ਪੰਜਾਬ

punjab

ETV Bharat / state

EV policy in Punjab: ਪੰਜਾਬ 'ਚ ਈਵੀ ਪਾਲਿਸੀ, ਪਰ ਸਰਕਾਰ ਦਾ ਕੋਈ ਰੋਡਮੈਪ ਨਹੀਂ, ਚਾਰਜਿੰਗ ਸਟੇਸ਼ਨਾਂ ਲਈ ਨਹੀਂ ਕੋਈ ਰਣਨੀਤੀ !

ਪੰਜਾਬ 'ਚ ਚਾਰਜਿੰਗ ਸਟੇਸ਼ਨ ਤਿਆਰ ਕਰਨ ਵਿਚ ਸਰਕਾਰ ਅਜੇ ਤੱਕ ਕੋਈ ਰਣਨੀਤੀ ਨਹੀਂ ਘੜ ਸਕੀ। ਹਾਲਾਂਕਿ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਤੋਂ 40 ਇਲੈਕਟ੍ਰਿਕ ਬੱਸਾਂ ਦੀ ਮੰਗ ਕੀਤੀ। ਜਿਸ ਲਈ ਸਿਰਫ਼ ਇਕ ਚਾਰਜਿੰਗ ਸਟੇਸ਼ਨ ਜਲੰਧਰ ਦੇ ਬੀਐਸਐਫ ਚੌਂਕ 'ਤੇ ਸਥਾਪਿਤ ਕੀਤਾ ਗਿਆ। ਪੰਜਾਬ 'ਚ ਲੋਕ ਇਲੈਕਟ੍ਰਿਕ ਵਾਹਨ ਖਰੀਦ ਤਾਂ ਰਹੇ ਹਨ, ਪਰ ਜ਼ਿਆਦਾ ਰੁਝਾਨ ਇਸ ਲਈ ਵੀ ਵਿਖਾਈ ਨਹੀਂ ਦੇ ਰਿਹਾ ਕਿਉਂਕਿ ਸਰਕਾਰ ਲੋੜੀਂਦੇ ਚਾਰਜਿੰਗ ਸਟੇਸ਼ਨ ਹੀ ਸਥਾਪਿਤ ਨਹੀਂ ਕਰ ਸਕੀ।

EV policy in Punjab
EV policy in Punjab

By

Published : May 27, 2023, 2:24 PM IST

ਚੰਡੀਗੜ੍ਹ:ਪੰਜਾਬ ਸਰਕਾਰ ਵੱਲੋਂ ਇਲੈਕਟ੍ਰਿਕ ਵਹੀਕਲ ਪਾਲਿਸੀ ਤਾਂ ਲਿਆਂਦੀ ਗਈ, ਪਰ ਲੋਕਾਂ ਲਈ ਕੋਈ ਰੋਡ ਮੈਪ ਤਿਆਰ ਨਹੀਂ। ਇਲੈਕਟ੍ਰਿਕ ਵਹੀਕਲਸ ਲਈ ਕੋਈ ਮਜ਼ਬੂਤ ਇਨਫਰਾਸਟਰਕਚਰ ਤਿਆਰ ਨਹੀਂ ਕੀਤਾ ਗਿਆ। ਭਾਰਤ ਸਰਕਾਰ ਜਿਥੇ ਇਲੈਕਟ੍ਰਿਕ ਵਾਹਨ ਖਰੀਦਣ ਵਾਲਿਆਂ ਲਈ ਸਬਸਿਡੀ ਦਾ ਐਲਾਨ ਕਰ ਚੁੱਕੀ ਹੈ, ਉਥੇ ਈ ਪੰਜਾਬ ਸਰਕਾਰ ਨੇ ਵੀ 1 ਲੱਖ ਪਿੱਛੇ 10,000 ਦੀ ਸਬਸਿਡੀ ਦਾ ਐਲਾਨ ਕੀਤਾ। ਪਰ ਪੰਜਾਬ 'ਚ ਚਾਰਜਿੰਗ ਸਟੇਸ਼ਨ ਤਿਆਰ ਕਰਨ ਵਿਚ ਸਰਕਾਰ ਅਜੇ ਤੱਕ ਕੋਈ ਰਣਨੀਤੀ ਨਹੀਂ ਘੜ ਸਕੀ। ਹਾਲਾਂਕਿ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਤੋਂ 40 ਇਲੈਕਟ੍ਰਿਕ ਬੱਸਾਂ ਦੀ ਮੰਗ ਕੀਤੀ। ਜਿਸ ਲਈ ਸਿਰਫ਼ ਇਕ ਚਾਰਜਿੰਗ ਸਟੇਸ਼ਨ ਜਲੰਧਰ ਦੇ ਬੀਐਸਐਫ ਚੌਂਕ 'ਤੇ ਸਥਾਪਿਤ ਕੀਤਾ ਗਿਆ। ਪੰਜਾਬ 'ਚ ਲੋਕ ਇਲੈਕਟ੍ਰਿਕ ਵਾਹਨ ਖਰੀਦ ਤਾਂ ਰਹੇ ਹਨ ਪਰ ਜ਼ਿਆਦਾ ਰੁਝਾਨ ਇਸ ਲਈ ਵੀ ਵਿਖਾਈ ਨਹੀਂ ਦੇ ਰਿਹਾ ਕਿਉਂਕਿ ਸਰਕਾਰ ਲੋੜੀਂਦੇ ਚਾਰਜਿੰਗ ਸਟੇਸ਼ਨ ਹੀ ਸਥਾਪਿਤ ਨਹੀਂ ਕਰ ਸਕੀ।



