ਚੰਡੀਗੜ੍ਹ:ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਰੱਖਿਆ ਮਾਮਲਿਆਂ ਦੇ ਵਿਸ਼ੇਸ਼ ਸਹਾਇਕ ਮਲਿਕ ਮੁਹੰਮਦ ਅਹਿਮਦ ਖਾਨ ਨੇ ਪਾਕਿਸਤਾਨ ਦੇ ਇੱਕ ਨਿਜੀ ਚੈਨਲ ਉੱਤੇ ਪੱਤਰਕਾਰ ਕੋਲ ਕਥਿਤ ਟਿੱਪਣੀ ਕੀਤੀ ਕਿ ਉਨ੍ਹਾਂ ਦੇ ਮੁਲਕ ਵਿੱਚੋਂ ਡਰੋਨਾਂ ਦੇ ਰਾਹੀਂ ਨਸ਼ੇ ਅਤੇ ਹਥਿਆਰਾਂ ਦੀ ਸਪਲਾਈ ਗੁਆਢੀ ਮੁਲਕ ਭਾਰਤ ਵਿੱਚ ਹੋ ਰਹੀ ਹੈ। ਪੱਤਰਕਾਰ ਹਾਮਿਦ ਮੀਰ ਨੇ ਆਪਣੇ ਟਵਿੱਟਰ ਹੈਂਡਲ 'ਤੇ ਖਾਨ ਨਾਲ ਇੰਟਰਵਿਊ ਦਾ ਇੱਕ ਵੀਡੀਓ ਪੋਸਟ ਕੀਤਾ, ਜੋ ਭਾਰਤ ਵਿੱਚ ਪੰਜਾਬ ਸੂਬੇ ਦੀ ਸਰਹੱਦ ਨਾਲ ਲੱਗਦੇ ਕਸੂਰ ਸ਼ਹਿਰ ਦੀ ਨੁਮਾਇੰਦਗੀ ਕਰਨ ਵਾਲੇ ਸੂਬਾਈ ਅਸੈਂਬਲੀ (ਐਮਪੀਏ) ਦੇ ਮੈਂਬਰ ਵੀ ਹਨ।
ਡਰੋਨ ਦੇ ਜ਼ਰੀਏ ਡਰੱਗ ਦੀ ਸਪਲਾਈ:ਇਸ ਟਿੱਪਣੀ ਤੋਂ ਮਗਰੋਂ ਇਹ ਚਚਚਾ ਗਰਮਾ ਗਈ ਹੈ ਕਿ ਪੂਰੇ ਭਾਰਤ ਵਿੱਚ ਡਰੋਨ ਦੇ ਜ਼ਰੀਏ ਡਰੱਗ ਦੀ ਸਪਲਾਈ ਕਿੱਥੇ ਹੋ ਰਹੀ ਹੈ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪਾਕਿਸਤਾਨ ਦੇ ਨਾਲ ਲੱਗਦੇ ਸੂਬੇ ਫਾਜ਼ਿਲਕਾ, ਫਿਰੋਜ਼ਪੁਰ, ਪਠਾਨਕੋਟ, ਤਰਨਤਾਰਨ, ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਵੱਖ-ਵੱਖ ਇਲਾਕਿਆਂ ਵਿੱਚ ਪਿਛਲੇ 7 ਮਹੀਨਿਆਂ ਵਿੱਚ ਕੁੱਲ੍ਹ 51 ਵਾਰ ਨਾਪਾਕ ਡਰੋਨ ਨੇ ਦਸਤਕ ਦਿੱਤੀ ਹੈ। ਬਹੁਤ ਵਾਰ ਬੀਐੱਸਐੱਫ ਨੇ ਮੁਸਤੈਦੀ ਵਿਖਾਉਂਦਿਆਂ ਇਨ੍ਹਾਂ ਡਰੋਨਾਂ ਨੂੰ ਨਸ਼ਟ ਵੀ ਕੀਤਾ। ਇਸ ਤੋਂ ਇਲਾਵਾ ਬੀਐੱਸਐੱਫ ਅਤੇ ਪੁਲਿਸ ਨੇ ਸਾਂਝੇ ਓਪਰੇਸ਼ਾਨਾਂ ਦੌਰਾਨ ਵੀ ਬਹੁਤ ਸਾਰੇ ਹਈਟੈਕ ਡਰੋਨ ਬਰਾਮਦ ਕੀਤੇ ਹਨ।