ਪੰਜਾਬ

punjab

ETV Bharat / state

ਪੰਜਾਬ ਪੁਲਿਸ ਦਾ ਵੱਡਾ ਦਾਅਵਾ, ਇੱਕ ਹਫ਼ਤੇ ਅੰਦਰ ਤਸਕਰਾਂ ਸਮੇਤ 5 ਕਿੱਲੋ ਹੈਰੋਇਨ ਕੀਤੀ ਬਰਾਮਦ, ਚਾਈਨਾ ਡੋਰ ਵੇਚਣ ਵਾਲਿਆਂ 'ਤੇ ਵੀ ਕੀਤੀ ਕਾਰਵਾਈ

ਪੰਜਾਬ ਪੁਲਿਸ ਦੇ ਆਈ ਜੀ ਸੁਖਚੈਨ ਸਿੰਘ ਗਿੱਲ ਨੇ ਨਸ਼ਿਆਂ ਖ਼ਿਲਾਫ਼ ਚੱਲ ਰਹੀ ਵਿਸ਼ੇਸ਼ ਮੁਹਿੰਮ ਦੀ ਹਫ਼ਤਾਵਰੀ ਰਿਪੋਰਟ ਜਾਰੀ ਕਰਦਿਆਂ ਦੱਸਿਆ ਕਿ ਇਸ ਹਫ਼ਤੇ ਪੰਜਾਬ ਪੁਲਿਸ ਨੇ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਤਹਿਤ 173 ਐਫਆਈਆਰ ਦਰਜ ਕਰਕੇ 241 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕਿਹਾ ਪੁਲਿਸ ਨੇ ਹਫ਼ਤੇ ਅੰਦਰ 5 ਕਿੱਲੋ ਹੈਰੋਇਨ ਵੀ ਜ਼ਬਤ ਕੀਤੀ ਹੈ। ਇਸ ਤੋਂ ਇਲਾਵਾ ਪੁਲਿਸ ਨੇ ਚਾਈਨਾ ਡੋਰ ਵੇਚਣ ਵਾਲਿਆਂ ਉੱਤੇ ਵੀ ਸਖ਼ਤ ਕਾਰਵਾਈ ਕਰਨ ਦੀ ਗੱਲ ਕਹੀ ਹੈ।

The IG of Punjab Police shared information about the drug case
ਪੰਜਾਬ ਪੁਲਿਸ ਦਾ ਵੱਡਾ ਦਾਅਵਾ, ਇੱਕ ਹਫ਼ਤੇ ਅੰਦਰ ਤਸਕਰਾਂ ਸਮੇਤ 5 ਕਿੱਲੋ ਹੈਰੋਇਨ ਕੀਤੀ ਬਰਾਮਦ, ਚਾਈਨਾ ਡੋਰ ਵੇਚਣ ਵਾਲਿਆਂ 'ਤੇ ਵੀ ਕੀਤੀ ਕਾਰਵਾਈ

By

Published : Jan 23, 2023, 4:48 PM IST

ਪੰਜਾਬ ਪੁਲਿਸ ਦਾ ਵੱਡਾ ਦਾਅਵਾ, ਇੱਕ ਹਫ਼ਤੇ ਅੰਦਰ ਤਸਕਰਾਂ ਸਮੇਤ 5 ਕਿੱਲੋ ਹੈਰੋਇਨ ਕੀਤੀ ਬਰਾਮਦ, ਚਾਈਨਾ ਡੋਰ ਵੇਚਣ ਵਾਲਿਆਂ 'ਤੇ ਵੀ ਕੀਤੀ ਕਾਰਵਾਈ

ਚੰਡੀਗੜ੍ਹ: ਪੰਜਾਬ ਪੁਲਿਸ ਦੇ ਚੰਡੀਗੜ੍ਹ ਹੈਡਕੁਆਟਰ ਤੋਂ ਬੋਲਦਿਆਂ ਆਈਜੀ ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਪੁਲਿਸ ਨੇ ਪੂਰੇ ਹਫਤੇ ਦੌਰਾਨ ਲਦਾਤਾਰ ਚੌਕਸੀ ਵਰਤਦਿਆਂ ਕਈ ਛਾਪੇਮਾਰੀਆਂ ਕੀਤੀਆਂ ਅਤੇ ਵੱਖ ਵੱਖ ਥਾਵਾਂ ਤੋਂ 5 ਕਿੱਲੋ ਹੈਰੋਇਨ, 4.90 ਕਿਲੋ ਅਫੀਮ, 5.92 ਕੁਇੰਟਲ ਭੁੱਕੀ ਅਤੇ 1.95 ਲੱਖ ਗੋਲੀਆਂ ਬਰਾਮਦ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਪੁਲਿਸ ਦੀਆਂ ਵੱਖ ਵੱਖ ਟੀਮਾਂ ਨੇ ਫਾਰਮਾ ਓਪੀਔਡਜ਼ ਦੇ ਕੈਪਸੂਲ ਤੋਂ ਇਲਾਵਾ 7.89 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਉਨ੍ਹਾਂ ਕਿਹਾ ਕਿ ਹਫ਼ਤੇ ਦੌਰਾਨ ਐਨਡੀਪੀਐਸ ਕੇਸਾਂ ਵਿੱਚ 13 ਭਗੌੜੇ ਗ੍ਰਿਫ਼ਤਾਰ ਕੀਤੇ ਜਾਣ ਨਾਲ ਗ੍ਰਿਫ਼ਤਾਰੀਆਂ ਦੀ ਕੁੱਲ ਗਿਣਤੀ 636 ਹੋ ਗਈ ਹੈ। ਉਨ੍ਹਾਂ ਕਿਹਾ ਪੁਲਿਸ ਨੇ 5 ਜੁਲਾਈ 2022 ਨੂੰ ਇਹ ਗ੍ਰਿਫ਼ਤਾਰ ਕਰਨ ਦੀ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਸੀ।




