ਚੰਡੀਗੜ੍ਹ ਡੈਸਕ:ਪੰਜਾਬ ਪੁਲਿਸ ਵਿੱਚ ਮੌਜੂਦ ਕਾਲੀਆਂ ਭੇਡਾਂ ਕਾਰਣ ਅਕਸਰ ਪੂਰੇ ਮਹਿਕਮੇ ਦੀ ਬਦਨਾਮੀ ਹੁੰਦੀ ਹੈ ਅਤੇ ਅਜਿਹਾ ਹੀ ਇੱਕ ਮਾਮਲਾ ਹੈ ਬਰਖਾਸਤ ਅਤੇ ਫਰਾਰ ਏਆਈਜੀ ਰਾਜਜੀਤ ਸਿੰਘ ਨਾਲ ਜੁੜਿਆ ਹੋਇਆ। ਹਜ਼ਾਰਾਂ ਕਰੋੜ ਰੁਪਏ ਦੇ ਡਰੱਗ ਮਾਮਲੇ ਵਿੱਚ ਮੁਲਜ਼ਮ ਬਰਖ਼ਾਸਤ ਏਆਈਜੀ ਰਾਜਜੀਤ ਸਿੰਘ ਨੂੰ ਪੰਜਾਬ ਪੁਲਿਸ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਹੁਣ ਤੱਕ ਗ੍ਰਿਫ਼ਤਾਰ ਨਹੀਂ ਕਰ ਸਕੀ। ਦੂਜੇ ਪਾਸੇ ਮੁਹਾਲੀ ਅਦਾਲਤ ਨੇ ਮੁਲਜ਼ਮਾਂ ਖ਼ਿਲਾਫ਼ ਤਿੰਨ ਗ਼ੈਰ-ਜ਼ਮਾਨਤੀ ਵਾਰੰਟ ਵੀ ਜਾਰੀ ਕੀਤੇ ਹਨ। ਇਸ ਦੇ ਬਾਵਜੂਦ ਐਸਟੀਐਫ ਅਤੇ ਸਮੁੱਚੀ ਪੰਜਾਬ ਪੁਲਿਸ ਉਸ ਨੂੰ ਕਾਬੂ ਕਰਨ ਵਿੱਚ ਸਫਲ ਨਹੀਂ ਹੋ ਸਕੀ।
ਬਰਖ਼ਾਸਤ ਏਆਈਜੀ ਰਾਜਜੀਤ ਸਿੰਘ ਦਾ ਨਹੀਂ ਲੱਭਿਆ ਕੋਈ ਸੁਰਾਗ, ਕੋਰਟ ਨੇ ਕੱਢੇ ਗੈਰ ਜ਼ਮਾਨਤੀ ਵਾਰੰਟ - ਐੱਨਡੀਪੀਐੱਸ ਐਕਟ ਦੀ ਉਲੰਘਣਾ
ਪੰਜਾਬ ਪੁਲਿਸ ਦੇ ਮੁਲਾਜ਼ਮਾਂ ਅਤੇ ਅਫਸਰਾਂ ਉੱਤੇ ਨਸ਼ੇ ਦੇ ਸੌਦਾਗਰਾਂ ਨਾਲ ਮਿਲੇ ਹੋਣ ਦੇ ਇਲਜ਼ਾਮ ਅਕਸਰ ਲੱਗਦੇ ਰਹੇ ਨੇ। ਇਸ ਤੋਂ ਬਾਅਦ ਪੰਜਾਬ ਪੁਲਿਸ ਵਿੱਚ ਏਆਈਜੀ ਰਹੇ ਰਾਜਜੀਤ ਸਿੰਘ ਉੱਤੇ ਹਜ਼ਾਰਾਂ ਕਰੋੜ ਰੁਪਏ ਦੇ ਨਸ਼ੇ ਦਾ ਕਾਰੋਬਾਰ ਕਰਨ ਦੇ ਇਲਜ਼ਾਮ ਲੱਗੇ ਇਸ ਤੋ ਮਗਰੋਂ ਮੁਲਜ਼ਮ ਏਆਈਜੀ ਫਰਾਰ ਹੋ ਗਿਆ। ਮੁਹਾਲੀ ਕੋਰਟ ਨੇ ਮੁਲਜ਼ਮ ਖ਼ਿਲਾਫ਼ ਗੈਰ ਜ਼ਮਾਨਤੀ ਵਾਰੰਟ ਤੀਜੀ ਵਾਰ ਕੱਢੇ ਨੇ।
