ਚੰਡੀਗੜ੍ਹ: ਦੇਸ਼ ਵਿੱਚ ਕੋਰੋਨਾ ਦੀ ਦੂਜੀ ਲਹਿਰ ਕਹਿਰ ਮਚਾ ਰਹੀ ਹੈ। ਮਰੀਜ਼ ਇੱਕ ਹਫਤੇ ਵਿੱਚ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਸੰਖਿਆ ਵਿੱਚ ਦੱਸ ਲੱਖ ਤੋਂ ਵੱਧ ਦਾ ਇਜ਼ਾਫਾ ਹੋਣ ਤੇ ਲੋਕੀਂ ਹੁਣ ਡਰੇ ਹੋਏ ਦਿਖਾਈ ਦੇ ਰਹੇ ਹਨ ਤੇ ਮਰੀਜ਼ਾਂ ਦੀ ਸੰਖਿਆ ਵੱਧਣੀ ਅਤੇ ਹੈਲਥ ਸਿਸਟਮ ਦੇ ਫੇਲ੍ਹ ਹੋਣ ਤੋ ਕੋਰੋਨਾ ਦੀ ਦੂਜੀ ਲਹਿਰ ਪਹਿਲੀ ਲਹਿਰ ਤੋਂ ਵੀ ਜ਼ਿਆਦਾ ਘਾਤਕ ਨਜ਼ਰ ਆ ਰਹੀ ਹੈ। ਉੱਥੇ ਕੋਰੋਨਾ ਵਾਇਰਸ ਦੇ ਹਵਾ ਦੇ ਜ਼ਰੀਏ ਫੈਲਣ ਨੂੰ ਲੈ ਕੇ ਲੈਂਸੈੱਟ ਦੀ ਰਿਪੋਰਟ ਦੇ ਦਾਅਵਿਆਂ ਨੇ ਵੀ ਇੱਕ ਡਰ ਦਾ ਮਾਹੌਲ ਬਣਾਇਆ ਹੈ ।ਇਸ ਬਾਰੇ ਡਾ ਵਿਕਰਮ ਬੇਦੀ ਦੇ ਨਾਲ ਖਾਸ ਗੱਲਬਾਤ ਕੀਤੀ ਗਈ।
ਸਾਵਧਾਨ ! ਕੋਰੋਨਾ ਵਾਇਰਸ ਦੀ ਦੂਜੀ ਲਹਿਰ ਬੇਹੱਦ ਘਾਤਕ:ਡਾ ਵਿਕਰਮ ਬੇਦੀ
ਦੇਸ਼ ਵਿੱਚ ਕੋਰੋਨਾ ਦੀ ਦੂਜੀ ਲਹਿਰ ਕਹਿਰ ਮਚਾ ਰਹੀ ਹੈ। ਮਰੀਜ਼ ਇੱਕ ਹਫਤੇ ਵਿੱਚ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਸੰਖਿਆ ਵਿੱਚ ਦੱਸ ਲੱਖ ਤੋਂ ਵੱਧ ਦਾ ਇਜ਼ਾਫਾ ਹੋਣ ਤੇ ਲੋਕੀਂ ਹੁਣ ਡਰੇ ਹੋਏ ਦਿਖਾਈ ਦੇ ਰਹੇ ਹਨ ਤੇ ਮਰੀਜ਼ਾਂ ਦੀ ਸੰਖਿਆ ਵੱਧਣੀ ਅਤੇ ਹੈਲਥ ਸਿਸਟਮ ਦੇ ਫੇਲ੍ਹ ਹੋਣ ਤੋ ਕੋਰੋਨਾ ਦੀ ਦੂਜੀ ਲਹਿਰ ਪਹਿਲੀ ਲਹਿਰ ਤੋਂ ਵੀ ਜ਼ਿਆਦਾ ਘਾਤਕ ਨਜ਼ਰ ਆ ਰਹੀ ਹੈ। ਉੱਥੇ ਕੋਰੋਨਾ ਵਾਇਰਸ ਦੇ ਹਵਾ ਦੇ ਜ਼ਰੀਏ ਫੈਲਣ ਨੂੰ ਲੈ ਕੇ ਲੈਂਸੈੱਟ ਦੀ ਰਿਪੋਰਟ ਦੇ ਦਾਅਵਿਆਂ ਨੇ ਵੀ ਇੱਕ ਡਰ ਦਾ ਮਾਹੌਲ ਬਣਾਇਆ ਹੈ ।ਇਸ ਬਾਰੇ ਡਾ ਵਿਕਰਮ ਬੇਦੀ ਦੇ ਨਾਲ ਖਾਸ ਗੱਲਬਾਤ ਕੀਤੀ ਗਈ।
