ਚੰਡੀਗੜ੍ਹ:ਚੀਨ ਅਤੇ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਵਿੱਚ ਪੈਰ ਪਸਾਰ ਰਹੇ ਕੋਰੋਨਾ ਦੇ ਨਵੇਂ ਰੂਪ ਦੇ ਮੱਦੇਨਜ਼ਰ ਬੀਤੇ ਦਿਨ ਭਾਰਤ ਸਰਕਾਰ ਵੱਲੋਂ ਕੋਰੋਨਾ ਅਲਰਟ ਕੀਤਾ ਗਿਆ ਹੈ। ਇਸ ਤੋਂ ਬਾਅਦ ਭਾਰਤ ਦੇ ਵੱਖ ਵੱਖ ਸੂਬੇ ਆਪਣੇ ਪੱਧਰ ਉੱਤੇ ਕੋਰੋਨਾ ਨੂੰ ਲੈਕੇ ਤਿਆਰੀਆਂ ਵਿੱਢ ਰਹੇ ਹਨ।
ਪੰਜਾਬ ਸਰਕਾਰ ਐਕਸ਼ਨ: ਕੇਂਦਰ ਸਰਕਾਰ ਦੇ ਅਲਰਟ ਮਗਰੋਂ ਪੰਜਾਬ ਸਰਕਾਰ ਵੀ ਐਕਸ਼ਨ 'ਚ ਆ ਗਈ ਹੈ। ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦਾ ਕਹਿਣਾ ਹੈ ਕਿ ਸੂਬੇ ਵਿੱਚ ਕੋਰੋਨਾ ਦੇ ਨਵੇਂ ਰੂਪ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਠੋਸ ਪ੍ਰਬੰਧ ( Punjab is ready to deal with Corona) ਕੀਤੇ ਜਾ ਚੁੱਕੇ ਹਨ। ਇਸ ਸਮੇਂ ਪੰਜਾਬ ਵਿੱਚ ਕਰੋਨਾ ਦੇ ਐਕਟਿਵ ਮਰੀਜ਼ਾਂ ਦੀ ਗਿਣਤੀ 9 ਹੈ ਅਤੇ ਅਜਿਹੇ 16 ਜ਼ਿਲ੍ਹੇ ਹਨ, ਜਿੱਥੇ ਇਸ ਸਮੇਂ ਕੋਈ ਵੀ ਸਾਹਮਣੇ ਨਹੀਂ ਆਇਆ।
ਉਨ੍ਹਾਂ ਕਿਹਾ ਹੁਣ ਨਵੇਂ ਰੂਪ ਨੂੰ ਦੇਖਦੇ ਹੋਏ ਪੰਜਾਬ ਵਾਲੇ ਪਹਿਲਾਂ ਹੀ ਠੋਸ ਪ੍ਰਬੰਧ ਕੀਤੇ ਗਏ ਹਨ, ਆਈਸੀਯੂ ਵਿੱਚ ਬੈੱਡਾਂ ਦਾ ਪ੍ਰਬੰਧ(Beds were arranged in the ICU) ਕੀਤਾ ਗਿਆ ਹੈ, ਲਿਕਵਿਡ ਆਕਸੀਜਨ ਪਲਾਂਟ ਵੀ ਲਗਾਏ ਗਏ ਹਨ ਤਾਂ ਜੋ ਇਸ ਦੀ ਵਰਤੋਂ ਕੀਤੀ ਜਾ ਸਕੇ।