ਚਾਈਨਾ ਡੋਰ ਉੱਤੇ ਵੀ ਕਾਰਵਾਈ: ਚਾਈਨਾ ਡੋਰ ਪੰਜਾਬ ਵਿਚ ਗੰਭੀਰ ਸਮੱਸਿਆ ਬਣੀ ਹੈ ਜਿਸਦੇ ਲਈ ਪੁਲਿਸ ਵੱਲੋਂ ਕਾਰਵਾਈ ਕਰਨ ਦਾ ਦਾਅਵਾ ਕੀਤਾ ਗਿਆ ਹੈ। ਚਾਈਨਾ ਡੋਰ ਦੇ ਗੰਭੀਰ ਮਾਮਲਿਆਂ ਬਾਰੇ ਜਾਣਕਾਰੀ ਦਿੰਦਿਆਂ ਆਈਜੀਪੀ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ 234 ਐਫਆਈਆਰ ਦਰਜ ਕਰਕੇ 11364 ਚੀਨੀ ਡੋਰ ਦੇ ਬੰਡਲ ਬਰਾਮਦ ਕੀਤੇ ਹਨ ਅਤੇ ਇਸ ਘਾਤਕ ਪਤੰਗ ਉਡਾਉਣ ਵਾਲੀ ਡੋਰ ਨੂੰ ਵੇਚਣ ਵਾਲੇ 255 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਪਤੰਗ ਉਡਾਉਣ ਵਾਲੀਆਂ ਚਾਈਨਾ ਡੋਰਾਂ ਨੂੰ ਖਰੀਦਣ ਅਤੇ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰੇਗੀ। ਜ਼ਿਕਰਯੋਗ ਹੈ ਕਿ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਸਾਰੇ ਸੀਪੀਜ਼ ਅਤੇ ਐਸਐਸਪੀਜ਼ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਸਨ ਕਿ ਉਹ ਹਰੇਕ ਮਾਮਲੇ ਵਿੱਚ, ਖਾਸ ਤੌਰ ਉੱਤੇ ਨਸ਼ਿਆਂ ਦੀ ਬਰਾਮਦਗੀ ਨਾਲ ਸਬੰਧਤ ਪਿਛੜੇ ਅਤੇ ਅਗਾਂਹਵਧੂ ਸਬੰਧਾਂ ਦੀ ਬਾਰੀਕੀ ਨਾਲ ਜਾਂਚ ਕਰਨ, ਭਾਵੇਂ ਉਨ੍ਹਾਂ ਕੋਲੋਂ ਮਾਮੂਲੀ ਮਾਤਰਾ ਵਿੱਚ ਵਸੂਲੀ ਹੋਈ ਹੋਵੇ।

ਇਹ ਵੀ ਪੜ੍ਹੋ:ਗੁਰਮੀਤ ਰਾਮ ਰਹੀਮ ਨੇ ਦਿੱਤਾ ਸਵੱਛਤਾ ਦਾ ਸੁਨੇਹਾ, ਆਸ਼ਰਮ 'ਚ ਝਾੜੂ ਲਗਾ ਕੇ ਸ਼ੁਰੂ ਕੀਤਾ ਸਫਾਈ ਅਭਿਆਨ, ਵੱਖ-ਵੱਖ ਸ਼ਹਿਰਾਂ 'ਚ ਚੱਲੀ ਮੁਹਿੰਮ





ਹਰ ਹਫ਼ਤੇ ਜਾਰੀ ਕੀਤੀ ਜਾਂਦੀ ਹੈ ਰਿਪੋਰਟ: ਦੱਸ ਦਈਏ ਕਿ ਆਈਜੀਪੀ ਸੁਖਚੈਨ ਸਿੰਘ ਗਿੱਲ ਵੱਲੋਂ ਨਸ਼ੇ ਸਬੰਧੀ ਹਫ਼ਤਾਵਰੀ ਰਿਪੋਰਟ ਜਾਰੀ ਕੀਤੀ ਜਾਂਦੀ ਹੈ। ਜਿਸਦੇ ਵਿਚ ਕੁੱਲ ਨਸ਼ਾ ਤਸਕਰੀ ਦੇ ਕੇਸ ਅਤੇ ਗ੍ਰਿਫ਼ਤਾਰੀਆਂ ਦਾ ਵੇਰਵਾ ਸਾਂਝਾ ਕੀਤਾ ਜਾਂਦਾ। ਇਸੇ ਤਹਿਤ ਹੁਣ ਚਾਈਨਾ ਡੋਰ ਉੱਤੇ ਕਾਰਵਾਈ ਕਾਰਨ ਦਾ ਵੀ ਦਾਅਵਾ ਕੀਤਾ ਜਾ ਰਿਹਾ ਹੈ ਅਤੇ ਇਸ ਸਬੰਧੀ ਵੀ ਵੇਰਵਾ ਸਾਂਝਾ ਕੀਤਾ ਗਿਆ ਹੈ।



ABOUT THE AUTHOR

...view details