ਚੰਡੀਗੜ੍ਹ ਡੈਸਕ :ਕਈ ਕਿਸਾਨ ਜਥੇਬੰਦੀਆਂ ਨੇ ਆਪਣੀਆਂ ਮੰਗਾਂ ਦੇ ਹੱਕ ਵਿੱਚ 28 ਸਤੰਬਰ ਤੋਂ ਪੰਜਾਬ ਵਿੱਚ ਤਿੰਨ ਦਿਨਾਂ ਰੇਲ ਰੋਕੋ ਅੰਦੋਲਨ ਦਾ ਐਲਾਨ ਕੀਤਾ ਹੈ। ਜਾਣਕਾਰੀ ਮੁਤਾਬਿਕ ਕਿਸਾਨਾਂ ਦੀਆਂ ਮੰਗਾਂ ਵਿੱਚ ਪੰਜਾਬ ਵਿੱਚ ਹੜ੍ਹਾਂ ਦੇ ਨੁਕਸਾਨ ਲਈ (Announcement of farmers' organizations) ਵਿੱਤੀ ਪੈਕੇਜ, ਐਮਐਸਪੀ ਲਈ ਕਾਨੂੰਨੀ ਗਾਰੰਟੀ ਅਤੇ ਕਰਜ਼ਾ ਮੁਆਫ਼ੀ ਸ਼ਾਮਲ ਹਨ। ਮੋਗਾ, ਹੁਸ਼ਿਆਰਪੁਰ, ਗੁਰਦਾਸਪੁਰ, ਜਲੰਧਰ, ਤਰਨਤਾਰਨ, ਸੰਗਰੂਰ, ਪਟਿਆਲਾ, ਫਿਰੋਜ਼ਪੁਰ, ਬਠਿੰਡਾ ਅਤੇ ਅੰਮ੍ਰਿਤਸਰ ਸਮੇਤ ਪੰਜਾਬ ਦੀਆਂ 12 ਥਾਵਾਂ 'ਤੇ ਅਗਲੇ ਤਿੰਨ ਦਿਨਾਂ ਤੱਕ 'ਰੇਲ ਰੋਕੋ' ਅੰਦੋਲਨ ਕੀਤਾ ਜਾਵੇਗਾ। ਕਿਸਾਨਾਂ ਨੇ ਕਿਹਾ ਕਿ ਸਰਕਾਰ ਦੇ ਖਿਲਾਫ ਇਸ ਰੇਲ ਰੋਕੋ ਅੰਦੋਲਨ ਦੌਰਾਨ ਨਾਅਰੇਬਾਜੀ ਵੀ ਕੀਤੀ ਜਾਵੇਗੀ।
Announcement of farmers' organizations : ਕਿਸਾਨ ਜਥੇਬੰਦੀਆਂ ਦਾ ਐਲਾਨ, 28 ਸਤੰਬਰ ਤੋਂ ਸ਼ੁਰੂ ਕਰਨਗੀਆਂ 3 ਦਿਨਾਂ ਲਈ ਰੇਲ ਰੋਕੋ ਅੰਦੋਲਨ - Chandigarh latest news in Punjabi
ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਵੱਡਾ ਐਲਾਨ ਕੀਤਾ ਹੈ। ਜਾਣਕਾਰੀ ਮੁਤਾਬਿਕ 28 (Announcement of farmers' organizations) ਸਤੰਬਰ ਤੋਂ ਤਿੰਨ ਦਿਨ ਲਈ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਜਾਵੇਗਾ।
Published : Sep 27, 2023, 10:41 PM IST
ਇਨ੍ਹਾਂ ਨੇ ਕੀਤਾ ਕਿਸਾਨਾਂ ਦੇ ਧਰਨੇ ਦਾ ਸਮਰਥਨ : ਧਰਨੇ ਦੀ ਹਮਾਇਤ ਕਰਨ ਵਾਲੀਆਂ (Farmers announced the train stop movement) ਕਿਸਾਨ ਜਥੇਬੰਦੀਆਂ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਸਮਿਤੀ, ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ), ਭਾਰਤੀ ਕਿਸਾਨ ਯੂਨੀਅਨ (ਏਕਤਾ ਆਜ਼ਾਦ), ਆਜ਼ਾਦ ਕਿਸਾਨ ਸਮਿਤੀ ਦੋਆਬਾ, ਭਾਰਤੀ ਕਿਸਾਨ ਯੂਨੀਅਨ (ਬਹਿਰਾਮਕੇ), ਭਾਰਤੀ ਕਿਸਾਨ ਯੂਨੀਅਨ (ਸ਼ਹੀਦ ਭਗਤ ਸਿੰਘ), ਆਦਿ ਸ਼ਾਮਲ ਹਨ।
- ASIAN GAMES 2023: ਸਿਫ਼ਤ ਕੌਰ ਸਮਰਾ ਨੇ ਏਸ਼ੀਅਨ ਖੇਡਾਂ 'ਚ ਜਿੱਤਿਆ ਇੱਕ ਸੋਨੇ ਅਤੇ ਇੱਕ ਚਾਂਦੀ ਦਾ ਤਮਗਾ, ਬਣਾਇਆ ਵਿਸ਼ਵ ਰਿਕਾਰਡ, ਮਿਲ ਰਹੀਆਂ ਵਧਾਈਆਂ
- Asian Games 2023: ਬਚਪਨ ਤੋਂ ਸ਼ਰਾਰਤੀ ਆਦਰਸ਼ ਸਿੰਘ ਨੇ ਭੈਣ ਨਾਲ ਸ਼ੁਰੂ ਕੀਤੀ ਟ੍ਰੇਨਿੰਗ, ਏਸ਼ੀਅਨ 'ਚ ਜਿੱਤਿਆ ਤਗ਼ਮਾ, ਪਰਿਵਾਰ 'ਚ ਖੁਸ਼ੀ ਦਾ ਮਾਹੌਲ
- India Vs Australia 3rd ODI: ਰੋਹਿਤ ਸ਼ਰਮਾ ਅਤੇ ਵਾਸ਼ਿੰਗਟਨ ਨੇ ਭਾਰਤ ਨੂੰ ਦਿੱਤੀ ਸ਼ਾਨਦਾਰ ਸ਼ੁਰੂਆਤ, 7 ਓਵਰਾਂ ਦੇ ਬਾਅਦ ਸਕੋਰ 56/0।
ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਵਿੱਚ ਇਹ ਵੀ ਹੋਏ ਸ਼ਾਮਿਲ :ਇਸ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ (The struggle of farmers' organizations) (ਛੋਟੂ ਰਾਮ), ਕਿਸਾਨ ਮਹਾਂਪੰਚਾਇਤ (ਹਰਿਆਣਾ), ਪਗੜੀ ਸੰਭਾਲ ਜੱਟਾ (ਹਰਿਆਣਾ), ਪ੍ਰਗਤੀਸ਼ੀਲ ਕਿਸਾਨ ਮੋਰਚਾ (ਉੱਤਰ ਪ੍ਰਦੇਸ਼), ਜ਼ਮੀਨ ਬਚਾਓ ਮੁਹਿਮ (ਉੱਤਰਾਖੰਡ) ਅਤੇ ਰਾਸ਼ਟਰੀ ਕਿਸਾਨ ਸੰਗਠਨ (ਹਿਮਾਚਲ ਪ੍ਰਦੇਸ਼) ਵੀ ਸ਼ਾਮਲ ਹੋਏ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਹਮਾਇਤ ਦਾ ਐਲਾਨ ਕੀਤਾ ਹੈ।