ਮੌਸਮ ਵਿਭਾਗ ਦੀ ਚੇਤਾਨਵੀ ਹੋਈ ਸੱਚ ਸਾਬਤ, ਹੋ ਜਾਓ ਸਾਵਧਾਨ - ਬਰਸਾਤ
ਪੰਜਾਬ ਵਿੱਚ ਅੱਜ ਚੜ੍ਹਦੇ ਦਿਨ ਨੂੰ ਹੀ ਬੱਦਲਾਂ ਨੇ ਘੇਰਾਂ ਪਾ ਲਿਆ ਜਿਸ ਨਾਲ ਕਈ ਸ਼ਹਿਰਾਂ ਵਿੱਚ ਮੀਂਹ ਪੈਣਾ ਸ਼ੁਰੂ ਵੀ ਹੋ ਗਿਆ ਇਸ ਨਾਲ ਕੰਮਕਾਰ ਵਿੱਚ ਚੜ੍ਹਦੇ ਦਿਨ ਹੀ ਰੁਕਾਵਟ ਆ ਗਈ।
ਚੰਡੀਗੜ੍ਹ: ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਸੀ ਕਿ ਪੰਜਾਬ ਵਿੱਚ ਅਗਸਤ ਦੇ ਪਹਿਲੇ ਮਹੀਨੇ ਭਾਰੀ ਮੀਂਹ ਪੈ ਸਕਦਾ ਹੈ ਇਸ ਚੇਤਾਵਨੀ ਅੱਜ ਤੜਕਸਾਰ ਹੀ ਸਹੀ ਹੁੰਦੀ ਜਾਪੀ ਜਦੋਂ ਸੂਬੇ ਦੀ ਰਾਜਧਾਨੀ ਅਤੇ ਕਈ ਸ਼ਹਿਰਾਂ ਵਿੱਚ ਬੱਦਲ ਵਾਈ ਹੋਈ ਅਤੇ ਕਈ ਥਾਈ ਮੀਂਹ ਵੀ ਪੈਣਾ ਸ਼ੁਰੂ ਹੋ ਗਿਆ ਹੈ ਜਿਸ ਨਾਲ ਲੋਕਾਂ ਨੂੰ ਕੰਮਾਂ ਕਾਜਾਂ ਤੇ ਜਾਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੰਜਾਬ ਦੇ ਨਾਲ ਨਾਲ ਗੁਆਢੀ ਸੂਬੇ ਹਿਮਾਚਲ ਵਿੱਚ ਪਹਿਲਾਂ ਹੀ ਮੌਸਮ ਵਿਭਾਗ ਵੱਲੋਂ ਹਾਈ ਅਲਰਟ ਜਾਰੀ ਕੀਤਾ ਹੋਇਆ ਹੈ। ਵਿਭਾਗ ਨੇ ਪ੍ਰਸ਼ਾਸਨ ਨੂੰ ਸ਼ਿਮਲਾ, ਸੋਲਨ, ਸਿਰਮੌਰ, ਊਨਾ, ਕਾਂਗੜਾ, ਬਿਲਾਸਪੁਰ ਅਤੇ ਹਮੀਰਪੁਰ ਜ਼ਿਲ੍ਹਿਆਂ ਵਿੱਚ ਚੌਕਸੀ ਵਰਤਣ ਦੀ ਸਲਾਹ ਵੀ ਦਿੱਤੀ ਹੈ। ਭਾਰੀ ਬਰਸਾਤ ਕਾਰਨ ਨਦੀ-ਨਾਲਿਆਂ ਵਿੱਚ ਪਾਣੀ ਦਾ ਪੱਧਰ ਵਧੇਗਾ, ਇਸ ਲਈ ਪਹਿਲਾਂ ਤੋਂ ਹੀ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ।
ਜੇ ਗੁਆਂਢੀ ਸੂਬੇ ਵਿੱਚ ਭਾਰੀ ਮੀਂਹ ਪੈਂਦਾ ਹੈ ਇਸ ਦਾ ਸਿੱਧਾ ਸਿੱਧਾ ਅਸਰ ਪੰਜਾਬ ਵਿੱਚ ਪਵੇਗਾ। ਲੰਘੇ ਕੱਲ੍ਹ ਪਏ ਮੀਂਹ ਨਾਲ ਲੁਧਿਆਣਾ ਜਲ ਥਲ ਹੋ ਗਿਆ ਸੀ ਇਸ ਨਾਲ ਪੰਜਾਬ ਦੇ ਸਮਾਰਟ ਸ਼ਹਿਰਾਂ ਵਿੱਚ ਪ੍ਰਬੰਧਾ ਦੀ ਵੀ ਪੋਲ ਖੁੱਲ ਗਈ ਸੀ। ਲੁਧਿਆਣਾ ਵਿੱਚ ਪਏ ਮੀਂਹ ਤੋਂ ਬਾਅਦ ਪ੍ਰਸ਼ਾਸਨ ਨੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਸੀ।