ਸਿੱਖਿਆ ਦੇ ਮਿਆਰ 'ਚ ਸੁਧਾਰ ਲਈ ਤਕਨਾਲੋਜੀ ਦੀ ਅਹਿਮ ਭੂਮਿਕਾ: ਮੁੱਖ ਸਕੱਤਰ
ਪੰਜਾਬ ਦੀ ਮੁੱਖ ਸਕੱਤਰ ਵਿਨੀ ਮਹਾਜਨ ਨੇ ਕਿਹਾ ਹੈ ਕਿ ਦੇਸ਼ ਵਿੱਚ ਸਿੱਖਿਆ ਦੇ ਮਿਆਰ ਵਿੱਚ ਸੁਧਾਰ ਲਿਆਉਣ ਅਤੇ ਸਿੱਖਿਆ ਤੱਕ ਲੋਕਾਂ ਦੀ ਪਹੁੰਚ ਨੂੰ ਵਧਾਉਣ ਲਈ ਤਕਨਾਲੋਜੀ ਮਹੱਤਵਪੂਰਨ ਭੂਮਿਕਾ ਅਦਾ ਕਰ ਰਹੀ ਹੈ।ਉਹ ਐਨ.ਈ.ਪੀ. 2020: ਕੌਮੀ ਸਿੱਖਿਆ ਨੀਤੀ 2020 ਤਹਿਤ ਸਰਕਾਰ ਦੁਆਰਾ ਚੁੱਕੇ ਗਏ ਵੱਖ ਵੱਖ ਨੀਤੀਗਤ ਕਦਮਾਂ ਬਾਰੇ ਵਿਚਾਰ ਵਟਾਂਦਰੇ ਲਈ ਉੱਤਰੀ ਭਾਰਤ ਦਾ ਪਲੈਨਰੀ ਸੈਸ਼ਨ `ਤੇ ਨੈਸ਼ਨਲ ਵੈੱਬ ਸੀਰੀਜ਼ ਦੇ ਪਹਿਲੇ ਪ੍ਰੀਮੀਅਰ ਵਰਚੁਅਲ ਈਵੈਂਟ ਦਾ ਉਦਘਾਟਨ ਕਰਨ ਤੋਂ ਬਾਅਦ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ।
ਚੰਡੀਗੜ੍ਹ:ਪੰਜਾਬ ਦੀ ਮੁੱਖ ਸਕੱਤਰ ਵਿਨੀ ਮਹਾਜਨ ਨੇ ਕਿਹਾ ਹੈ ਕਿ ਦੇਸ਼ ਵਿੱਚ ਸਿੱਖਿਆ ਦੇ ਮਿਆਰ ਵਿੱਚ ਸੁਧਾਰ ਲਿਆਉਣ ਅਤੇ ਸਿੱਖਿਆ ਤੱਕ ਲੋਕਾਂ ਦੀ ਪਹੁੰਚ ਨੂੰ ਵਧਾਉਣ ਲਈ ਤਕਨਾਲੋਜੀ ਮਹੱਤਵਪੂਰਨ ਭੂਮਿਕਾ ਅਦਾ ਕਰ ਰਹੀ ਹੈ।
ਉਹ ਐਨ.ਈ.ਪੀ. 2020: ਕੌਮੀ ਸਿੱਖਿਆ ਨੀਤੀ 2020 ਤਹਿਤ ਸਰਕਾਰ ਦੁਆਰਾ ਚੁੱਕੇ ਗਏ ਵੱਖ ਵੱਖ ਨੀਤੀਗਤ ਕਦਮਾਂ ਬਾਰੇ ਵਿਚਾਰ ਵਟਾਂਦਰੇ ਲਈ ਉੱਤਰੀ ਭਾਰਤ ਦਾ ਪਲੈਨਰੀ ਸੈਸ਼ਨ `ਤੇ ਨੈਸ਼ਨਲ ਵੈੱਬ ਸੀਰੀਜ਼ ਦੇ ਪਹਿਲੇ ਪ੍ਰੀਮੀਅਰ ਵਰਚੁਅਲ ਈਵੈਂਟ ਦਾ ਉਦਘਾਟਨ ਕਰਨ ਤੋਂ ਬਾਅਦ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ।
