The National Highway of Faridkot has been blocked for an indefinite period by the Behbal Kalan Insaf Morche ਫਰੀਦਕੋਟ: ਬਹਿਬਲਕਲਾਂ ਇਨਸਾਫ ਮੋਰਚੇ ਦਾ ਇਕ ਸਾਲ ਪੁਰਾ ਹੋਣ ਤੇ ਅੱਜ ਸਿੱਖ ਸੰਗਤਾਂ ਵਲੋਂ ਵੱਡਾ ਇਕੱਠ ਕਰ ਸੰਗਰਸ਼ ਨੂੰ ਤੇਜ਼ ਕਰਦਿਆਂ ਬਠਿੰਡਾ ਅਮ੍ਰਿਤਸਰ ਨੈਸ਼ਨਲ ਹਾਈਵੇ 54 ਨੂੰ ਦੋਹਾ ਸਾਈਡਾਂ ਤੋਂ ਬੰਦ ਕਰ ਦਿੱਤਾ ਗਿਆ।
ਇਸੇ ਦੌਰਾਨ ਇਨਸਾਫ ਮੋਰਚੇ ਵੱਲੋਂ ਐਲਾਨ ਕੀਤਾ ਗਿਆ ਕਿ ਹੁਣ ਇਹ ਸੰਘਰਸ਼ ਉਨ੍ਹਾਂ ਚਿਰ ਜਾਰੀ ਰਹੇਗਾ ਜਦੋਂ ਤੱਕ ਇਨਸਾਫ ਨਹੀਂ ਮਿਲ ਜਾਂਦਾ। ਇਸ ਮੌਕੇ ਸਟੇਜ ਤੋਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਸੁਖਰਾਜ ਸਿੰਘ ਨ੍ਹੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਹੁਣ ਮੋਰਚਾ ਹਾਈਵੇ 'ਤੇ ਚਲੇਗਾ।
ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਜੇਕਰ ਕੋਈ ਵੀ ਗੋਲੀ ਕਾਂਡ ਮਾਮਲਿਆਂ ਦੇ ਦੋਸ਼ੀਆਂ ਨੂੰ ਸੋਧਾ ਲਾਵੇਗਾ, ਤਾਂ ਉਹ ਉਸ ਦਾ ਹਰ ਪੱਖ ਤੋਂ ਮੈਂ ਸਹਿਯੋਗ ਕਰਨਗੇ, ਇਸ ਮੌਕੇ ਉਹਨਾਂ ਵਲੋਂ ਵੱਧ ਤੋਂ ਵੱਧ ਸੰਗਤਾਂ ਨੂੰ ਧਰਨੇ ਵਿਚ ਪਹੁੰਚਣ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ:ਹੁਸ਼ਿਆਰੁਪਰ ਦੇ ਟਾਂਡਾ ਟੋਲ ਪਲਾਜ਼ਾ 'ਤੇ ਹੰਗਾਮਾ: ਕਿਸਾਨਾਂ ਤੇ ਟੋਲ ਮੁਲਾਜ਼ਮਾਂ ਵਿੱਚ ਜ਼ਬਰਦਸਤ ਝੜਪ