ਟਕਸਾਲੀ ਆਗੂਆਂ ਨੇ ਅੱਜ ਲੁਧਿਆਣਾ ਵਿੱਚ ਪ੍ਰੈਸ ਕਾਨਫ਼ਰੰਸ ਕਰ ਕੇ ਬੀਰ ਦਵਿੰਦਰ ਸਿੰਘ ਨੂੰ ਅਨੰਦਪੁਰ ਸਾਹਿਬ ਸੀਟ ਤੋਂ ਪਾਰਟੀ ਦੇ ਉਮੀਦਵਾਰ ਵਜੋਂ ਐਲਾਨਿਆਂ ਹੈ। ਇਸ ਦੌਰਾਨ ਜਸਪ੍ਰੀਤ ਸਿੰਘ ਹੌਬੀ ਨੂੰ ਵੀ ਪਾਰਟੀ ਵਿੱਚ ਸ਼ਾਮਲ ਕਰ ਕੇ ਮਾਲਵਾ ਜ਼ੋਨ ਯੂਥ ਦਾ ਪ੍ਰਧਾਨ ਬਣਾ ਦਿੱਤਾ ਹੈ।
ਸ਼੍ਰੋਮਣੀ ਅਕਾਲੀ ਦਲ (ਟ) ਨੇ ਅਨੰਦਪੁਰ ਸਾਹਿਬ ਤੋਂ ਕੀਤਾ ਉਮੀਦਵਾਰ ਦੇ ਨਾਂਅ ਦਾ ਐਲਾਨ - akali dal
ਸ਼੍ਰੋਮਣੀ ਅਕਾਲੀ ਦਲ (ਟ) ਨੇ ਅਨੰਦਪੁਰ ਸਾਹਿਬ ਤੋਂ ਕੀਤਾ ਉਮੀਦਵਾਰ ਦੇ ਨਾਂਅ ਦਾ ਐਲਾਨ
aa
ਇਸ ਦੌਰਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਅੱਜ ਬਜਟ ਸੈਸ਼ਨ ਦੌਰਾਨ ਹੋਈ ਬਹਿਸਬਾਜ਼ੀ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਉਨ੍ਹਾਂ ਨੇ ਅੱਜ ਬਜਟ ਘੱਟ 'ਤੇ ਲੜਾਈ ਜ਼ਿਆਦਾ ਵੇਖੀ ਹੈ। ਅਨੰਦਪੁਰ ਸਾਹਿਬ ਤੋਂ ਐਲਾਨੇ ਗਏ ਉਮੀਦਵਾਰ ਬੀਰ ਦਵਿੰਦਰ ਨੇ ਸੀਟ ਦੇਣ ਲਈ ਪਾਰਟੀ ਦਾ ਧੰਨਵਾਦ ਕੀਤਾ। ਸੀਟ ਮਿਲਦੇ ਹੀ ਉਹ ਸਿਆਸੀ ਮਦਾਨ 'ਚ ਕੁੱਦ ਗਏ ਤੇ ਕਿਹਾ ਕਿ ਉਹ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਆਪਣਾ ਮੁਕਾਬਲਾ ਨਹੀਂ ਮੰਨਦੇ।