰਨਿਆ ਜਾਂਦਾ ਹੈ। 1948, 1952 ਅਤੇ 1956 ਵਿੱਚ ਭਾਰਤੀ ਹਾਕੀ ਟੀਮ ਦੀ ਓਲੰਪਿਕ ਗੋਲਡ ਦੀ ਦੂਜੀ ਹੈਟ੍ਰਿਕ ਤੋਂ ਬਾਅਦ, ਉਨ੍ਹਾਂ ਦੀ ਖੇਡ ਹੁਨਰ ਨੇ ਦੇਸ਼ ਨੂੰ ਜਸ਼ਨ ਮਨਾਉਣ ਦੇ ਕਈ ਮੌਕੇ ਦਿੱਤੇ ਅਤੇ ਆਜ਼ਾਦੀ ਤੋਂ ਬਾਅਦ ਦੇ ਸਾਲਾਂ ਵਿੱਚ ਇੱਕ ਵੱਖਰੀ ਪਛਾਣ ਬਣਾਉਣ ਵਿੱਚ ਸਹਾਇਤਾ ਕੀਤੀ। ਪੰਜਾਬ ਵਿੱਚ ਕਰਮ ਕੌਰ ਅਤੇ ਦਲੀਪ ਸਿੰਘ ਦੁਸਾਂਝ ਦੇ ਘਰ ਜਨਮੇ, ਇੱਕ ਆਜ਼ਾਦੀ ਘੁਲਾਟੀਏ, ਬਲਬੀਰ ਸਿੰਘ ਦੇ ਸ਼ੁਰੂਆਤੀ ਸਾਲ ਉਨ੍ਹਾਂ ਪਿਤਾ ਤੋਂ ਬਿਨਾਂ ਬਿਤਾਏ, ਜੋ ਅਕਸਰ ਬਾਹਰ ਰਹਿੰਦੇ ਸਨ ਅਤੇ ਕਈ ਵਾਰ ਜੇਲ੍ਹ ਵੀ ਗਏ ਸਨ।

ਖੇਡ ਦੇ ਸਫ਼ਰ ਦੀ ਸ਼ੁਰੂਆਤ :ਹਾਕੀ ਨੇ ਉਨ੍ਹਾਂ ਨੂੰ ਛੋਟੀ ਉਮਰ ਤੋਂ ਹੀ ਮੋਹ ਲਿਆ ਸੀ। ਉਸ ਨੇ ਇਹ ਖੇਡ ਉਦੋਂ ਸ਼ੁਰੂ ਕੀਤੀ ਜਦੋਂ ਉਹ ਪੰਜ ਸਾਲ ਦੇ ਸਨ। ਫਿਰ, 12 ਸਾਲ ਦੀ ਉਮਰ ਵਿੱਚ, ਜਦੋਂ ਉਨ੍ਹਾਂ ਨੇ 1936 ਵਿੱਚ ਭਾਰਤੀ ਹਾਕੀ ਟੀਮ ਨੂੰ ਆਪਣਾ ਤੀਜਾ ਓਲੰਪਿਕ ਸੋਨ ਤਗਮਾ ਜਿੱਤਦਿਆਂ ਦੇਖਿਆ, ਬਲਬੀਰ ਸਿੰਘ ਸੀਨੀਅਰ ਨੂੰ ਪਤਾ ਸੀ ਕਿ ਉਨ੍ਹਾਂ ਨੇ ਜ਼ਿੰਦਗੀ ਵਿੱਚ ਅੱਗੇ ਕੀ ਕਰਨਾ ਹੈ। ਉਨ੍ਹਾਂ ਨੇ ਗੋਲਕੀਪਰ ਦੇ ਤੌਰ 'ਤੇ ਸ਼ੁਰੂਆਤ ਕੀਤੀ ਅਤੇ ਫਿਰ ਬੈਕ ਫੋਰ ਵਿੱਚ ਖੇਡਣ ਲੱਗ ਗਏ, ਪਰ ਉਨ੍ਹਾਂ ਨੂੰ ਪਹਿਲੀ ਵਾਰ ਆਪਣੀ ਸਮਰੱਥਾ ਦਾ ਅਹਿਸਾਸ ਹੋਇਆ ਜਦੋਂ ਇੱਕ ਸਟ੍ਰਾਈਕਰ ਦੇ ਰੂਪ ਵਿੱਚ ਉਨ੍ਹਾਂ ਨੂੰ ਇੱਕ ਸਥਾਨਕ ਟੂਰਨਾਮੈਂਟ ਵਿੱਚ ਖੇਡਣ ਦਾ ਮੌਕਾ ਮਿਲਿਆ। ਆਪਣੀ ਅਸਲੀ ਪਛਾਣ ਮਿਲੀ।