ਮਹਾਜਨ ਨੂੰ ਇਸ ਸਮਾਰੋਹ ਵਿੱਚ ਲਾਈਫਟਾਈਮ ਅਚੀਵਮੈਂਟ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਸਮਾਗਮ ਏ.ਡਬਲਿਊ.ਐਸ (ਐਮਾਜ਼ਾਨ ਵੈਬ ਸਰਵਿਸਿਜ਼) ਵੱਲੋਂ ਆਈ.ਈ.ਈ.ਈ.-ਪ੍ਰਕਾਸ਼ ਭਾਰਤੀ (ਆਈ.ਈ.ਈ.ਈ. ਫੋਟੋਨਿਕਸ ਸੁਸਾਇਟੀ ਚੈਪਟਰਜ਼ ਆਫ਼ ਇੰਡੀਆ ਦੇ ਸੰਘ) ਦੇ ਸਹਿਯੋਗ ਨਾਲ ਕਰਵਾਇਆ ਗਿਆ। ਉਨ੍ਹਾਂ ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਹੁਨਰਮੰਦ ਬਣਾ ਕੇ ਉਨ੍ਹਾਂ ਨੂੰ ਉਦਯੋਗਾਂ ਵਿੱਚ ਕੰਮ ਕਰਨ ਲਈ ਤਿਆਰ ਕਰਨ ਅਤੇ ਦੇਸ਼ ਵਿਚ ਪ੍ਰਤਿਭਾ ਦਾ ਪਲਾਇਨ ਕਰਨ ਦੀ ਸਮੱਸਿਆ ਨੂੰ ਨੱਥ ਪਾਉਣ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਵਿਸਥਾਰ ਨਾਲ ਦੱਸਿਆ।
ਮੁੱਖ ਸਕੱਤਰ ਨੇ ਭਾਈਵਾਲਾਂ ਨੂੰ ਇੱਕ ਸਾਂਝੇ ਪਲੇਟਫਾਰਮ `ਤੇ ਲਿਆਉਣ ਲਈ ਪ੍ਰਬੰਧਕਾਂ ਨੂੰ ਵਧਾਈ ਵੀ ਦਿੱਤੀ ਜਿਸ ਨਾਲ ਭਵਿੱਖ ਵਿੱਚ ਨਵੇਂ ਟੀਚੇ ਹਾਸਲ ਕਰਨ ਵਿੱਚ ਮਦਦ ਮਿਲੇਗੀ।
ਡਾ. ਨਰੇਸ਼ ਚੰਦ ਐਫ.ਆਈ.ਈ.ਈ.ਈ.- ਚੈਪਟਰ ਰਿਲੇਸ਼ਨਜ਼ ਦੇ ਐਸੋਸੀਏਟ ਵਾਈਸ ਪ੍ਰੈਜ਼ੀਡੈਂਟ, ਆਈ.ਈ.ਈ.ਈ. ਫੋਟੋਨਿਕਸ ਸੁਸਾਇਟੀ, ਯੂਐਸਏ ਇਸ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਉਮੀਦ ਜਤਾਈ ਕਿ ਅਜਿਹੀਆਂ ਸਹਿਯੋਗੀ ਪਹਿਲਕਦਮੀਆਂ ਅਤੇ ਸਮਾਗਮ ਦੇਸ਼ ਨੂੰ “ਆਤਮ ਨਿਰਭਰ ਭਾਰਤ” ਬਣਾਉਣ ਲਈ ਬਹੁਪੱਖੀ ਨੇਤਾ ਪੈਦਾ ਕਰਨ ਵਿੱਚ ਮਦਦਗਾਰ ਸਾਬਤ ਹੋਣਗੇ।
