ਚੰਡੀਗੜ੍ਹ: ਸੋਮਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 988 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 20 ਮਰੀਜ਼ਾਂ ਦੀ ਮੌਤ ਹੋਈ ਹੈ। ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 24889 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਦੇ 8550 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 604 ਲੋਕਾਂ ਦੀ ਮੌਤ ਹੋਈ ਹੈ।
ਪੰਜਾਬ 'ਚ ਅੱਜ ਕੋਰੋਨਾ ਦੇ 988 ਨਵੇਂ ਮਾਮਲੇ ਆਏ ਸਾਹਮਣੇ, 20 ਮੌਤਾਂ
ਪੰਜਾਬ ਵਿੱਚ ਐਤਵਾਰ ਨੂੰ ਕੋਰੋਨਾ ਵਾਇਰਸ ਦੇ 988 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 24889 ਹੋ ਗਈ ਹੈ।
ਸੋਮਵਾਰ ਨੂੰ ਜੋ ਨਵੇਂ 988 ਮਾਮਲੇ ਆਏ ਹਨ, ਉਨ੍ਹਾਂ ਵਿੱਚ 246 ਲੁਧਿਆਣਾ, 156 ਜਲੰਧਰ, 32 ਅੰਮ੍ਰਿਤਸਰ, 198 ਪਟਿਆਲਾ, 60 ਸੰਗਰੂਰ, 59 ਮੋਹਾਲੀ, 28 ਹੁਸ਼ਿਆਰਪੁਰ, 37 ਗੁਰਦਾਸਪੁਰ, 6 ਫਿਰੋਜ਼ਪੁਰ, 13 ਤਰਨਤਾਰਨ, 24 ਬਠਿੰਡਾ, 15 ਫ਼ਤਿਹਗੜ੍ਹ ਸਾਹਿਬ, 6 ਮੋਗਾ, 14 ਐੱਸਬੀਐੱਸ ਨਗਰ, 25 ਫ਼ਰੀਦਕੋਟ, 14 ਫ਼ਾਜ਼ਿਲਕਾ, 6 ਕਪੂਰਥਲਾ, 5 ਰੋਪੜ, 10 ਮੁਕਤਸਰ, 23 ਬਰਨਾਲਾ, 11 ਮਾਨਸਾ ਸ਼ਾਮਲ ਹਨ।
ਜੇਕਰ ਰਾਹਤ ਦੀ ਗੱਲ ਕਰੀਏ ਤਾਂ ਇਨ੍ਹਾਂ 24,889 ਮਰੀਜ਼ਾਂ ਵਿੱਚੋਂ 15,735 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ ਅਤੇ ਸੂਬੇ ਵਿੱਚ ਕੋਵਿਡ-19 ਦੇ 8,550 ਐਕਟਿਵ ਮਾਮਲੇ ਹਨ। ਪੰਜਾਬ ਦੇ ਸਿਹਤ ਵਿਭਾਗ ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਮੀਡੀਆ ਬੁਲੇਟਿਨ ਮੁਤਾਬਕ, ਸੂਬੇ ਵਿੱਚ ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 6,81,321 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ।