ਚੰਡੀਗੜ੍ਹ: ਰਮਜ਼ਾਨ ਦਾ ਪਵਿੱਤਰ ਮਹੀਨਾ ਅੱਜ ਤੋਂ ਸ਼ੁਰੂ ਹੋ ਗਿਆ ਹੈ ਜਿਸ ਨੂੰ ਇਸਲਾਮ ਧਰਮ ਵਿੱਚ ਸਭ ਤੋਂ ਪਵਿੱਤਰ ਮੰਨਿਆ ਜਾਂਦਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮੌਕੇ ਸਭ ਨੂੰ ਵਧਾਈ ਦਿੱਤੀ ਹੈ।
ਕੈਪਟਨ ਨੇ ਟਵੀਟ ਕਰਦਿਆਂ ਲਿਖਿਆ, "ਰਮਜ਼ਾਨ ਦੇ ਪਵਿੱਤਰ ਮਹੀਨੇ ਦੀ ਸ਼ੁਰੂਆਤ ਉੱਤੇ ਸਾਰਿਆਂ ਨੂੰ ਸ਼ੁੱਭਕਾਮਨਾਵਾਂ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਸਾਰੇ ਘਰ ਰਹਿਣ ਅਤੇ ਸਭ ਦੀ ਭਲਾਈ ਲਈ ਅਰਦਾਸ ਕਰੋ।"
ਇਸਲਾਮੀ ਕੈਲੰਡਰ ਦੇ ਅਨੁਸਾਰ, ਸਾਲ ਦਾ ਨੌਵਾਂ ਮਹੀਨਾ ਰਮਜ਼ਾਨ ਹੈ। ਇਸ ਨੂੰ ਇਬਾਦਤ ਦਾ ਮਹੀਨਾ ਕਿਹਾ ਜਾਂਦਾ ਹੈ, ਜਿਸ ਵਿਚ ਮੁਸਲਮਾਨ ਭਾਈਚਾਰੇ ਦੇ ਲੋਕਾਂ ਦੁਆਰਾ ਜ਼ਰੂਰੀ ਤੌਰ 'ਤੇ ਵਰਤ ਰੱਖਿਆ ਜਾਂਦਾ ਹੈ।
ਰਮਜ਼ਾਨ ਦੀ ਸ਼ੁਰੂਆਤ ਚੰਦ ਨੂੰ ਵੇਖਦਿਆਂ ਹੁੰਦੀ ਹੈ। ਅੱਜ ਚੰਦਰਮਾ ਦੇਖਣ ਦੀ ਸੰਭਾਵਨਾ ਹੈ। ਇਸ ਲਈ ਸ਼ਨਿੱਚਰਵਾਰ 25 ਅਪ੍ਰੈਲ ਨੂੰ ਰਮਜ਼ਾਨ ਦਾ ਪਹਿਲਾ ਰੋਜ਼ਾ ਰੱਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਦੇਸ਼ ਦੇ ਕੁਝ ਹਿੱਸਿਆਂ ਵਿਚ ਵੀਰਵਾਰ ਤੋਂ ਰਮਜ਼ਾਨ ਦੀ ਸ਼ੁਰੂਆਤ ਹੋ ਗਈ ਹੈ।