ਪੰਜਾਬ

punjab

ETV Bharat / state

ਐਮਐਸਪੀ ਨਿਰਧਾਰਤ ਕਰਨਾ ਸਾਡੇ ਨਹੀਂ, ਸਗੋਂ ਕੇਂਦਰ ਦੇ ਹੱਥ ਹੈ: ਨਾਗਰਾ - The MSP is not in our hand: Nagra

ਕੁਲਜੀਤ ਨਾਗਰਾ ਨੇ ਕਿਹਾ ਕਿ ਐਮਐਸਪੀ ਨਿਰਧਾਰਿਤ ਕਰਨਾ ਸੂਬੇ ਦੀ ਸਰਕਾਰ ਦੇ ਹੱਥ ਵੱਸ ਨਹੀਂ ਹੁੰਦਾ, ਸਗੋਂ ਇਹ ਕੇਂਦਰ ਵੱਲੋਂ ਨਿਰਧਾਰਿਤ ਕੀਤਾ ਜਾਂਦਾ ਹੈ।

ਕੁਲਜੀਤ ਨਾਗਰਾ
ਕੁਲਜੀਤ ਨਾਗਰਾ

By

Published : Feb 18, 2020, 10:39 AM IST

ਚੰਡੀਗੜ੍ਹ: ਕਾਂਗਰਸ ਵੱਲੋਂ ਕੁਲਜੀਤ ਨਾਗਰਾ ਅਤੇ ਸੁਨੀਲ ਜਾਖੜ ਵੱਲੋਂ ਭਾਰਤੀ ਕਿਸਾਨ ਯੂਨੀਅਨ ਰਾਜੋਵਾਲ ਗਰੁੱਪ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਿਸਾਨਾਂ ਦੀ ਹਰ ਸੰਭਵ ਮਦਦ ਕਰਨ ਲਈ ਤਿਆਰ ਹੈ।

ਐਮਐਸਪੀ ਨਿਰਧਾਰਤ ਕਰਨਾ ਸਾਡੇ ਨਹੀਂ, ਸਗੋਂ ਕੇਂਦਰ ਦੇ ਹੱਥ ਹੈ: ਨਾਗਰਾ

ਇਸ ਮੌਕੇ ਮੀਡੀਆ ਦੇ ਮੁਖ਼ਾਤਬ ਹੁੰਦਿਆਂ ਕੁਲਜੀਤ ਨਾਗਰਾ ਨੇ ਦੱਸਿਆ ਕਿ ਜੋ ਵਿਰੋਧੀ ਪਾਰਟੀਆਂ ਵਾਰ-ਵਾਰ ਇਹ ਕਹਿ ਰਹੀਆਂ ਨੇ ਕਿ ਸਰਕਾਰ ਨੇ ਐੱਮਐੱਸਪੀ( ਘੱਟੋ ਘੱਟ ਸਮਰਥਣ ਮੁੱਲ) ਖ਼ਤਮ ਕਰਨ ਦੀ ਗੱਲ ਕਹੀ ਹੈ ਤਾਂ ਉਹ ਉਹ ਦੱਸਣਾ ਚਾਹੁੰਦੇ ਨੇ ਕਿ ਇਹ ਗੱਲ ਸਰਾਸਰ ਝੂਠ ਹੈ ਕਿਉਂਕਿ ਐਮਐਸਪੀ ਨਿਰਧਾਰਿਤ ਕਰਨਾ ਸੂਬੇ ਦੀ ਸਰਕਾਰ ਹੱਥ ਵੱਸ ਨਹੀਂ ਹੁੰਦਾ ਸਗੋਂ ਇਹ ਕੇਂਦਰ ਵੱਲੋਂ ਨਿਰਧਾਰਿਤ ਕੀਤਾ ਜਾਂਦਾ ਹੈ।

ਵਿਰੋਧੀ ਜਿੱਥੇ ਇੱਕ ਪਾਸੇ ਸਰਕਾਰ ਦੀ ਹਾਂ 'ਚ ਹਾਂ ਮਿਲਾਉਂਦੇ ਨੇ ਅਤੇ ਸੂਬੇ ਦੀ ਸਰਕਾਰ ਨੂੰ ਮਾੜਾ ਕਹਿੰਦੇ ਨੇ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਕਿ ਕੇਂਦਰ ਨੂੰ ਹਾਂ ਕਰਨ ਵਾਲੇ ਉਹ ਆਪ ਹੀ ਹਨ।

ਹਾਲਾਂਕਿ ਇਸ ਵਿੱਚ ਸੂਬੇ ਦੀ ਸਰਕਾਰਾਂ ਦਾ ਕੋਈ ਰੋਲ ਨਹੀਂ ਹੈ ਫਿਰ ਵੀ ਅਸੀਂ ਭਰੋਸਾ ਦਿੰਦੇ ਹਾਂ ਕਿ ਸਰਕਾਰ ਦੇ ਵੱਲੋਂ ਜਿੰਨਾ ਬਣ ਪਾਏਗਾ ਉਹ ਕਿਸਾਨਾਂ ਦੀ ਮਦਦ ਕਰਨਗੇ।

ABOUT THE AUTHOR

...view details