![ਬਰਖ਼ਾਸਤ ਏਆਈਜੀ ਰਾਜਜੀਤ ਸਿੰਘ ਦਾ ਨਹੀਂ ਲੱਭਿਆ ਕੋਈ ਸੁਰਾਗ, ਕੋਰਟ ਨੇ ਕੱਢੇ ਗੈਰ ਜ਼ਮਾਨਤੀ ਵਾਰੰਟ The Mohali court has issued a non-bailable warrant against the sacked AIG Rajjit Singh](https://etvbharatimages.akamaized.net/etvbharat/prod-images/29-06-2023/1200-675-18875366-1026-18875366-1688041772848.jpg)
ਮੁਲਜ਼ਮ ਰਾਜਜੀਤ ਸਿੰਘ ਉੱਤੇ ਗੰਭੀਰ ਇਲਜ਼ਾਮ:ਮੀਡੀਆ ਰਿਪੋਰਟਾਂ ਮੁਤਾਬਿਕ ਬਰਖ਼ਾਸਤ ਏਆਈਜੀ ਉੱਤੇ ਬਹੁਤ ਗੰਭੀਰ ਇਲਜ਼ਾਮ ਹਨ ਅਤੇ ਦੱਸਿਆ ਜਾਂਦਾ ਹੈ ਕਿ ਤਰਨਤਾਰਨ ਵਿੱਚ ਬਤੌਰ ਐੱਸਐੱਸਪੀ ਰਾਜਜੀਤ ਸਿੰਘ ਐੱਨਡੀਪੀਐੱਸ ਐਕਟ ਦੀ ਉਲੰਘਣਾ ਕਰਕੇ ਨਸ਼ਿਆਂ ਦੇ ਕੇਸਾਂ ਦੀ ਜਾਂਚ ਇੱਕ ਹੈੱਡ ਕਾਂਸਟੇਬਲ ਇੰਦਰਜੀਤ ਕੋਲੋਂ ਕਰਵਾ ਰਿਹਾ ਸੀ। ਮੁਲਜ਼ਮ ਇੰਦਰਜੀਤ ਨੇ ਗ੍ਰਿਫ਼ਤਾਰੀ ਮਗਰੋਂ ਏਆਈਜੀ ਰਾਜਜੀਤ ਸਿੰਘ ਦਾ ਨਾਂ ਲਿਆ। ਉਸ ਨੇ ਇਸ ਪੂਰੇ ਨਸ਼ੇ ਦੇ ਮਾਮਲੇ ਵਿੱਚ ਏਆਈਜੀ ਰਾਜਜੀਤ ਸਿੰਘ ਨੂੰ ਆਪਣਾ ਸਾਥੀ ਦੱਸਿਆ ਸੀ। ਰਾਜਜੀਤ ਸਿੰਘ ਦਾ ਨਾਂਅ ਸਾਹਮਣੇ ਆਉਣ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਨੇ ਮਿਸਾਲੀ ਕਾਰਵਾਈ ਮੁਲਜ਼ਮ ਵਿਰੁੱਧ ਕਰਨ ਦੇ ਨਿਰਦੇਸ਼ ਦਿੱਤੇ ਪਰ ਇਸ ਦੌਰਾਨ ਮੁਲਜ਼ਮ ਫਰਾਰ ਹੋ ਗਿਆ। ਇਸ ਤੋਂ ਬਾਅਦ ਸੀਐੱਮ ਮਾਨ ਨੇ ਮੁਲਜ਼ਮ ਏਆਈਜੀ ਦੀ ਜਾਇਦਾਦ ਦੀ ਜਾਂਚ ਕਰਨ ਦੇ ਵੀ ਆਦੇਸ਼ ਦਿੱਤੇ।
