ਚੰਡੀਗੜ੍ਹ: ਬੇਸ਼ੱਕ ਰਾਜਨੀਤਕ ਪਾਰਟੀਆਂ ਵੱਲੋਂ ਨੌਜਵਾਨਾਂ ਅਤੇ ਔਰਤਾਂ ਨੂੰ ਟਿਕਟਾਂ ਦੇਣ ਦੇ ਵਾਇਦੇ ਕੀਤੇ ਗਏ ਸਨ, ਪਰ ਸਿਆਸਤ ਦੀ ਵਾਗਡੋਰ ਹਾਲੇ ਵੀ ਉਮਰਦਰਾਜ਼ ਸਿਆਸਤਦਾਨਾਂ ਦੇ ਹੱਥ ਹੈ, ਜਿੰਨ੍ਹਾ ਵਿਚ ਜਿਆਦਾਤਰ ਪੁਰਸ਼ ਲੀਡਰ ਹੀ ਹਨ। ਪ੍ਰਕਾਸ਼ ਸਿੰਘ ਬਾਦਲ ਉਮਰ ਦੇ ਮਾਮਲੇ ਵਿਚ ਦੇਸ਼ ਦੇ ਸਭ ਤੋਂ ਵੱਡੀ ਉਮਰ ਦੇ ਉਮੀਦਵਾਰ ਬਣ ਗਏ ਹਨ।
ਸਿਆਸੀ ਕਰੀਅਰ ਕਾਂਗਰਸ ਤੋਂ ਹੀ ਕੀਤਾ ਸੀ ਸ਼ੁਰੂ
10 ਵਾਰ ਵਿਧਾਇਕ ਰਹੇ ਪ੍ਰਕਾਸ਼ ਸਿੰਘ ਬਾਦਲ ਇਕ ਵਾਰ ਮੁੜ ਤੋਂ ਪੰਜਾਬ ਵਿਧਾਨ ਸਭਾ ਚੋਣ ਲੜ ਰਹੇ ਹਨ। ਬਾਦਲ ਦੇਸ਼ ਦੇ ਸਭ ਤੋ ਵੱਧ 95 ਸਾਲ ਦੀ ਉਮਰ ਵਾਲੇ ਉਮੀਦਵਾਰ ਹਨ ਜੋ ਕਿ ਪੰਜਾਬ ਦੇ ਖੇਤਰ ਲੰਬੀ ਤੋਂ ਅਕਾਲੀ ਦਲ ਦੀ ਟਿਕਟ ਤੋਂ ਚੋਣ ਲੜ ਰਹੇ ਹਨ। ਘੱਟ ਲੋਕ ਹੀ ਇਹ ਜਾਣਦੇ ਹੋਣਗੇ ਕਿ ਕਾਂਗਰਸ ਵਿਰੁੱਧ ਅੰਦੋਲਨ ਕਰਨ ਵਾਲੇ ਬਾਦਲ ਨੇ ਆਪਣਾ ਰਾਜਨੀਤਕ ਕਰੀਅਰ ਕਾਂਗਰਸ ਤੋਂ ਹੀ ਸ਼ੁਰੂ ਕੀਤਾ ਸੀ। ਬਾਦਲ ਨੇ ਪੰਜਾਬ ਦੀ ਰਾਜਨੀਤੀ ਵਿਚ ਦਾਖ਼ਲ ਹੋਣ ਲਈ 1957 ਵਿਚ ਆਪਣੀ ਪਹਿਲੀ ਚੋਣ ਕਾਂਗਰਸ ਦੀ ਟਿਕਟ ਤੋਂ ਲੜੀ ਸੀ। ਪੰਜਾਬ ਦੇ ਵਿਧਾਨ ਸਭਾ ਹਲਕਾ ਮਲੋਟ ਦੀ ਦੋਹਰੀ ਸੀਟ ਤੋਂ ਬਾਦਲ ਨੇ ਇਹ ਚੋਣ ਜਿੱਤੀ ਅਤੇ ਕਾਂਗਰਸ ਪਾਰਟੀ ਦੇ ਵਿਧਾਇਕ ਬਣੇ ਸਨ। ਉਨ੍ਹਾਂ ਦੇ ਨਾਲ ਜਿੱਤਣ ਵਾਲੇ ਦੂਜੇ ਉਮੀਦਵਾਰ ਤੇਜਾ ਸਿੰਘ ਸਨ , ਜੋ ਕਿ ਦਲਿਤ ਸਨ।
5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ ਪ੍ਰਕਾਸ਼ ਬਾਦਲ
ਉਨ੍ਹਾਂ ਨੇ ਆਪਣਾ ਰਾਜਨੀਤਿਕ ਜੀਵਨ 1947 ਵਿੱਚ ਸ਼ੁਰੂ ਕੀਤਾ। ਉਹ ਪੰਜਾਬ ਦੀ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਪਿੰਡ ਬਾਦਲ ਦੇ ਸਰਪੰਚ ਅਤੇ ਬਾਅਦ ਵਿੱਚ ਬਲਾਕ ਸੰਮਤੀ, ਲੰਬੀ ਦੇ ਚੇਅਰਮੈਨ ਰਹੇ। ਬਾਦਲ ਪਹਿਲੀ ਵਾਰ ਮਾਰਚ 1970 ਵਿੱਚ ਜਨ ਸੰਘ (ਹੁਣ ਭਾਜਪਾ) ਦੀ ਮਦਦ ਨਾਲ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ। ਬਾਦਲ ਇਕੱਲੇ ਅਜਿਹੇ ਵਿਅਕਤੀ ਹਨ ਜੋ ਆਪਣੇ ਸੂਬੇ ਦੇ ਸਭ ਤੋਂ ਨੌਜਵਾਨ ਅਤੇ ਸਭ ਤੋਂ ਬਜ਼ੁਰਗ ਮੁੱਖ ਮੰਤਰੀ ਰਹੇ ਹਨ। ਉਹ ਕ੍ਰਮਵਾਰ 1970, 1977, 1997, 2007 ਅਤੇ 2012 ਵਿੱਚ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ।
ਵੱਡੀ ਉਮਰ ਦਾ ਦੂਜਾ ਉਮੀਦਵਾਰ ਵੀ ਅਕਾਲੀ ਦਲ ਤੋਂ
ਪੰਜਾਬ ਵਿਧਾਨ ਸਭਾ ਚੋਣਾਂ ਵਿਚ ਵੱਡੀ ਉਮਰ ਦਾ ਦੂਜਾ ਉਮੀਦਵਾਰ ਵੀ ਅਕਾਲੀ ਦਲ ਤੋਂ ਹੈ। ਰਣਜੀਤ ਸਿੰਘ ਬ੍ਰਹਮਪੁਰਾ ਅਕਾਲੀ ਦਲ ਦੇ ਖਡੂਰ ਸਾਹਿਬ ਤੋਂ ਉਮੀਦਵਾਰ ਹਨ , ਜਿੰਨ੍ਹਾ ਦੀ ਉਮਰ 84 ਸਾਲ ਹੈ। ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਦੂਜਾ ਸਭ ਤੋਂ ਵੱਧ ਉਮਰਾ ਉਮੀਦਵਾਰ ਵੀ ਅਕਾਲੀ ਦਲ ਵਿੱਚੋਂ ਹੈ। ਰਣਜੀਤ ਸਿੰਘ ਬ੍ਰਹਮਪੁਰਾ ਖਡੁਰ ਸਾਹਿਬ ਤੋਂ ਅਕਾਲੀ ਦਲ ਦੇ ਉਮੀਦਵਾਰ ਹਨ, ਜੋ 84 ਸਾਲ ਦੀ ਉਮਰ ਦੇ ਹਨ। ਸੁੱਚਾ ਸਿੰਘ ਛੋਟੇਪੁਰ , ਹੀਰਾ ਸਿੰਘ ਗਾਬੜੀਆ, ਜਨਮੇਜਾ ਸਿੰਘ ਸੇਖੋਂ, ਗੁਲਜਾਰ ਸਿੰਘ ਰਣੀਕੇ, ਸਿਕੰਦਰ ਸਿੰਘ ਮਲੂਕਾ, ਸਾਰੇ ਅਕਾਲੀ ਦਲ ਦੇ ਉਮੀਦਵਾਰ ਹਨ ਅਤੇ ਸੀਨੀਅਰ ਸਿਟੀਜਨ ਦੀ ਸ਼੍ਰੇਣੀ ਦੇ ਹਨ।
ਕਾਂਗਰਸ ਵਿੱਚ ਸਾਬਕਾ ਮੁੱਖ ਮੰਤਰੀ (ਪੰਜਾਬ ਦੀ ਇਕਮਾਤਰ ਮਹਿਲਾ ਮੁੱਖ ਮੰਤਰੀ ) ਰਾਜਿੰਦਰ ਕੌਰ ਭੱਠਲ ਲਹਿਰਾ ਗਾਗਾ ਤੋਂ ਕਾਂਗਰਸ ਦੇ ਉਮੀਦਵਾਰ ਕਾਂਗਰਸ ਉਮੀਦਵਾਰ ਹਨ, ਇਸ ਤੋਂ ਇਲਾਵਾ ਮੰਤਰੀ ਅਰੁਣਾ ਚੌਧਰੀ , ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ ਦੇ ਉਮੀਦਵਾਰ ਹਨ, ਜੋ ਕਿ 62 ਤੋਂ 75 ਸਾਲ ਦੀ ਉਮਰ ਵਿੱਚ ਹਨ। ਭਾਜਪਾ ਉਮੀਦਵਾਰ ਅਤੇ ਅਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ 60 ਸਾਲ ਦੇ ਹਨ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 79 ਵਰ੍ਹਿਆਂ ਦੇ ਹਨ।
ਇਹ ਵੀ ਪੜ੍ਹੋ:ਅੱਜ ਪੰਜਾਬ ਦੇ ਦਿੱਗਜਾਂ ਵਲੋਂ ਭਰੀਆਂ ਜਾਣਗੀਆਂ ਨਾਮਜ਼ਦਗੀਆਂ