ਚੰਡੀਗੜ੍ਹ: ਟ੍ਰਾਈਸਿਟੀ ਵਿੱਚ ਤੇਜ਼ ਹਵਾਵਾਂ ਨਾਲ ਸ਼ਾਮ ਦੇ ਸਮੇਂ ਬੂੰਦਾਬਾਂਦੀ ਹੋਈ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਵੀ ਤੇਜ਼ ਹਵਾਵਾਂ ਨਾਲ ਟ੍ਰਾਈਸਿਟੀ ਵਿੱਚ ਭਾਰੀ ਮੀਂਹ ਪਿਆ। ਇੱਕ ਪਾਸੇ ਜਿੱਥੇ ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਪਰ ਉੱਥੇ ਹੀ ਦੂਜੇ ਪਾਸੇ ਇਹ ਮੀਂਹ ਕਾਰਨ ਕਿਸਾਨਾਂ ਦੀ ਖੜ੍ਹੀ ਫਸਲ ਦਾ ਨੁਕਸਾਨ ਹੋ ਰਿਹਾ ਹੈ।
ਟ੍ਰਾਈਸਿਟੀ 'ਚ ਤੇਜ਼ ਹਵਾਵਾਂ ਨਾਲ ਹੋਈ ਬਾਰਿਸ਼, ਕਿਸਾਨਾਂ ਦੀ ਵਧੀ ਮੁਸ਼ਕਿਲ
ਟ੍ਰਾਈਸਿਟੀ ਵਿੱਚ ਤੇਜ਼ ਹਵਾਵਾਂ ਨਾਲ ਸ਼ਾਮ ਦੇ ਸਮੇਂ ਬੂੰਦਾਬਾਂਦੀ ਹੋਈ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਵੀ ਤੇਜ਼ ਹਵਾਵਾਂ ਨਾਲ ਟ੍ਰਾਈਸਿਟੀ ਵਿੱਚ ਭਾਰੀ ਮੀਂਹ ਪਿਆ।
ਫ਼ੋਟੋ
ਤੁਹਾਨੂੰ ਇੱਥੇ ਦੱਸ ਦਈਏ ਕਿ ਖੇਤਾਂ 'ਚ ਕਣਕ ਪੱਕ ਕੇ ਤਿਆਰ ਹੋ ਗਈ ਹੈ ਤੇ ਕਿਸਾਨ ਕਣਕ ਦੀ ਫ਼ਸਲ ਮੰਡੀਆਂ 'ਚ ਲਿਜਾਣ ਲੱਗ ਗਏ ਹਨ ਪਰ ਮੀਂਹ ਕਾਰਨ ਉਨ੍ਹਾਂ ਦੀ ਫ਼ਸਲ ਦਾ ਨੁਕਸਾਨ ਹੋ ਰਿਹਾ ਹੈ।
ਇੱਥੇ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀਂ ਮੌਸਮ ਵਿਭਾਗ ਨੇ 21 ਤੇ 22 ਅਪ੍ਰੈਲ ਨੂੰ ਮੁੜ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ ਜੇਕਰ ਭਵਿੱਖਬਾਣੀ ਮੁਤਾਬਕ ਦੁਬਾਰਾ ਮੀਂਹ ਪੈਂਦਾ ਹੈ ਤਾਂ ਕਿਸਾਨਾਂ ਨੂੰ ਕੁਦਰਤ ਦੀ ਮਾਰ ਦਾ ਸ਼ਿਕਾਰ ਹੋਣਾ ਪਵੇਗਾ।