- ਲੁਧਿਆਣਾ ਕਮਿਸ਼ਨਰ ਦਫਤਰ ਦੇ ਬਾਹਰ ਹਾਈ ਵੋਲਟੇਜ ਡਰਾਮਾ, ਡਾਕ ਲਿਜਾਉਣ ਵਾਲੇ ਮੁਲਾਜ਼ਮ 'ਤੇ ਮਹਿਲਾ ਨੇ ਲਾਏ ਉਸ ਦੀ ਡਾਕ ਗੁੰਮ ਕਰਨ ਦੇ ਇਲਜ਼ਾਮ
- ਗੋਆ 'ਚ ਸੂਬੇ ਦੀ ਜ਼ਮੀਨ ਦੇ ਠੇਕੇ ਦਾ ਰੌਲਾ, ਫਿਰ ਮੁਸ਼ਕਿਲਾਂ 'ਚ ਘਿਰਨਗੇ ਸਾਬਕਾ ਮੁੱਖ ਮੰਤਰੀ ਚੰਨੀ, ਮਾਨ ਸਰਕਾਰ ਨੇ ਲਿਆ ਵੱਡਾ ਫੈਸਲਾ
- ਸਰਕਾਰ ਨਾਲ ਚੱਲ ਰਹੇ ਤਕਰਾਰ ਵਿਚਾਲੇ SGPC ਦਾ ਵੱਡਾ ਐਲਾਨ; ਹੁਣ ਐਸਜੀਪੀਸੀ ਦੇ ਚੈਨਲ ਉਤੇ ਹੀ ਹੋਵੇਗਾ ਗੁਰਬਾਣੀ ਪ੍ਰਸਾਰਣ !
ਮੁਲਜ਼ਮ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ:ਦੱਸ ਦਈਏ ਰਾਜਜੀਤ ਸਿੰਘ ਦਾ ਕੇਸ ਮੁਹਾਲੀ ਅਦਾਲਤ ਵਿੱਚ ਚੱਲ ਰਿਹਾ ਹੈ ਅਤੇ ਇਸ ਕੈਸ ਦੀ ਜਾਂਚ ਲਈ ਬਣਾਈ ਗਈ ਸਪੈਸ਼ਲ ਜਾਂਚ ਟੀਮ ਵੱਲੋਂ ਮੁਲਜ਼ਮ ਰਾਜਜੀਤ ਸਿੰਘ ਨੂੰ ਭਗੌੜਾ ਐਲਾਨਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪਰ ਅਦਾਲਤ ਨੇ ਪੁਲਿਸ ਦੀ ਇਸ ਪਟੀਸ਼ਨ ਨੂੰ ਰੱਦ ਕਰਦਿਆਂ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਹਨ। ਪੁਲਿਸ ਨੇ ਮੁਲਜ਼ਮਾਂ ਦੇ ਕਰੀਬੀ ਰਿਸ਼ਤੇਦਾਰਾਂ ਤੋਂ ਪੁੱਛਗਿੱਛ ਕੀਤੀ ਹੈ। ਇਸ ਦੇ ਨਾਲ ਹੀ ਉਸ ਦੇ ਟਿਕਾਣਿਆਂ 'ਤੇ ਵੀ ਛਾਪੇਮਾਰੀ ਕੀਤੀ ਗਈ ਪਰ ਸੀਐੱਮ ਭਗਵੰਤ ਮਾਨ ਵੱਲੋਂ ਕਾਰਵਾਈ ਕੀਤੇ ਜਾਣ ਦੇ ਬਿਆਨ ਤੋਂ ਬਾਅਦ ਤੋਂ ਉਹ ਫਰਾਰ ਹੈ। ਮੁਹਾਲੀ ਅਦਾਲਤ ਵੱਲੋਂ ਤਿਨ ਵਾਰ ਮੁਲਜ਼ਮ ਖ਼ਿਲਾਫ਼ ਗੈਰ ਜ਼ਮਾਨਤੀ ਵਾਰੰਟ ਜਾਰੀ ਹੋਏ ਨੇ ਪਰ ਫਿਰ ਵੀ ਮੁਲਜ਼ਮ ਨੂੰ ਪੁਲਿਸ ਗ੍ਰਿਫ਼ਤਾਰ ਨਹੀਂ ਕਰ ਸਕੀ।