ਚੰਡੀਗੜ੍ਹ : ਸੈਕਟਰ -34 ਸਥਿਤ ਐਕਸਿਸ ਬੈਂਕ ਬ੍ਰਾਂਚ ਤੋਂ ਕਰੀਬ 4 ਕਰੋੜ ਰੁਪਏ ਦੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਪੁਲਿਸ ਵਿਭਾਗ ਵਿੱਚ ਭਗਦੜ ਮਚ ਗਈ। ਐਕਸਿਸ ਬੈਂਕ ਤੋਂ ਕਰੀਬ 4 ਕਰੋੜ ਰੁਪਏ ਦੀ ਚੋਰੀ ਹੋਣ ਦੀ ਗੱਲ ਤੋਂ ਬਾਅਦ ਕਈ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ।
ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੈਂਕ ਵਿੱਚ 11 ਟਰੰਕ ਪਏ ਸਨ। ਜਾਂਚ ਕਰਨ ਤੋਂ ਬਾਅਦ ਪਤਾ ਲੱਗਾ , ਤਾਂ 10 ਵਿੱਚ ਕੈਸ਼ ਪੂਰਾ ਸੀ ਅਤੇ 11 ਵੇਂ ਟਰੰਕ ਵਿੱਚੋਂ ਕੈਸ਼ ਗਾਇਬ ਸੀ। ਇਸ ਤੋਂ ਬਾਅਦ ਸੀ ਸੀ ਟੀ ਵੀ ਕੈਮਰੇ ਦੀ ਫੁਟੇਜ ਦੇਖੀ ਗਈ ਜਿਸ ਵਿਚ ਸੁਮਿਤ ਨਾਮ ਦਾ ਸੁਰੱਖਿਆ ਗਾਰਡ ਚੋਰੀ ਕਰਦਾ ਦਿਖਾਈ ਦਿੱਤਾ। ਸੁਹਾਣਾ ਨਿਵਾਸੀ ਸੁਮਿਤ ਸਵੇਰ ਤੋਂ ਲਾਪਤਾ ਹੈ।