ਪੰਜਾਬ 'ਚ 46 ਪ੍ਰਤੀਸ਼ਤ ਹੋਈ ਇਲੈਕਟ੍ਰਿਕ ਵਹੀਕਲਾਂ ਦੀ ਮੰਗ: ਪੰਜਾਬ 'ਚ ਇਲੈਕਟ੍ਰਿਕ ਵਾਹਨਾਂ ਵਿਚੋਂ ਜ਼ਿਆਦਾਤਰ ਲੋਕ ਟੂ ਵਹੀਲਰਸ ਖਰੀਦ ਰਹੇ ਹਨ। ਅੰਕੜਿਆਂ ਤੋਂ ਪਤਾ ਲੱਗਾ ਕਿ ਪੰਜਾਬ ਵਿਚ ਈਵੀ ਦੀ ਮੰਗ 46 ਪ੍ਰਤੀਸ਼ਤ ਤੱਕ ਵਧੀ ਹੈ। ਸਾਲ 2022 'ਚ 4752 ਈਵੀ ਖਰੀਦੇ ਗਏ ਜਦਕਿ 2023 ਦੇ ਮੱਧ ਤੱਕ 6,942 ਇਲੈਕਟ੍ਰਿਕ ਵਾਹਨ ਖਰੀਦੇ ਗਏ ਹਨ। ਹਾਲਾਂਕਿ ਪੰਜਾਬ 'ਚ ਇਹ ਅੰਕੜਾ ਕੋਈ ਬਹੁਤ ਜ਼ਿਆਦਾ ਨਹੀਂ ਹੈ ਪਰ ਖਰੀਦ ਫੀਸਦ ਵੱਧਣ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਲੋਕਾਂ ਵਿਚ ਇਲੈਕਟ੍ਰਿਕ ਵਾਹਨ ਖਰੀਦਣ ਦੀ ਚਾਹਤ ਤਾਂ ਹੈ। ਅਜੇ ਤੱਕ ਪੰਜਾਬ ਦੀਆਂ ਸੜਕਾਂ 'ਤੇ ਕੋਈ ਇਲੈਕਟ੍ਰਿਕ ਬੱਸ ਨਹੀਂ ਦੌੜੀ ਜ਼ਿਆਦਾਤਰ ਲੋਕ ਟੂ ਵਹੀਲਸਰ ਖਰੀਦਣਾ ਹੀ ਪਸੰਦ ਕਰ ਰਹੇ ਹਨ। ਸਰਕਾਰ ਵੱਲੋਂ ਇਲੈਟ੍ਰਿਕ ਚਾਰਜਿੰਗ ਸਟੇਸ਼ਨ ਸਥਾਪਿਤ ਨਾ ਕਰਨ ਕਾਰਨ ਲੋਕ ਜ਼ਿਆਦਾ ਅਤੇ ਚਾਰ ਟਾਇਰਾ ਇਲੈਕਟ੍ਰਿਕ ਵਾਹਨ ਨਹੀਂ ਖਰੀਦ ਪਾ ਰਹੇ। ਕੁਝ ਕੁਝ ਥਾਵਾਂ ਤੇ ਜੇਕਰ ਕੋਈ ਚਾਰਜਿੰਗ ਸਟੇਸ਼ਨ ਹਨ ਤਾਂ ਉਹ ਵੀ ਲੋਕਾਂ ਵੱਲੋਂ ਨਿੱਜੀ ਤੌਰ 'ਤੇ ਸਥਾਪਿਤ ਕੀਤੇ ਗਏ ਹਨ।

ਈਵੀ ਪਾਲਿਸੀ ਤਾਂ ਹੈ, ਪਰ ਸਰਕਾਰ ਕੋਲ ਰੋਡਮੈਪ ਨਹੀਂ



ਪੂਰੇ ਦੇਸ਼ 'ਚ ਇਸ ਸਾਲ ਜ਼ਿਆਦਾ ਵਿਕੇ ਇਲੈਕਟ੍ਰਿਕ ਵਹੀਕਲ:ਉਥੇ ਈ ਜੇਕਰ ਪੂਰੇ ਭਾਰਤ ਦੀ ਗੱਲ ਕਰੀਏ ਤਾਂ ਇਸ ਸਾਲ ਦੇ ਮੱਧ ਤੱਕ ਇਲੈਕਟ੍ਰਿਕ ਵਹੀਕਲਸ ਦੀ ਮੰਗ ਜ਼ਿਆਦਾ ਰਹੀ। ਜਿਥੇ ਸਾਲ 2022 'ਚ 3,39,969 ਈਵੀ ਦੀ ਖਰੀਦ ਹੋਏ ਉਥੇ ਈ 5,28,480 ਈਵੀ ਹੁਣ ਤੱਕ ਖਰੀਦੇ ਗਏ ਸਾਲ ਦੇ ਅਖੀਰ ਤੱਕ ਇਸਦੀ ਗਿਣਤੀ ਹੋਰ ਵੀ ਵੱਧ ਸਕਦੀ ਹੈ।

ਦੇਸ਼ 'ਚ ਇਸ ਸਾਲ ਸਭ ਤੋਂ ਜ਼ਿਆਦਾ ਵਿਕੇ ਈਵੀ

ਪੰਜਾਬ ਦੀ ਈਵੀ ਪਾਲਿਸੀ ਕੀ ?: ਪੰਜਾਬ ਸਰਕਾਰ ਨੇ ਆਪਣੀ ਈਵੀ ਪਾਲਿਸੀ 'ਚ ਈਵੀ ਦੇ ਪਹਿਲੇ ਇੱਕ ਲੱਖ ਖਰੀਦਦਾਰਾਂ ਨੂੰ 10,000 ਰੁਪਏ ਤੱਕ ਦਾ ਵਿੱਤੀ ਹੁਲਾਰਾ ਮਿਲੇਗਾ। ਇਲੈਕਟ੍ਰਿਕ ਆਟੋ-ਰਿਕਸ਼ਾ ਅਤੇ ਈ-ਰਿਕਸ਼ਾ ਦੇ ਪਹਿਲੇ 10,000 ਖਰੀਦਦਾਰਾਂ ਨੂੰ 30,000 ਰੁਪਏ ਤੱਕ, ਪਹਿਲੇ 5,000 ਈ-ਕਾਰਟ ​​ਖਰੀਦਦਾਰਾਂ ਨੂੰ 30,000 ਰੁਪਏ ਤੱਕ ਅਤੇ ਵਪਾਰਕ ਵਾਹਨਾਂ ਦੇ ਪਹਿਲੇ 5,000 ਖਰੀਦਦਾਰਾਂ ਨੂੰ 30,000 ਰੁਪਏ ਤੋਂ ਲੈ ਕੇ 50,000 ਰੁਪਏ ਤੱਕ ਦੀ ਰਾਹਤ ਮਿਲੇਗੀ। ਪੰਜਾਬ ਤੋਂ ਇਲਾਵਾ ਹੋਰ ਸੂਬਿਆਂ ਦੀਆਂ ਸਰਕਾਰਾਂ ਵੀ ਈਵੀ ਖਰੀਦਣ 'ਤੇ ਕਾਫੀ ਸਬਸਿਡੀ ਦਿੰਦੀਆਂ ਹਨ ਤਾਂ ਜੋ ਲੋਕ ਜ਼ਿਆਦਾ ਤੋਂ ਜ਼ਿਆਦਾ ਇਲੈਕਟ੍ਰਿਕ ਵਾਹਨ ਖਰੀਦਣ 'ਚ ਦਿਲਚਸਪੀ ਵਿਖਾਉਣ।

ABOUT THE AUTHOR

...view details