ਡਾ ਵਿਕਰਮ ਬੇਦੀ ਨੇ ਕਿਹਾ ਕਿ ਸਾਨੂੰ ਇਹ ਸਮਝਣਾ ਹੋਵੇਗਾ ਕਿ ਜਦੋਂ ਕੋਰੋਨਾ ਵਾਇਰਸ ਪਹਿਲੀ ਵਾਰ ਭਾਰਤ ਵਿੱਚ ਆਇਆ ਸੀ। ਇਹ ਹਵਾ ਦੇ ਵਿਚ ਨਹੀਂ ਹੈ ਅਤੇ ਇਸ ਉੱਤੇ ਜਿਹੜੇ ਵੀ ਵਿਗਿਆਨੀ ਲਗਾਤਾਰ ਰਿਸਰਚ ਕਰ ਰਹੇ ਉਨ੍ਹਾਂ ਨੇ ਕਿਹਾ ਕਿ ਹਵਾ ਵਿਚ ਕੋਰੋਨਾ ਵਾਇਰਸ ਫੈਲਣ ਨੂੰ ਲੈ ਕੇ ਜਿਹੜੀ ਇਕ ਸਟੱਡੀ ਸਾਹਮਣੇ ਆਈ ਹੈ ਉਹ ਕੋਈ ਸੱਚੀ ਨਹੀਂਂ ਓਹ ਇੱਕ ਅਫਵਾਹ ਹੈ । ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਦਾ ਜੋ ਸੰਕਲਪ ਹੋ ਰਿਹਾ ਹੈ ਉਹ ਏਅਰਬੋਰਨ ਤੇ ਕਾਰਨ ਵੱਧ ਹੋ ਰਿਹਾ ਹੈ। ਇਸ ਦਾ ਮਤਲਬ ਜੇਕਰ ਇੱਕ ਪ੍ਰਭਾਵਿਤ ਵਿਅਕਤੀ ਨਹੀਂ ਵੀ ਖੰਗਦਾ ਤਾਂ ਵੀ ਜੇਕਰ ਅਸੀਂ ਉਸਦੇ ਨਾਲ ਗੱਲ ਕਰਦੇ ਹੈ ਉਸ ਤੋਂ ਏਅਰਸੋਲ ਨਿਕਲਦਾ ਹੈ। ਜਿਹੜਾ ਕਿ ਸਾਨੂੰ ਸੰਕ੍ਰਮਿਤ ਕਰ ਸਕਦਾ ਹੈ।
ਮਾਸਕ ਅਤੇ ਵੈਕਸੀਨ ਬਚਾਏਗਾ ਸੰਕਰਮਣ ਤੋਂ
ਡਾ ਵਿਕਰਮ ਬੇਦੀ ਕਹਿੰਦੇ ਨੇ ਕਿਹਾ ਕਿ ਜੇਕਰ ਤੁਸੀਂ ਮਾਸਕ ਪਾਉਣ ਦੇ ਨਾਲ ਕੋਰੋਨਾ ਪ੍ਰੋਟਕੋਲ ਦਾ ਸਹੀ ਤਰੀਕੇ ਤੋਂ ਪਾਲਣਾ ਕਰਦੇ ਹੋ, ਤਾਂ ਤੁਸੀਂ ਕੁੱਝ ਹੱਦ ਤੱਕ ਸੰਕਰਮਣ ਤੋਂ ਬਚ ਸਕਦੇ ਹੋ, ਫਿਰ ਚਾਹੇ ਹਵਾ ਤੋਂ ਆਏ ਜਾਂ ਕੀਤੇ ਹੋਰ ਤੋ। ਸਾਨੂੰ ਅਜਿਹੀ ਜਗ੍ਹਾ ਤੋਂ ਜਾਣ ਤੋਂ ਬਚਣਾ ਹੋਵੇਗਾ ਜਿੱਥੇ ਵੈਂਟੀਲੇਸ਼ਨ ਨਹੀਂ ਹੈ। ਕਿਉਂਕਿ ਉਥੇ ਸੰਕਰਮਿਤ ਵਿਅਕਤੀ ਦੇ ਏਅਰੋਸੋਲ ਤੋਂ ਤੁਸੀਂ ਸੰਕਮ੍ਰਿਤ ਹੋ ਸਕਦੇ ਹੋ। ਇਸ ਦੇ ਨਾਲ ਭੀੜ ਭਾੜ ਵਾਲੀ ਥਾਵਾਂ ਤੇ ਜਾਣ ਤੋਂ ਬਚੋ। ਜਿੱਥੇ ਸੋਸ਼ਲ ਡਿਸਟੈਂਸਿੰਗ ਨਹੀਂ ਹੁੰਦੀ । ਉਨ੍ਹਾਂ ਨੇ ਕਿਹਾ ਕਿ ਵੈਕਸੀਨ ਜ਼ਰੂਰੀ ਹੈ ਚਾਹੇ ਤੁਸੀਂ ਕਿਸੇ ਵੀ ਉਮਰ ਗਰੁੱਪ ਦੇ ਹੋ ਸਰਕਾਰ ਜਦੋਂ ਵੈਕਸਿੰਗ ਲਗਾ ਰਹੀ ਹੈ ਤੇ ਸਾਰਿਆਂ ਨੂੰ ਵੱਧ ਚੜ੍ਹ ਕੇ ਅੱਗੇ ਆਉਣਾ ਚਾਹੀਦਾ ਹੈ। ਇਹ ਵੈਕਸੀਨ ਲਗਾ ਕੇ ਇਹ ਦਾਅਵਾ ਤਾਂ ਨੀ ਹੁੰਦਾ ਕਿ ਤੁਹਾਨੂੰ ਦੁਬਾਰਾ ਇਨਫੈਕਸ਼ਨ ਨਹੀਂ ਹੋ ਸਕਦਾ। ਪਰ ਤੁਸੀਂ ਹਸਪਤਾਲ ਜਾਂ ਫਿਰ ਵੈਂਟੀਲੇਸ਼ਨ ਤੇ ਨਹੀਂ ਪਹੁੰਚੋਗੇ ।
ਦੂਜੀ ਲਹਿਰ ਵਿੱਚ ਸੰਕਰਮਣ ਦੇ ਤੇਜ਼ੀ ਤੋਂ ਫੈਲਣ ਦਾ ਕਾਰਨ
ਪਹਿਲੀ ਲਹਿਰ ਦੇ ਮੁਕਾਬਲੇ ਦੂਜੀ ਲਹਿਰ ਵਿਚ ਵਧ ਲੋਕਾਂ ਦੇ ਕੋਰੋਨਾ ਸੰਕਰਮਿਤ ਹੋਣ ਦਾ ਸਭ ਤੋਂ ਵੱਡਾ ਕਾਰਨ ਕਰੋਨਾ ਸੰਕਰਮਿਤ ਆਏ ਲੋਕਾਂ ਦੇ ਸੰਪਰਕ ਵਿੱਚ ਆਉਣ ਵਾਲਿਆਂ ਦੀ ਕੌਨਟੈਕਟ ਟ੍ਰੇਸੀ ਨਹੀਂ ਹੋ ਪਰ ਕਿਉਂਕਿ ਸੰਕਰਮਣ ਚਾਰੋਂ ਤਰਫ਼ ਫੈਲ ਚੁੱਕਿਆ ਹੈ । ਪਹਿਲੀ ਲਹਿਰ ਵਿੱਚ ਜੇਕਰ ਕੋਈ ਸੰਕੇਤ ਮਿਲਦਾ ਸੀ। ਅਸੀਂ ਉਸ ਦੇ ਸੰਪਰਕ ਦਾ ਆਸਾਨੀ ਤੋਂ ਪਤਾ ਲਗਾ ਲੈਂਦੇ ਸੀ। ਜਿਸ ਨਾਲ ਕਰੋੜਾਂ ਦੀ ਦੂਜੀ ਲਹਿਰ ਦੇ ਲਈ ਸਾਡੀ ਖੁਦ ਦੀ ਲਾਪਰਵਾਹੀ ਵੀ ਜ਼ਿੰਮੇਵਾਰ ਹੈ। ਮਾਸਕ ਨਹੀਂ ਲਗਾਇਆ ਗਿਆ ਅਤੇ ਸੋਸ਼ਲ ਡਿਸਪੈਂਸਿੰਗ ਦੀ ਵੀ ਪਾਲਣਾ ਨਹੀਂ ਕਰਨ ਤੋਂ ਹੁਣ ਕੋਰੋਨਾ ਨੇ ਇਹ ਰੂਪ ਧਰ ਲਿਆ ਹੈ।
ਕੋਰੋਨਾ ਵਾਇਰਸ ਸੰਬੰਧੀ ਸਾਵਧਾਨੀਆਂ
ਡਾ ਵਿਕਰਮ ਬੇਦੀ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਹਾਲੇ ਵੀ ਲੋਕਾਂ ਨੂੰ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰਨੀ ਚਾਹੀਦੀ ਹੈ। ਕਿਉਂਕਿ ਵਾਇਰਸ ਦਾ ਪ੍ਰਭਾਵ ਅਜੇ ਟਲਿਆ ਨਹੀ। ਇਹ ਹਰ ਕਿਸੇ ਨੂੰ ਆਪਣੀ ਚਪੇਟ ਵਿੱਚ ਲੈ ਸਕਦਾ ਹੈ ਜੇਕਰ ਕੁਝ ਖਾਸ ਗੱਲਾਂ ਦਾ ਧਿਆਨ ਨਾ ਰੱਖਿਆ ਗਿਆ।