ਚੰਡੀਗੜ੍ਹ: ਪੰਜਾਬ ਦੇ ਸਹਿਕਾਰਤਾ ਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਈ.ਟੀ.ਵੀ. ਭਾਰਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਾਇਰਲ ਹੋ ਰਹੀ ਵੀਡੀਓ ਨਾਲ ਛੇੜਛਾੜ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਵੀਡੀਓ ਬਣਾਉਣ ਵਾਲੇ ਬੰਦੇ ਨੂੰ 2018 ਤੋਂ ਬਾਅਦ ਕਦੇ ਨਹੀਂ ਮਿਲੇ।
ਵਾਇਰਲ ਹੋਈ ਵੀਡੀਓ ਨਾਲ ਹੋਈ ਹੈ ਛੇੜਛਾੜ: ਸੁਖਜਿੰਦਰ ਰੰਧਾਵਾ
ਸੁਖਜਿੰਦਰ ਸਿੰਘ ਰੰਧਾਵਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਈ.ਟੀ.ਵੀ. ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਾਇਰਲ ਹੋ ਰਹੀ ਵੀਡੀਓ ਨਾਲ ਛੇੜਛਾੜ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਵੀਡੀਓ ਬਣਾਉਣ ਵਾਲੇ ਬੰਦੇ ਨੂੰ 2018 ਤੋਂ ਬਾਅਦ ਉਹ ਕਦੇ ਨਹੀਂ ਮਿਲੇ।
ਫ਼ੋਟੋ
ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਬਾਬਾ ਨਾਨਕ ਜੀ ਬਾਰੇ ਮੈਂ ਕਦੇ ਗਲਤ ਨਹੀਂ ਬੋਲਿਆ ਅਤੇ ਜੇ ਮੈਂ ਬੋਲਿਆ ਹੋਵੇ ਤਾਂ ਮੇਰਾ ਕੱਖ ਨਾ ਰਹੇ ਤੇ ਜਿਸ ਨੇ ਵੀ ਇਸ ਵੀਡੀਓ ਨਾਲ ਛੇੜਛਾੜ ਕਰਕੇ ਵਾਇਰਲ ਕੀਤਾ ਉਸ ਦਾ ਵੀ ਕੱਖ ਨਾ ਰਹੇ। ਉਨ੍ਹਾਂ ਇਹ ਵੀ ਕਿਹਾ ਕਿ ਬਿਨ੍ਹਾਂ ਤੱਥ ਜਾਣੇ ਛੇੜਛਾੜ ਕੀਤੀ ਗਈ ਵੀਡੀਓ ਨੂੰ ਚਲਾਉਣ ਵਾਲੇ ਚੈਨਲਾਂ ਖਿਲਾਫ ਉਹ ਮਾਣਹਾਨੀ ਦਾ ਕੇਸ ਵੀ ਕਰਨਗੇ।
ਵਿਰੋਧੀਆਂ ਦੇ ਨਿਸ਼ਾਨੇ 'ਤੇ ਆਏ ਰੰਧਾਵਾ ਨੂੰ ਡੀਐੱਸਜੀਐਮਸੀ ਪ੍ਰਧਾਨ ਮਨਜਿੰਦਰ ਸਿਰਸਾ ਨੇ ਅਕਾਲ ਤਖ਼ਤ 'ਤੇ ਪੇਸ਼ ਹੋ ਕੇ ਮੁਆਫੀ ਮੰਗਣ ਲਈ ਕਿਹਾ ਹੈ।
Last Updated : Dec 29, 2019, 4:41 AM IST