  1. Fake policeman: ਅਸਲੀ ਪੁਲਿਸ ਹੱਥੇ ਚੜ੍ਹਿਆ ਨਕਲੀ ਪੁਲਿਸ ਮੁਲਾਜ਼ਮ, ਦੇਖੋ ਕਿਵੇਂ ਕੱਟ ਰਿਹਾ ਸੀ ਚਲਾਨ ?
  2. ਹਨੀ ਟ੍ਰੈਪ ਵਿੱਚ ਫਸਿਆ ਇਕ ਹੋਰ ਵਿਅਕਤੀ, ਬਲੈਕਮੇਲਰਾਂ ਤੋਂ ਤੰਗ ਆ ਕੀਤੀ ਖ਼ੁਦਕੁਸ਼ੀ
  3. PSEB 12th result 2023: ਸਰਕਾਰ ਵੱਲੋਂ ਟੌਪਰਾਂ ਨੂੰ 51-51 ਹਜ਼ਾਰ ਦੇ ਐਲਾਨ ’ਤੇ ਦਲਜੀਤ ਚੀਮਾ ਦੀ ਟਿੱਪਣੀ, ਕਿਹਾ- "ਥੋੜੀ ਜਿਹੀ ਸੇਵਾ ਹੋਰ ਕਰੋ"

ਪੰਜਾਬ ਨੂੰ 1946 ਅਤੇ 1947 ਵਿੱਚ ਦਿਵਾਇਆ ਰਾਸ਼ਟਰੀ ਖਿਤਾਬ :ਪੜ੍ਹਾਈ ਵਿੱਚ ਕੁਝ ਖਾਸ ਦਿਲਚਸਪੀ ਨਹੀਂ ਸੀ ਤੇ ਜਦੋਂ ਬਲਬੀਰ ਸਿੰਘ ਸੀਨੀਅਰ ਆਪਣੀ 10ਵੀਂ ਜਮਾਤ ਦੇ ਇਮਤਿਹਾਨ ਵਿੱਚ ਸ਼ਾਮਲ ਨਹੀਂ ਹੋ ਸਕੇ ਤਾਂ ਹਾਕੀ ਵਿੱਚ ਉਨ੍ਹਾਂ ਦੀਆਂ ਪ੍ਰਾਪਤੀਆਂ ਨੇ ਉਸ ਨੂੰ ਵਜ਼ੀਫੇ ਨਾਲ ਲਾਹੌਰ ਦੇ ਸਿੱਖ ਨੈਸ਼ਨਲ ਕਾਲਜ ਵਿੱਚ ਦਾਖਲਾ ਦਿਵਾਇਆ। ਵਿਰੋਧੀ ਖਾਲਸਾ ਕਾਲਜ ਨੇ ਜਲਦੀ ਹੀ ਉਨ੍ਹਾਂ ਦੀ ਪ੍ਰਤਿਭਾ ਨੂੰ ਦੇਖਿਆ ਅਤੇ ਦਾਖਲਾ ਦਿੱਤਾ, ਜਿੱਥੇ ਉਨ੍ਹਾਂ ਬਤੌਰ ਕਪਤਾਨ ਕਾਲਜ ਟੀਮ ਦੀ ਲਗਾਤਾਰ ਤਿੰਨ ਚੈਂਪੀਅਨਸ਼ਿਪਾਂ ਵਿੱਚ ਅਗਵਾਈ ਕੀਤੀ ਅਤੇ ਜਲਦੀ ਹੀ ਪੰਜਾਬ ਦੀ ਟੀਮ ਲਈ ਖੇਡਣ ਲਈ ਚਲੇ ਗਏ। ਪੰਜਾਬ ਦੀ ਟੀਮ ਨੇ 14 ਸਾਲਾਂ ਤੋਂ ਨੈਸ਼ਨਲਜ਼ ਵਿੱਚ ਕੋਈ ਤਮਗਾ ਨਹੀਂ ਜਿੱਤਿਆ ਸੀ, ਪਰ ਬਲਬੀਰ ਸਿੰਘ ਸੀਨੀਅਰ ਨੇ 1946 ਅਤੇ 1947 ਵਿੱਚ ਲਗਾਤਾਰ ਰਾਸ਼ਟਰੀ ਖਿਤਾਬ ਜਿੱਤਣ ਵਿੱਚ ਮਦਦ ਕੀਤੀ ਸੀ। 1947 ਦੀ ਵੰਡ ਵੇਲੇ ਬਲਬੀਰ ਸਿੰਘ ਦਾ ਪਰਿਵਾਰ ਲੁਧਿਆਣਾ ਵੱਲ ਨੂੰ ਕੂਚ ਕਰ ਗਿਆ। ਲੁਧਿਆਣੇ ਆਉਣ ਤੋਂ ਬਲਬੀਰ ਸਿੰਘ ਪੰਜਾਬ ਪੁਲਿਸ ਵਿੱਚ ਨੌਕਰੀ ਕਰਨ ਲੱਗ ਪਏ।

ਉਪਲਬਧੀਆਂ :ਬਲਬੀਰ ਸਿੰਘ ਸੀਨੀਅਰ ਇਕਲੌਤੇ ਅਜਿਹੇ ਹਾਕੀ ਖਿਡਾਰੀ ਹਨ, ਜਿੰਨ੍ਹਾਂ ਨੇ 3 ਓਲੰਪਿਕ ਵਿੱਚ ਭਾਰਤ ਦੀ ਝੋਲੀ ਵਿੱਚ 3 ਸੋਨ ਤਮਗ਼ੇ ਪਾਏ ਸਨ। ਬਲਬੀਰ ਸਿੰਘ ਦੇ ਬਣਾਏ ਹੋਏ ਰਿਕਾਰਡ ਹਾਲੇ ਤੱਕ ਕਾਇਮ ਹਨ। ਉਨ੍ਹਾਂ ਦਾ ਓਲੰਪਿਕ ਖੇਡਾਂ ਵਿੱਚ ਸਭ ਤੋਂ ਜ਼ਿਆਦਾ ਗੋਲ ਕਰਨ ਦਾ ਰਿਕਾਰਡ ਵੀ ਹਾਲੇ ਤੱਕ ਕੋਈ ਨਹੀਂ ਤੋੜ ਸਕਿਆ। ਸੰਨ 1957 ਵਿੱਚ ਜਿਨ੍ਹਾਂ ਵਿਅਕਤੀਆਂ ਨੂੰ ਪਦਮਸ੍ਰੀ ਨਾਲ ਨਵਾਜਿਆ ਗਿਆ, ਬਲਬੀਰ ਸਿੰਘ ਉਨ੍ਹਾਂ ਵਿੱਚੋਂ ਪਹਿਲੇ ਖਿਡਾਰੀ ਸਨ। ਭਾਰਤ ਵਿੱਚ ਤਾਂ ਉਨ੍ਹਾਂ ਬਹੁਤ ਮਾਣ-ਸਨਮਾਨ ਮਿਲਿਆ, ਪਰ ਵਿਦੇਸ਼ਾਂ ਨੇ ਉਨ੍ਹਾਂ ਨੂੰ ਬਹੁਤ ਮਾਣ-ਸਨਮਾਨ ਬਖ਼ਸ਼ਿਆ। ਡੋਮੀਨਿਕ ਰਿਪਬਲਿਕ ਨੇ ਸੰਨ 1958 ਵਿੱਚ ਬਲਬੀਰ ਸਿੰਘ ਦੇ ਨਾਂ ਦੀ ਇੱਕ ਪੋਸਟਲ ਸਟੈਂਪ ਵਿੱਚ ਜਾਰੀ ਕੀਤੀ ਸੀ। ਸੰਨ 1971 ਵਿੱਚ ਖੇਡੇ ਹਾਕੀ ਵਿਸ਼ਵ ਕੱਪ ਦੇ ਬਲਬੀਰ ਸਿੰਘ ਹਿੱਸਾ ਰਹੇ ਸਨ, ਜਿਸ ਵਿੱਚ ਭਾਰਤ ਨੇ ਤਾਂਬੇ ਦਾ ਤਮਗ਼ਾ ਆਪਣੇ ਨਾਂ ਕੀਤਾ।

ਲਾਈਫ਼ ਟਾਈਮ ਅਚੀਵਮੈਂਟ ਐਵਾਰਡ :ਬਲਬੀਰ ਸਿੰਘ ਨੂੰ ਸਾਲ 2015 ਵਿੱਚ ਹਾਕੀ ਦਾ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਵੀ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਇਸੇ ਸਾਲ ਪੰਜਾਬ ਸਰਕਾਰ ਨੇ ਬਲਬੀਰ ਸਿੰਘ ਨੂੰ ਪੰਜਾਬ ਦੇ ਸਭ ਤੋਂ ਵੱਡੇ ਅਵਾਰਡ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਵੀ ਨਿਵਾਜਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਹ ਅਵਾਰਡ ਉਨ੍ਹਾਂ ਨੂੰ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿਖੇ ਇਲਾਜ ਕਰਵਾਉਣ ਆਏ ਮੌਕੇ ਦਿੱਤਾ। ਈਟੀਵੀ ਭਾਰਤ ਖੇਡਾਂ ਦੇ ਇਸ ਸਰਦਾਰ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ-ਮੌਕੇ ਵਧਾਈਆਂ ਦਿੰਦਾ ਹੈ ਅਤੇ ਉਨ੍ਹਾਂ ਦੀ ਤੰਦਰੁਸਤੀ ਦੀ ਖੈਰ ਮੰਗਦਾ ਹੈ।

ABOUT THE AUTHOR

...view details