ਚੰਡੀਗੜ੍ਹ:ਪ੍ਰਵਾਸੀ ਭਾਰਤੀਆਂ ਦਾ ਦੇਸ਼ ਦੇ ਵਿਕਾਸ ਵਿੱਚ ਹਮੇਸ਼ਾ ਤੋਂ ਹੀ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਦੇ ਯੋਗਦਾਨ ਨੂੰ ਵੇਖਦਿਆਂ ਹਰ ਸਾਲ 9 ਜਨਵਰੀ ਨੂੰ ਪ੍ਰਵਾਸੀ ਭਾਰਤੀ ਦਿਹਾੜਾ ਮਨਾਇਆ ਜਾਂਦਾ ਹੈ। ਇਸ ਸਾਲ ਇੰਦੌਰ ਦੇ ਵਿਚ ਇਸ ਦਿਹਾੜੇ (NRI Day in Indore) ਨੂੰ ਸਮਰਪਿਤ ਵੱਡਾ ਸੰਮੇਲਨ ਕੀਤਾ ਜਾ ਰਿਹਾ ਹੈ। 8 ਜਨਵਰੀ ਤੋਂ 10 ਜਨਵਰੀ ਤੱਕ ਇਹ ਵੱਡਾ (Punjab greatly supported by the migrant Punjabis ) ਸੰਮੇਲਨ ਕਰਵਾਇਆ ਜਾ ਰਿਹਾ ਹੈ। ਪੰਜਾਬ ਦੀ ਜੇ ਗੱਲ ਕੀਤੀ ਜਾਵੇ ਤਾਂ ਪੰਜਾਬ ਵਿੱਚੋਂ ਵੱਡੇ ਪੱਧਰ ਉੱਤੇ ਲੋਕ ਪ੍ਰਵਾਸ ਕਰਕੇ ਸਮੇਂ ਸਮੇਂ ਉੱਤੇ ਵਿਦੇਸ਼ਾਂ ਵਿਚ ਗਏ ਅਤੇ ਉਥੇ ਸਫ਼ਲਤਾ ਦੇ ਝੰਡੇ ਤਾਂ ਗੱਡੇ ਹੀ ਬਲਕਿ ਪੰਜਾਬ ਦੇ ਵਿਕਾਸ ਵਿਚ ਵੱਡਾ ਯੋਗਦਾਨ ਪਾਇਆ ਗਿਆ।
ਪ੍ਰਵਾਸੀ ਭਾਰਤੀ ਦਿਹਾੜਾ ਮਨਾਉਣ ਪਿੱਛੇ ਮਕਸਦ :ਪ੍ਰਵਾਸੀ ਮਾਮਲਿਆਂ ਦੇ ਮਾਹਿਰ ਸੀਨੀਅਰ ਪੱਤਰਕਾਰ ਬਲਜੀਤ ਬੱਲੀ ਨਾਲ ਈਟੀਵੀ ਭਾਰਤ ਵੱਲੋਂ ਖਾਸ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਪ੍ਰਵਾਸ ਯੁੱਗਾਂ ਤੋਂ ਚੱਲਦਾ (Migration has been going on for ages) ਰਿਹਾ ਹੈ। ਭਾਰਤ ਵਿਚੋਂ ਖਾਸ ਕਰਕੇ ਪੰਜਾਬ ਵਿੱਚੋਂ 100 ਸਾਲ ਤੋਂ ਵੀ ਜ਼ਿਆਦਾ ਦਾ ਸਮਾਂ ਹੋ ਗਿਆ ਹੈ ਜਦੋਂ ਕੈਨੇਡਾ, ਅਮਰੀਕਾ, ਇੰਗਲੈਂਡ ਵਰਗੇ ਦੇਸ਼ਾਂ ਵਿਚ ਲੋਕ ਪ੍ਰਵਾਸ ਕਰਕੇ ਜਾਂਦੇ ਰਹੇ ਅਤੇ ਸੁਭਾਵਿਕ ਹੈ ਕਿ ਦੁਨੀਆਂ ਦੇ ਕਿਸੇ ਕੋਨੇ ਵਿਚ ਵੀ ਰਹਿਣ ਵਾਲੇ ਲੋਕ ਆਪਣੀ ਮਿੱਟੀ ਦਾ ਮੋਹ ਕਦੇ ਨਹੀਂ ਛੱਡਦੇ।