ਇਹ ਸਮਾਗਮ ਤਕਨੀਕੀ ਤੌਰ `ਤੇ ਆਈ.ਈ.ਈ.ਈ. (ਇੰਸਟੀਚਿਊਟ ਆਫ ਇਲੈਕਟ੍ਰੀਕਲ ਅਤੇ ਇਲੈਕਟ੍ਰਾਨਿਕਸ ਇੰਜੀਨੀਅਰਜ਼) ਰੀਜ਼ਨ 10 ਦੁਆਰਾ ਸਪਾਂਸਰ ਕੀਤਾ ਗਿਆ, ਜੋ ਤਕਨਾਲੋਜੀ ਅਤੇ ਆਈ.ਈ.ਈ.ਈ. ਰੀਜ਼ਨ 10 ਵਿੱਦਿਅਕ ਗਤੀਵਿਧੀਆਂ ਕਮੇਟੀ ਦੀ ਤਰੱਕੀ ਲਈ ਵਿਸ਼ਵ ਦੀ ਸਭ ਤੋਂ ਵੱਡੀ ਤਕਨੀਕੀ ਪੇਸ਼ੇਵਰ ਸੰਸਥਾ ਹੈ। ਇਸ ਦਾ ਆਯੋਜਨ ਆਈਜੈਨ ਐਜੂ ਸਲਿਊਸਨਜ਼ ਇੰਡੀਆ ਦੁਆਰਾ ਕੀਤਾ ਗਿਆ।
ਇਸ ਪ੍ਰੋਗਰਾਮ ਦਾ ਸੰਚਾਲਨ ਪ੍ਰੋ. ਇੰਦਰਪ੍ਰੀਤ ਕੌਰ, ਸੱਕਤਰ, ਪ੍ਰਕਾਸ਼ ਭਾਰਤੀ, ਭਾਰਤ, ਐਕਸਕੌਮ ਮੈਂਬਰਜ਼ ਪੀਈਐਸ-ਆਈਏਐਸ, ਦਿੱਲੀ ਚੈਪਟਰ ਵੱਲੋਂ ਕੀਤਾ ਗਿਆ। ਨਵੀਂ ਕੌਮੀ ਸਿੱਖਿਆ ਨੀਤੀ ਦਾ ਖਰੜਾ ਜਿਸ ਨੂੰ ਕੇਂਦਰੀ ਮੰਤਰੀ ਮੰਡਲ ਵੱਲੋਂ ਉਚੇਰੀ ਸਿੱਖਿਆ ਦੇ ਮਿਆਰ ਵਿੱਚ ਸੁਧਾਰ ਲਿਆਉਣ ਅਤੇ ਭਾਰਤੀ ਸਿਖਿਆਰਥੀਆਂ ਵਿੱਚ ਵਿਸ਼ਵਵਿਆਪੀ ਯੋਗਤਾ ਪੈਦਾ ਕਰਨ ਲਈ ਹਾਲ ਹੀ ਵਿੱਚ ਪ੍ਰਵਾਨਗੀ ਦਿੱਤੀ ਗਈ ਹੈ, ਨੇ ਇਸ ਸਮਾਗਮ ਦਾ ਅਧਾਰ ਬਣਾਇਆ।
ਖੇਤਰ ਦੇ ਤਕਨੀਕੀ ਉਦਯੋਗਾਂ ਅਤੇ ਰੈਗੂਲੇਟਰਾਂ ਦੇ ਨਾਲ ਸੀਨੀਅਰ ਅਫਸਰਸ਼ਾਹੀ, ਚਾਂਸਲਰਾਂ, ਉਪ-ਕੁਲਪਤੀਆਂ, ਡਾਇਰੈਕਟਰ, ਵਿੱਦਿਅਕ ਮਾਹਿਰਾਂ ਵੱਲੋਂ ਤਕਨਾਲੋਜੀ ਨੂੰ ਸਿੱਖਿਆ ਵਿੱਚ ਲਿਆਉਣ ਲਈ ਚੁੱਕੇ ਜਾਣ ਵਾਲੇ ਉਪਾਵਾਂ ਬਾਰੇ ਵਿਚਾਰ-ਵਟਾਂਦਰੇ ਕੀਤੇ।
ਉੱਤਰੀ ਭਾਰਤ ਦੀਆਂ ਯੂਨੀਵਰਸਿਟੀਆਂ ਦੇ ਪ੍ਰਮੁੱਖ ਥੰਮ, ਜਿਨ੍ਹਾਂ ਵਿੱਚ ਬੁੱਧੀਜੀਵੀ ਅਤੇ ਮਹਿਲਾ ਅਕਾਦਮਿਕ ਆਗੂ ਵੀ ਸ਼ਾਮਲ ਸਨ, ਨੇ ਵਿਚਾਰ-ਵਟਾਂਦਰੇ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਉੱਘੇ ਬੁਲਾਰਿਆਂ ਵਿੱਚ ਡਾ. ਮਧੂ ਚਿਤਕਾਰਾ (ਪ੍ਰੋ ਚਾਂਸਲਰ, ਚਿਤਕਾਰਾ ਯੂਨੀਵਰਸਿਟੀ ਪੰਜਾਬ), ਪੂਜਾ ਅਗਰਵਾਲ (ਪ੍ਰੋ ਚਾਂਸਲਰ, ਐਸ.ਆਰ.ਐਮ.