ਚੰਡੀਗੜ੍ਹ: ਵੀਰਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 1035 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 36 ਨਵੀਆਂ ਮੌਤਾਂ ਦਰਜ ਕੀਤੀਆਂ ਗਈਆਂ ਹਨ। ਕੋਰੋਨਾ ਦੇ ਇਨ੍ਹਾਂ ਨਵੇਂ ਮਾਮਲਿਆਂ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 27936 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਦੇ 9391 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 706 ਲੋਕਾਂ ਦੀ ਮੌਤ ਹੋਈ ਹੈ।
ਦਿਨ ਵੀਰਵਾਰ ਨੂੰ ਜੋ ਨਵੇਂ 1035 ਮਾਮਲੇ ਆਏ ਹਨ, ਉਨ੍ਹਾਂ ਵਿੱਚ 222 ਲੁਧਿਆਣਾ, 176 ਜਲੰਧਰ, 41 ਅੰਮ੍ਰਿਤਸਰ, 140 ਪਟਿਆਲਾ, 24 ਸੰਗਰੂਰ, 88 ਮੋਹਾਲੀ, 2 ਹੁਸ਼ਿਆਰਪੁਰ, 2 ਗੁਰਦਾਸਪੁਰ, 66 ਫਿਰੋਜ਼ਪੁਰ, 1 ਪਠਾਕਨੋਟ, 7 ਤਰਨਤਾਰਨ, 79 ਬਠਿੰਡਾ, 43 ਫ਼ਤਿਹਗੜ੍ਹ ਸਾਹਿਬ, 21 ਮੋਗਾ, 17 ਐੱਸਬੀਐੱਸ ਨਗਰ, 32 ਫ਼ਰੀਦਕੋਟ, 5 ਫ਼ਾਜ਼ਿਲਕਾ, 19 ਕਪੂਰਥਲਾ, 10 ਰੋਪੜ, 15 ਮੁਕਤਸਰ, 13 ਬਰਨਾਲਾ ਅਤੇ 12 ਮਾਨਸਾ ਸ਼ਾਮਲ ਹਨ।