ਅੰਮ੍ਰਿਤਸਰ : ਅੰਮ੍ਰਿਤਸਰ ਵਿੱਚ ਗੁਰਬਾਣੀ ਦੀ ਪ੍ਰਿੰਟਿੰਗ ਕਰਨ ਵਾਲੇ ਭਾਈ ਚਤਰ ਸਿੰਘ ਜੀਵਨ ਸਿੰਘ ਪਰਿਵਾਰ ਦੇ ਲੜਕੇ ਨੂੰ ਬੁੱਧਵਾਰ ਰਾਤ ਅਗਵਾ ਕਰ ਲਿਆ ਗਿਆ। ਘਟਨਾ ਰਣਜੀਤ ਐਵੇਨਿਊ ਸਥਿਤ ਕੇਐਫਸੀ ਰੈਸਟੋਰੈਂਟ ਦੇ ਬਾਹਰ ਵਾਪਰੀ। ਕਾਰਨ ਆਟੋਮੈਟਿਕ ਹੋਣ ਕਾਰਨ ਬਾਈਪਾਸ ਨਜ਼ਦੀਕ ਰੁਕ ਗਈ, ਜਿਸ ਤੋਂ ਬਾਅਦ ਪੁੱਤਰ ਅਤੇ ਕਾਰ ਨੂੰ ਥਾਣਾ ਰਣਜੀਤ ਐਵੀਨਿਊ ਵਿਖੇ ਲਿਆ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਪ੍ਰਭਜੀਤ ਸਿੰਘ ਨੇ ਦੱਸਿਆ ਕਿ ਰਾਤ ਸਮੇਂ ਉਸ ਦੇ ਦੋਵੇਂ ਲੜਕੇ ਰਣਜੀਤ ਐਵੀਨਿਊ ਵਿਖੇ ਖਾਣਾ ਲੈਣ ਆਏ ਸਨ। ਦੋਵੇਂ ਪੁੱਤਰ ਕਾਰ ਵਿੱਚ ਹੀ ਸਨ, ਜਦੋਂ ਦੋ ਅਗਵਾਕਾਰ ਕਾਰ ਵਿੱਚ ਆ ਕੇ ਬੈਠ ਗਏ। ਉਨ੍ਹਾਂ ਦਾ ਇੱਕ ਪੁੱਤਰ ਕਾਰ ਵਿੱਚੋਂ ਨਿਕਲਣ ਵਿੱਚ ਕਾਮਯਾਬ ਹੋ ਗਿਆ, ਪਰ ਦੂਜੇ ਦੇ ਮੱਥੇ 'ਤੇ ਪਿਸਤੌਲ ਰੱਖ ਕੇ ਉਸ ਨੂੰ ਅਗਵਾ ਕਰ ਕੇ ਕਾਰ ਸਮੇਤ ਲੈ ਗਏ।
ਪ੍ਰਭਜੀਤ ਸਿੰਘ ਨੇ ਦੱਸਿਆ ਕਿ ਕਾਰ ਆਟੋਮੈਟਿਕ ਸੀ ਅਤੇ ਇਸ ਵਿੱਚ ਟਰੈਕਰ ਵੀ ਸੀ, ਜਿਸ ਕਾਰਨ ਬਾਈਪਾਸ 'ਤੇ ਇਨ-ਆਊਟ ਬੇਕਰੀ ਕੋਲ ਪਹੁੰਚਦੇ ਹੀ ਕਾਰ ਰੁਕ ਗਈ। ਅਗਵਾਕਾਰ ਬੇਟੇ ਅਤੇ ਕਾਰ ਨੂੰ ਉੱਥੇ ਹੀ ਛੱਡ ਕੇ ਫ਼ਰਾਰ ਹੋ ਗਏ, ਜਿਸ ਤੋਂ ਬਾਅਦ ਬੇਟਾ ਕਾਰ ਲੈ ਕੇ ਵਾਪਸ ਕੇਐਫਸੀ ਪਹੁੰਚਿਆ ਅਤੇ ਪਰਿਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।