ਚੰਡੀਗੜ੍ਹ:ਉੱਤਰ ਭਾਰਤ ਵਿੱਚ ਇਸ ਸਮੇਂ ਸਰਦੀਆਂ ਦਾ ਮੌਸਮ ਸਿਖ਼ਰ ਉੱਤੇ ਚੱਲ ਰਿਹਾ ਹੈ। ਹੱਡ ਚੀਰਵੀਂ ਠੰਢ ਨੇ ਮਨੁੱਖਾਂ, ਜਾਨਵਰਾਂ ਤੋਂ ਇਲਾਵਾ ਪੰਛੀਆਂ ਦਾ ਜੀਵਨ ਵੀ ਪ੍ਰਭਾਵਿਤ ਕੀਤਾ ਹੋਇਆ ਹੈ। ਮੌਸਮ ਵਿਭਾਗ ਦੀ ਜੇ ਗੱਲ ਕਰੀਏ ਤਾਂ ਤਾਜ਼ਾ ਜਾਰੀ ਅੰਕੜਿਆਂ ਮੁਤਾਬਿਕ ਪੰਜਾਬ ਵਿੱਚ ਠੰਢ ਨੇ ਬੀਤੇ 11 ਸਾਲ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ। ਤਾਜ਼ਾ ਜਾਰੀ ਅੰਕੜਿਆਂ ਮੁਤਾਬਿਕ ਪੰਜਾਬ ਵਿੱਚ ਦਿਨ ਦਾ ਤਾਪਮਾਨ 9-10 ਡਿਗਰੀ ਤੋਂ ਵੀ ਹੇਠਾਂ ਪਹੁੰਚ ਚੁੱਕਾ ਹੈ ਜਦੋਂ ਕਿ ਪਿਛਲੇ ਸਾਲਾਂ ਦੌਰਾਨ ਦਿਨ ਸਮੇਂ ਤਾਪਮਾਨ ਹਮੇਸ਼ਾ ਹੀ 10 ਡਿਗਰੀ ਤੋਂ ਉੱਪਰ ਰਹਿੰਦਾ ਸੀ।
ਪੰਜਾਬ 'ਚ ਠੰਢ ਨੇ ਪਿਛਲੇ ਇੱਕ ਦਹਾਕੇ ਦਾ ਤੋੜਿਆ ਰਿਕਾਰਡ, ਗੁਆਂਢੀ ਸੂਬਿਆਂ 'ਚ ਵੀ ਨਹੀਂ ਰਾਹਤ, ਜਾਣੋ ਮੌਸਮ ਦੀ ਅਪਡੇਟ - Cold broke records
Cold Wave In Punjab Broke The Record: ਪਹਾੜਾਂ ਵਿੱਚ ਹੋ ਰਹੀ ਬਰਫਬਾਰੀ ਦਾ ਪ੍ਰਭਾਵ ਮੈਦਾਨੀ ਇਲਾਕਿਆਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਮੌਸਮ ਵਿਭਾਗ ਦੇ ਤਾਜ਼ ਜਾਰੀ ਅੰਕੜਿਆਂ ਮੁਤਾਬਿਕ ਪੰਜਾਬ ਵਿੱਚ ਠੰਢ ਨੇ ਪਿਛਲੇ ਇੱਕ ਦਹਾਕੇ ਦੇ ਰਿਕਾਰਡ ਤੋੜ ਦਿੱਤੇ ਹਨ।
Published : Jan 11, 2024, 7:35 AM IST
ਠੰਢ ਤੋਂ ਨਹੀਂ ਮਿਲ ਰਹੀ ਰਾਹਤ:ਠੰਢ ਨਾਲ ਸਿਰਫ ਪੰਜਾਬ ਹੀ ਨਹੀਂ ਸਗੋਂ ਗੁਆਂਢੀ ਸੂਬਾ ਹਰਿਆਣਾ ਅਤੇ ਹਿਮਾਚਲ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਇਨ੍ਹਾਂ ਇਲਾਕਿਆਂ ਵਿੱਚ ਪਿਛਲੇ ਲਗਭਗ ਇੱਕ ਹਫਤੇ ਤੋਂ ਲੋਕ ਸੂਰਜ ਦੇ ਦਰਸ਼ਣਾਂ ਲਈ ਤਰਸ ਰਹੇ ਹਨ। ਸੰਘਣੀ ਧੁੰਦ ਅਤੇ ਹੱਡ ਚੀਰਵੀਂ ਠੰਢ ਤੋਂ ਬਚਣ ਲਈ ਲੋਕ ਸੜਕ ਕਿਨਾਰੇ ਅੱਗ ਸੇਕਦੇ ਆਮ ਨਜ਼ਰ ਆ ਰਹੇ ਹਨ। ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਹਿਮਾਚਲ ਵਿੱਚ ਠੰਢ ਤੋਂ ਰਾਹਤ ਨਹੀਂ ਮਿਲ ਰਹੀ। ਵੈਸਟਰਨ ਡਿਸਟਰਬੈਂਸ ਘੱਟ ਹੋਣ ਤੋਂ ਬਾਅਦ ਹੁਣ ਸੁੱਕੀ ਠੰਡ ਲੋਕਾਂ ਨੂੰ ਪਰੇਸ਼ਾਨ ਕਰੇਗੀ। ਮਕਰ ਸੰਕ੍ਰਾਂਤੀ ਤੱਕ ਲੋਕਾਂ ਨੂੰ ਧੁੰਦ ਦਾ ਸਾਹਮਣਾ ਕਰਨਾ ਪਵੇਗਾ। ਪਿਛਲੇ 11 ਸਾਲਾਂ ਵਿੱਚ ਪਹਿਲੀ ਵਾਰ ਪੰਜਾਬ ਵਿੱਚ ਲੰਬੇ ਸਮੇਂ ਤੋਂ ਤਾਪਮਾਨ 9-10 ਹੈ।
- ਪਠਾਨਕੋਟ ਦਾ ਨੌਜਵਾਨ ਪਨਾਮਾ ਦੇ ਜੰਗਲਾਂ 'ਚ ਲਾਪਤਾ, ਫਰਜ਼ੀ ਏਜੰਟ ਦੇ ਧੋਖੇ ਦਾ ਹੋਇਆ ਸ਼ਿਕਾਰ, ਪੁਲਿਸ ਨੇ ਅਰੰਭੀ ਕਾਰਵਾਈ
- ਲੁਧਿਆਣਾ 'ਚ ਦੁਕਾਨਾਂ ਸੀਲ ਹੋਣ ਮਗਰੋਂ ਵਿਧਾਇਕ ਨੇ ਲਿਆ ਵੱਡਾ ਐਕਸ਼ਨ, ਖੋਲ੍ਹ ਦਿੱਤੇ ਦੁਕਾਨਾਂ ਦੇ ਸ਼ਟਰ, ਜਾਣੋਂ ਮਾਮਲਾ
- ਦਿਵਿਆ ਪਾਹੂਜਾ ਕਤਲ ਕਾਂਡ ਦੇ 2 ਮੁਲਜ਼ਮਾਂ ਖਿਲਾਫ ਲੁੱਕਆਊਟ ਨੋਟਿਸ ਜਾਰੀ, ਖ਼ਬਰ ਦੇਣ 'ਤੇ 50 ਹਜ਼ਾਰ ਰੁਪਏ ਦਾ ਇਨਾਮ
ਸਿਟੀ ਬਿਊਟੀਫੁੱਲ 'ਚ ਧੁੱਪ ਨਿਕਲਣ ਦੀ ਸੰਭਾਵਨਾ:ਭਾਵੇਂ ਪਿਛਲੇ ਕੁੱਝ ਦਿਨਾਂ ਤੋਂ ਚੰਡੀਗੜ੍ਹ ਵਿੱਚ ਠੰਢ ਦਾ ਕਹਿਰ ਜਾਰੀ ਹੈ ਪਰ ਮੌਸਮ ਵਿਭਾਗ ਨੇ ਅੱਜ ਧੁੱਪ ਨਿਕਲਣ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਅਨੁਸਾਰ ਅੱਜ ਲੋਕਾਂ ਨੂੰ ਧੁੰਦ ਤੋਂ ਵੀ ਰਾਹਤ ਮਿਲੇਗੀ। ਦਿਨ ਵੇਲੇ ਮੌਸਮ ਸਾਫ਼ ਰਹੇਗਾ ਪਰ ਠੰਢੀਆਂ ਹਵਾਵਾਂ ਕਾਰਨ ਤਾਪਮਾਨ ਹੋਰ ਵਧਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਿਕ ਸੀਤ ਲਹਿਰ ਦੇ ਕਹਿਰ ਕਾਰਣ ਬੀਤੇ ਦਿਨ ਚੰਡੀਗੜ੍ਹ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 10.8 ਡਿਗਰੀ ਸੈਲਸੀਅਸ ਰਿਹਾ, ਜੋ ਸ਼ਿਮਲਾ ਅਤੇ ਸ਼੍ਰੀਨਗਰ ਤੋਂ ਵੀ ਘੱਟ ਸੀ। ਅੱਜ ਵੱਧ ਤੋਂ ਵੱਧ ਤਾਪਮਾਨ 14 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ, ਇਸ ਤਰ੍ਹਾਂ ਚੰਡੀਗੜ੍ਹ ਦੇ ਨਾਲ ਲੱਗਦੇ ਗੁਆਂਢੀ ਸੂਬਿਆਂ ਵਿੱਚ ਵੀ ਧੁੱਪ ਖਿਲਣ ਦੇ ਅਸਾਰ ਜਤਾਏ ਗਏ ਹਨ।