ਯੂ ਲਖਨਊ), ਪ੍ਰੋ. ਪ੍ਰੀਤੀ ਬਜਾਜ (ਉਪ ਕੁਲਪਤੀ ਗਾਲਗੋਟੀਅਸ ਯੂਨੀਵਰਸਿਟੀ, ਗ੍ਰੇਟਰ ਨੋਇਡਾ), ਨੀਰਜ ਚੰਡਾਲਾ (ਸੰਯੁਕਤ ਡਾਇਰੈਕਟਰ, ਆਈ.ਟੀ. ਵਿਭਾਗ, ਹਿਮਾਚਲ ਪ੍ਰਦੇਸ਼), ਕੁੰਵਰ ਸ਼ੇਖਰ ਵਿਜੇਂਦਰ (ਚਾਂਸਲਰ, ਸ਼ੋਭਿਤ ਯੂਨੀਵਰਸਿਟੀ, ਮੇਰਠ), ਪ੍ਰੋ. ਰਾਜਿੰਦਰ ਕੁਮਾਰ ਅਨਾਇਥ (ਉਪ ਕੁਲਪਤੀ, ਡੀ.ਐਸ.ਆਰ.ਯੂ.ਐਸ.ਟੀ. ਮੁਰਥਲ), ਸੁਨੀਲ ਪੀ.ਪੀ. (ਐਮਾਜ਼ਾਨ ਇੰਟਰਨੈਟ ਸਰਵਿਸਿਜ਼), ਪ੍ਰੋਫੈਸਰ ਸ਼ੈਲੇਂਦਰ ਜੈਨ (ਡਾਇਰੈਕਟਰ ਸਲਾਈਟ ਲੌਂਗੋਵਾਲ) ), ਪ੍ਰੋਫੈਸਰ ਆਰ.ਏ. ਗੁਪਤਾ (ਉਪ ਕੁਲਪਤੀ, ਰਾਜਸਥਾਨ ਟੈਕਨੀਕਲ ਯੂਨੀਵਰਸਿਟੀ, ਕੋਟਾ) ਅਤੇ ਪ੍ਰੋਫੈਸਰ ਮਨੋਜ ਅਰੋੜਾ (ਉਪ ਕੁਲਪਤੀ ਬੀ.ਐੱਮ.ਐੱਲ ਮੁੰਜਲ ਯੂਨੀਵਰਸਿਟੀ) ਸ਼ਾਮਲ ਸਨ।
ਪ੍ਰੋਗਰਾਮ ਦੀ ਪ੍ਰਧਾਨਗੀ ਏ.ਆਈ.ਸੀ.ਟੀ.ਈ., ਐਮ.ਓ.ਈ. ਭਾਰਤ ਦੇ ਸਾਬਕਾ ਡਾਇਰੈਕਟਰ ਡਾ. ਮਨਪ੍ਰੀਤ ਸਿੰਘ ਮੰਨਾ ਨੇ ਕੀਤੀ। ਉਹਨਾਂ ਨੇ ਸਵਾਯਮ ਇੰਡੀਆ ਦੇ ਵਿਚਾਰ ਨੂੰ ਪ੍ਰਫੁੱਲਤ ਅਤੇ ਉਤਸ਼ਾਹਿਤ ਕੀਤਾ ਜੋ ਕਿ ਦੁਨੀਆ ਦੇ ਸਭ ਤੋਂ ਵੱਡੇ ਐਮ.ਓ.ਓ.ਸੀ ਦੇ ਪਲੇਟਫਾਰਮਾਂ ਵਿਚੋਂ ਇੱਕ ਹੈ।
ਇਸ ਸਮਾਰੋਹ ਦੀ ਸਹਿ-ਪ੍ਰਧਾਨਗੀ ਏ.ਡਬਲਯੂ.ਐਸ. ਇੰਡੀਆ ਇੰਟਰਨੈੱਟ ਸਰਵਿਸਿਸ ਪ੍ਰਾਈਵੇਟ ਲਿਮ. ਦੇ ਇੰਪਲਾਇਬਿਲਟੀ ਕੰਸਲਟੈਂਟ ਦਿਲਪ੍ਰੀਤ ਸਿੰਘ ਨੇ ਕੀਤੀ।
ਪ੍ਰੋਗਰਾਮ ਵਿਚ ਵੱਖ-ਵੱਖ ਉੱਚ ਸਿੱਖਿਆ ਸੰਸਥਾਵਾਂ ਦੇ ਫੈਕਲਟੀ ਮੈਂਬਰਾਂ ਨੂੰ ਲਾਭ ਪਹੁੰਚਾਉਣ ਦਾ ਪ੍ਰਸਤਾਵ ਰੱਖਿਆ ਗਿਆ। ਇਸ ਪ੍ਰੋਗਰਾਮ ਲਈ ਦੇਸ਼ ਅਤੇ ਵਿਸ਼ਵ ਭਰ `ਚੋਂ ਤਕਰੀਬਨ 1000 ਪ੍ਰਤੀਭਾਗੀਆਂ ਵੱਲੋਂ ਰਜਿਸਟ੍ਰੇਸ਼ਨ ਕਰਵਾਈ ਗਈ ਹੈ।