ਪੰਜਾਬ

punjab

ETV Bharat / state

ਪਰਲ ਸਕੈਮ ਦੇ ਪੀੜਤਾਂ ਨੂੰ ਪੰਜਾਬ ਸਰਕਾਰ ਮੋੜੇਗੀ ਡੁੱਬਿਆ ਪੈਸਾ, ਪਰਲ ਕੰਪਨੀ ਦੀ ਜਾਇਦਾਦ ਸਰਕਾਰ ਲੈਣ ਲੱਗੀ ਕਬਜ਼ੇ 'ਚ - ਪੰਜਾਬ ਸਰਕਾਰ ਦਾ ਪਰਲ ਕੰਪਨੀ ਉੱਤੇ ਐਕਸ਼ਨ

ਪੰਜਾਬ ਵਿੱਚ ਪਰਲ ਕੰਪਨੀ ਉੱਤੇ ਬਹੁਤ ਸਾਰੇ ਭੋਲੇ-ਭਾਲੇ ਲੋਕਾਂ ਨੂੰ ਠੱਗਣ ਦੇ ਇਲਜ਼ਾਮ ਹਨ ਅਤੇ ਹੁਣ ਪੰਜਾਬ ਸਰਕਾਰ ਨੇ ਠੱਗੀ ਦਾ ਸ਼ਿਕਾਰ ਹੋਏ ਲੋਕਂ ਨੂੰ ਰਾਹਤ ਦੇਣ ਦੀ ਕਾਰਵਾਈ ਆਰੰਭੀ ਦਿੱਤੀ ਹੈ। ਪੰਜਾਬ ਸਰਕਾਰ ਨੇ ਪਰਲ ਕੰਪਨੀ ਦੀ ਜਾਇਦਾਦ ਉੱਪਰ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ ਹਨ।

The Punjab Government took possession of the property of the Pearl Company
ਪਰਲ ਸਕੈਮ ਦੇ ਪੀੜਤਾਂ ਨੂੰ ਪੰਜਾਬ ਸਰਕਾਰ ਮੋੜੇਗੀ ਡੁੱਬਿਆ ਪੈਸਾ, ਪਰਲ ਕੰਪਨੀ ਦੀ ਜਾਇਦਾਦ ਸਰਕਾਰ ਲੈਣ ਲੱਗੀ ਕਬਜ਼ੇ 'ਚ

By

Published : Jun 29, 2023, 5:43 PM IST

ਚੰਡੀਗੜ੍ਹ ਡੈਸਕ:ਪੰਜਾਬ ਵਾਸੀਆਂ ਨੂੰ ਸਾਲ 2009-10 ਦੇ ਸਮੇਂ ਦੌਰਾਨ ਪਰਲ ਨਾਂਅ ਦੀ ਕੰਪਨੀ ਨੇ ਸਬਜ਼-ਬਾਗ ਵਿਖਾਏ ਅਤੇ ਪੰਜਾਬ ਦੇ ਬਹੁਤ ਸਾਰੇ ਲੋਕ ਇਸ ਕੰਪਨੀ ਦੇ ਝਾਂਸੇ ਵਿੱਚ ਆਕੇ ਚੋਖਾ ਮੁਨਾਫਾ ਕਮਾਉਣ ਦੇ ਚੱਕਰ ਵਿੱਚ ਆਪਣੀ ਮਿਹਨਤ ਨਾਲ ਕਮਾਈ ਰਕਮ ਵੀ ਗੁਆ ਬੈਠੇ ਅਤੇ ਕੰਪਨੀ ਨੇ ਲੁੱਟ ਮਗਰੋਂ ਕੋਈ ਹੱਥ-ਪੱਲਾ ਨਹੀਂ ਫੜ੍ਹਾਇਆ। ਇਸ ਪਰਲ ਸਕੈਮ ਮਗਰੋਂ ਪੰਜਾਬ ਵਿੱਚ ਕਾਂਗਰਸ ਅਤੇ ਅਕਾਲੀਆਂ ਦੀ ਸਰਕਾਰ ਆਈ ਪਰ ਕਿਸੇ ਨੇ ਵੀ ਲੋਕਾਂ ਨਾਲ ਹੋਈ ਠੱਗੀ ਦਾ ਇਨਸਾਫ਼ ਨਹੀਂ ਦਵਾਇਆ।