ਪੰਜਾਬੀਆਂ ਨਾਲ ਵੀ ਅਜਿਹਾ ਹੀ ਹੈ ਕਿ ਉਹ ਦੁਨੀਆਂ ਦੇ ਕਿਸੇ ਕੋਨੇ ਵਿਚ ਵੀ ਰਹਿਣ ਉਹਨਾਂ ਦਿਲ ਪੰਜਾਬ ਵਿਚ ਧੜਕਦਾ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਪ੍ਰਵਾਸੀ ਦਿਹਾੜਾ ਮਨਾਉਣ ((NRI Day in Indore) ) ਦਾ ਜੋ ਉਪਰਾਲਾ ਕੀਤਾ ਗਿਆ ਹੈ ਉਹ ਸ਼ਲਾਘਾਯੋਗ ਹੈ। ਜਦੋਂ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਹੁੰਦੇ ਸਨ ਤਾਂ ਉਹਨਾਂ ਦੀ ਸਰਕਾਰ ਵਿਚ ਪ੍ਰਵਾਸੀ ਦਿਹਾੜਾ ਮਨਾਉਣ ਦੀ ਸ਼ੁਰੂਆਤ ਕੀਤੀ ਗਈ ਸੀ।ਜਿਸਦਾ ਮਕਸਦ ਸੀ ਕਿ ਭਾਰਤੀ ਡਾਈਸਪੋਰਾ ਨਾਲ ਰਾਬਤਾ ਕਾਇਮ ਰੱਖਿਆ ਜਾ ਸਕੇ, ਲੋਕਾਂ ਦਾ ਅਤੇ ਸਰਕਾਰ ਦਾ ਸਿੱਧਾ ਸਰੋਕਾਰ ਰਹੇ ਤਾਂ ਜੋ ਦੇਸ਼ ਦੇ ਵਿਕਾਸ ਵਿਚ ਐਨਆਰਆਈ ਭਾਈਚਾਰੇ ਦਾ ਯੋਗਦਾਨ ਰਹੇ।
ਦੂਜੇ ਪਾਸੇ ਸਰਕਾਰ ਉਹਨਾਂ ਦੇ ਅਧਿਕਾਰਾਂ ਅਤੇ ਮੁਸ਼ਕਿਲਾਂ ਤੇ ਨਜ਼ਰ ਰੱਖ ਸਕੇ। ਉਹਨਾਂ ਆਖਿਆ ਕਿ ਇਹ ਬਹੁਤ ਵਧੀਆ ਪਲੇਟਫਾਰਮ ਹੈ। ਸਰਕਾਰ ਨੇ ਪ੍ਰਵਾਸੀ ਭਾਰਤੀਆਂ ਲਈ ਇਕ ਵੱਖਰਾ (A separate department for NRIs) ਵਿਭਾਗ ਵੀ ਬਣਾਇਆ ਹੋਇਆ ਹੈ।ਫੌਰਨ ਮਿਨੀਸਟਰੀ ਤੋਂ ਇਲਾਵਾ ਪ੍ਰਵਾਸੀਆਂ ਨਾਲ ਡੀਲ ਕਰਨ ਲਈ ਵੱਖਰਾ ਵਿਭਾਗ ਸਥਾਪਿਤ ਕੀਤਾ ਗਿਆ ਹੈ। ਬਲਜੀਤ ਬੱਲੀ ਦਾ ਕਹਿਣਾ ਹੈ ਕਿ ਵਿਦੇਸ਼ਾਂ ਵਿਚ 3 ਤਰ੍ਹਾਂ ਦੇ ਪ੍ਰਵਾਸੀ ਰਹਿੰਦੇ ਹਨ ਇਕ ਵਿਿਦਆਰਥੀ, ਦੂਜੇ ਪੀਆਰ ਅਤੇ ਤੀਜੇ ਹੁੰਦੇ ਪੰਜਾਬ ਜਾਂ ਕਿਸੇ ਹੋਰ ਸੂਬੇ ਦੇ ਹਨ ਪਰ ਉਥੇ ਜਾ ਕੇ ਉਹ ਸੀਟਿਜ਼ਨਸ਼ਿਪ ਲੈ ਲੈਂਦੇ ਹਨ ਜਦੋਂ ਵੀ ਉਹਨਾਂ ਨੂੰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਦਦ ਦੀ ਉਮੀਦ ਰੱਖੀ ਜਾਂਦੀ ਹੈ ਅਤੇ ਮੌਕਿਆਂ ਵਿਚ ਮਦਦ ਮੁਹੱਈਆ ਵੀ ਕਰਵਾਈ ਜਾਂਦੀ ਹੈ।ਪ੍ਰਵਾਸੀ ਭਾਰਤੀ ਦਿਹਾੜੇ ਦਾ ਮਕਸਦ ਹੀ ਪ੍ਰਵਾਸੀ ਭਾਰਤੀਆਂ ਨਾਲ ਰਾਬਤਾ, ਤਾਲਮੇਲ ਕਾਇਮ ਰੱਖਣਾ ਤਾਂ ਜੋ ਸਮੇਂ ਸਮੇਂ ਤੇ ਉਹਨਾਂ ਦਾ ਯੋਗਦਾਨ ਮਿਲਦਾ ਰਹੇ।
ਵਿਦੇਸ਼ਾਂ ਵਿਚ ਪੰਜਾਬੀਆਂ ਦਾ 100 ਸਾਲ ਤੋਂ ਜ਼ਿਆਦਾ ਦਾ ਇਤਿਹਾਸ: ਸੀਨੀਅਰ ਪੱਤਰਕਾਰ ਬਲਜੀਤ ਬੱਲੀ ਨੇ ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀਆਂ ਦੇ ਯੋਗਦਾਨ ਬਾਰੇ ਚਰਚਾ ਕਰਦਿਆਂ ਦੱਸਿਆ ਕਿ ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀਆਂ ਦਾ ਇਤਿਹਾਸ ਤਾਂ 100 ਸਾਲ ਤੋਂ ਪੁਰਾਣਾ ਹੈ। ਗਦਰ ਲਹਿਰ ਵਿਦੇਸ਼ਾਂ ਵਿਚੋਂ (Ghadar movement started from abroad) ਸ਼ੁਰੂ ਹੋਈ। ਕਾਮਾਗਾਟਾਮਾਰੂ ਦਾ ਸਬੰਧ ਵੀ ਪੰਜਾਬੀਆਂ ਦੇ ਨਾਲ ਸੀ। 100 ਸਾਲ ਤੋਂ ਪਹਿਲਾਂ ਪੰਜਾਬੀਆਂ ਨੇ ਵਿਦੇਸ਼ਾਂ ਵੱਲ ਪ੍ਰਵਾਸ ਕਰਨਾ ਸ਼ੁਰੂ ਕੀਤਾ। ਹੱਡ ਤੋੜ ਮਿਹਨਤਾਂ ਕਰਕੇ ਵਿਦੇਸ਼ਾਂ ਵਿਚ ਆਪਣੀ ਥਾਂ ਬਣਾਈ।ਖਾਸ ਕਰਕੇ ਕੈਨੇਡਾ ਅਮਰੀਕਾ ਵਿਚ ਪੰਜਾਬੀਆਂ ਨੇ ਮੱਲਾਂ ਮਾਰੀਆਂ।ਅਜੌਕੇ ਦੌਰ ਦੇ ਵਿਚ ਦੁਨੀਆਂ ਦਾ ਅਜਿਹਾ ਕੋਈ ਕੋਨਾ ਨਹੀਂ ਜਿਥੇ ਪੰਜਾਬੀਆਂ ਨੇ ਆਪਣੀ ਵੱਖਰੀ ਪਛਾਣ ਨਾ ਬਣਾਈ ਹੋਵੇ। ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਯੂਰੋਪ ਵਿਚ ਬਹੁਗਿਣਤੀ ਪੰਜਾਬੀ ਹਨ।