ਪੰਜਾਬ

punjab

ETV Bharat / state

ਫ਼ਾਜ਼ਿਲਕਾ ਦੇ ਪ੍ਰੇਮੀ ਜੋੜੇ ਨੇ ਹਾਈਕੋਰਟ ਤੋਂ ਮਦਦ ਦੀ ਲਾਈ ਗੁਹਾਰ

ਫ਼ਾਜ਼ਿਲਕਾ ਦੇ ਰਹਿਣ ਵਾਲੇ ਪ੍ਰੇਮੀ ਜੋੜੇ ਨੇ ਪਟੀਸ਼ਨ ਦਾਖਿਲ ਕਰਦੇ ਹੋਏ ਹਾਈ ਕੋਰਟ ਨੂੰ ਦੱਸਿਆ ਕਿ ਉਹ ਦੋਨੋਂ ਇੱਕ ਦੂਜੇ ਤੋਂ ਪਿਆਰ ਕਰਦੇ ਅਤੇ ਮੌਜੂਦਾ ਸਮੇਂ ਵਿੱਚ ਇੱਕ ਦੂਜੇ ਦੇ ਨਾਲ ਲਿਵ ਇਨ ਰਿਲੇਸ਼ਨਸ਼ਿਪ ਚ ਰਹਿ ਰਹੇ ਨੇ ।ਦੋਵਾਂ ਦੇ ਲਿਵ ਇਨ ਰਿਲੇਸ਼ਨਸ਼ਿਪ ਵਿਚ ਰਹਿਣ ਕਰਕੇ ਉਨ੍ਹਾਂ ਦੇ ਪਰਿਵਾਰ ਵਾਲੇ ਉਨ੍ਹਾਂ ਨੂੰ ਜਾਨ ਤੋਂ ਮਾਰ ਸਕਦੇ ਹਨ। ਇਸ ਕਰਕੇ ਉਨ੍ਹਾਂ ਨੇ ਸੁਰੱਖਿਆ ਦੇ ਲਈ ਫ਼ਾਜ਼ਿਲਕਾ ਦੇ ਐਸਐਸਪੀ ਤੋਂ ਗੁਹਾਰ ਲਗਾਈ ਸੀ ।

ਫ਼ਾਜ਼ਿਲਕਾ ਦੇ ਪ੍ਰੇਮੀ ਜੋੜੇ ਨੇ ਹਾਈਕੋਰਟ ਤੋਂ ਮਦਦ ਦੀ ਲਈ ਗੁਹਾਰ
ਫ਼ਾਜ਼ਿਲਕਾ ਦੇ ਪ੍ਰੇਮੀ ਜੋੜੇ ਨੇ ਹਾਈਕੋਰਟ ਤੋਂ ਮਦਦ ਦੀ ਲਈ ਗੁਹਾਰ

By

Published : May 5, 2021, 11:10 PM IST

ਚੰਡੀਗੜ੍ਹ:ਫ਼ਾਜ਼ਿਲਕਾ ਦੇ ਰਹਿਣ ਵਾਲੇ ਪ੍ਰੇਮੀ ਜੋੜੇ ਨੇ ਪਟੀਸ਼ਨ ਦਾਖਿਲ ਕਰਦੇ ਹੋਏ ਹਾਈਕੋਰਟ ਨੂੰ ਦੱਸਿਆ ਕਿ ਉਹ ਦੋਨੋਂ ਇੱਕ ਦੂਜੇ ਤੋਂ ਪਿਆਰ ਕਰਦੇ ਅਤੇ ਮੌਜੂਦਾ ਸਮੇਂ ਵਿੱਚ ਇੱਕ ਦੂਜੇ ਦੇ ਨਾਲ ਲਿਵ ਇਨ ਰਿਲੇਸ਼ਨਸ਼ਿਪ ਚ ਰਹਿ ਰਹੇ ਨੇ ।ਦੋਵਾਂ ਦੇ ਲਿਵ ਇਨ ਰਿਲੇਸ਼ਨਸ਼ਿਪ ਵਿਚ ਰਹਿਣ ਕਰਕੇ ਉਨ੍ਹਾਂ ਦੇ ਪਰਿਵਾਰ ਵਾਲੇ ਉਨ੍ਹਾਂ ਨੂੰ ਜਾਨ ਤੋਂ ਮਾਰ ਸਕਦੇ ਹਨ। ਇਸ ਕਰਕੇ ਉਨ੍ਹਾਂ ਨੇ ਸੁਰੱਖਿਆ ਦੇ ਲਈ ਫ਼ਾਜ਼ਿਲਕਾ ਦੇ ਐਸਐਸਪੀ ਤੋਂ ਗੁਹਾਰ ਲਗਾਈ ਸੀ ।

ਕੁੜੀ ਨੇ ਦੱਸਿਆ ਕਿ ਉਸਦੀ ਉਮਰ 19 ਸਾਲ ਹੈ ਅਤੇ ਮੁੰਡੇ ਦੀ 24 ਸਾਲ ਹੈ ।ਦੋਵੇਂ ਬਾਲਿਗ ਹਨ ਪਰ ਬਾਵਜੂਦ ਇਸਦੇ ਐੱਸਐੱਸਪੀ ਨੇ ਉਨ੍ਹਾਂ ਦੀ ਸੁਰੱਖਿਆ ਤੇ ਕੋਈ ਧਿਆਨ ਨਹੀਂ ਦਿੱਤਾ ।ਪਟੀਸ਼ਨਰ ਨੇ ਕਿਹਾ ਕਿ ਜੇਕਰ ਇਹ ਹਾਲਾਤ ਨਾ ਆਉਂਦੇ ਤੇ ਉਹ ਦੋਨੋਂ ਵਿਆਕਰਨ ਦੇ ਅਜਿਹੇ ਵਿੱਚ ਉਨ੍ਹਾਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਦੇ ਆਦੇਸ਼ ਦਿੱਤੇ ਜਾਣ ।ਇਸ ਮਾਮਲੇ ਤੇ ਪਟੀਸ਼ਨਰ ਦਾ ਪੱਖ ਸੁਣਨ ਤੋਂ ਬਾਅਦ ਹਾਈ ਕੋਰਟ ਨੇ ਫ਼ਾਜ਼ਿਲਕਾ ਦੇ ਐਸਐਸਪੀ ਨੂੰ ਪਟੀਸ਼ਨਰ ਦੀ ਮੰਗ ਪੱਤਰ ਤੇ ਗੌਰ ਕਰ ਫ਼ੈਸਲਾ ਲੈਣ ਦੇ ਆਦੇਸ਼ ਦਿੱਤੇ ਹਨ ।
ਇਹ ਵੀ ਪੜੋ:ਅੰਮ੍ਰਿਤਸਰ ‘ਚ ਅੱਜ ਕੋਰੋਨਾ ਨੇ ਲਈ 18 ਦੀ ਜਾਨ, 932 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ

ABOUT THE AUTHOR

...view details