ਪੰਜਾਬ ਸਰਕਾਰ ਨੇ ਕੀਤੀ ਕਬਜ਼ਿਆ ਦੀ ਸ਼ੁਰੂਆਤ: ਪਰਲ ਕੰਪਨੀ ਸਕੈਮ ਦਾ ਮਾਮਲਾ ਲੰਬੇ ਸਮੇਂ ਤੋਂ ਚਰਚਾ ਵਿੱਚ ਹੈ ਸੀ ਅਤੇ ਹੁਣ ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਵਿੱਚ ਚਿੱਟ ਫੰਡ ਕੰਪਨੀ ਪਰਲ ਦੀਆਂ ਸਾਰੀਆਂ ਜਾਇਦਾਦਾਂ ਨੂੰ ਆਪਣੇ ਕਬਜ਼ੇ ਹੇਠ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਰਾਹੀਂ ਇਹ ਜਾਣਕਾਰੀ ਸਾਝੀਂ ਕੀਤੀ ਹੈ।

ਸੀਐੱਮ ਮਾਨ ਦਾ ਟਵੀਟ: ਮੁੱਖ ਮੰਤਰੀ ਨੇ ਟਵੀਟ ਕਰਕੇ ਕਿਹਾ ਕਿ,'ਸਰਕਾਰ ਨੇ ਪੰਜਾਬ ਵਿੱਚ ਚਿੱਟ ਫੰਡ ਕੰਪਨੀ “ਪਾਰਲ” ਦੀਆਂ ਸਾਰੀਆਂ ਜਾਇਦਾਦਾਂ ਨੂੰ ਆਪਣੇ ਕਬਜ਼ੇ ਵਿੱਚ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ.. ਕਾਨੂੰਨੀ ਕਾਰਵਾਈ ਪੂਰੀ ਕਰਕੇ ਜਲਦੀ ਹੀ ਨਿਲਾਮੀ ਕਰਕੇ ਲੋਕਾਂ ਨੂੰ ਉਨ੍ਹਾਂ ਦੇ ਪੈਸੇ ਵਾਪਸ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ,'।

ਕੀ ਹੈ ਪਰਲ ਕੰਪਨੀ ਦਾ ਘੁਟਾਲਾ: ਪੰਜਾਬ ਅੰਦਰ ਕੁੱਝ ਸਾਲ ਪਹਿਲਾਂ ਪਰਲ ਕੰਪਨੀ ਵੱਲੋਂ ਲੋਕਾਂ ਦੇ ਕਰੋੜਾਂ ਰੁਪਏ ਗਵਨ ਕਰਕੇ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਨੂੰ ਪਰਲ ਸਕੈਮ ਵੀ ਕਿਹਾ ਜਾਂਦਾ ਹੈ। ਦੱਸ ਦਈਏ ਇਸ ਸਕੈਮ ਵਿੱਚ ਮੱਧ ਵਰਗੀ ਲੋਕਾਂ ਦਾ ਕਰੋੜਾਂ ਰੁਪਇਆ ਡੁੱਬ ਗਿਆ ਸੀ। ਇਸ ਘਪਲੇ ਦੇ ਸਾਹਮਣੇ ਆਉਣ ਤੋਂ ਬਾਅਦ ਕੰਪਨੀ ਦੇ ਮਾਲਕ ਨਿਰਮਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਜੋ ਹਾਲੇ ਵੀ ਜੇਲ੍ਹ ਵਿੱਚ ਹੈ ਪਰ ਲੋਕਾਂ ਦੇ ਪੈਸੇ ਅਜੇ ਤੱਕ ਵਾਪਸ ਨਹੀਂ ਕੀਤੇ। ਮੀਡੀਆ ਰਿਪੋਰਟਾਂ ਮੁਤਾਬਿਕ ਪਰਲ ਕੰਪਨੀ ਨੇ ਪੰਜਾਬ ਦੇ ਮਾਲਵੇ ਇਲਾਕੇ ਵਿੱਚ ਇੱਕ ਦਹਾਕੇ ਦੌਰਾਨ ਸਭ ਤੋਂ ਵੱਧ ਲੋਕਾਂ ਦੀ ਲੁੱਟ ਸੰਗਰੂਰ, ਬਰਨਾਲਾ, ਮਲੇਰਕੋਟਲਾ ਅਤੇ ਬਠਿੰਡਾ ਵਿੱਚ ਕੀਤੀ ਹੈ। ਕੰਪਨੀ ਨੇ ਮਾਲਵੇ ਦੇ ਇਨ੍ਹਾਂ ਚਾਰ ਜ਼ਿਲ੍ਹਿਆਂ ਵਿੱਚ ਮੋਟੀ ਰਿਟਰਨ ਦਾ ਲਾਲਚ ਦੇ ਕੇ 5 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਠੱਗੀ ਮਾਰੀ ਹੈ। ਇਸ ਤੋਂ ਇਲਾਵਾ ਲਗਭਗ ਪੂਰੇ ਪੰਜਾਬ ਦੇ ਲੋਕਾਂ ਨੂੰ ਇਸ ਗਰੁੱਪ ਨੇ ਸ਼ਿਕਾਰ ਬਣਇਆ ਸੀ।

ABOUT THE AUTHOR

...view details