ਪੰਜਾਬ

punjab

ETV Bharat / state

Chandigarh Administration On Firecrackers: ਦੀਵਾਲੀ, ਦੁਸਹਿਰੇ ਅਤੇ ਗੁਰਪੁਰਬ ਮੌਕੇ ਸਿਰਫ਼ ਦੋ ਘੰਟੇ ਚੰਡੀਗੜ੍ਹ 'ਚ ਚਲਾਏ ਜਾ ਸਕਣਗੇ ਪਟਾਕੇ - Green fireworks allowed

ਚੰਡੀਗੜ੍ਹ ਪ੍ਰਸ਼ਾਸਨ (Chandigarh Administration) ਨੇ ਸਿਟੀ ਬਿਊਟੀਫੁੱਲ ਵਿੱਚ ਪਟਾਕੇ ਚਲਾਉਣ ਸਬੰਧੀ ਹੁਕਮ ਜਾਰੀ ਕੀਤੇ ਹਨ ਪਰ ਜੋ ਹੁਕਮ ਸਾਹਮਣੇ ਆਏ ਹਨ ਉਹ ਪਟਾਕੇ ਦੇ ਕਾਰੋਬਾਰੀਆਂ ਨੂੰ ਝਟਕਾ ਦੇਣ ਵਾਲੇ ਹਨ। ਚੰਡੀਗੜ੍ਹ ਵਿੱਚ ਤਿਉਹਾਰਾਂ ਮੌਕੇ ਸਿਰਫ਼ ਦੋ ਘੰਟੇ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ।

The Chandigarh administration has issued strict orders regarding the firing of firecrackers
Chandigarh administration o firecrackers: ਦੀਵਾਲੀ, ਦੁਸਹਿਰੇ ਅਤੇ ਗੁਰਪੁਰਬ ਮੌਕੇ ਸਿਰਫ਼ ਦੋ ਘੰਟੇ ਚੰਡੀਗੜ੍ਹ 'ਚ ਚਲਾਏ ਜਾ ਸਕਣਗੇ ਪਟਾਕੇ

By ETV Bharat Punjabi Team

Published : Oct 6, 2023, 7:40 PM IST

Updated : Oct 6, 2023, 8:31 PM IST

ਚੰਡੀਗੜ੍ਹ: ਸਿਟੀ ਬਿਊਟੀਫੁੱਲ ਦੇ ਨਾਮ ਨਾਲੇ ਜਾਣੇ ਜਾਂਦੇ ਸ਼ਹਿਰ ਚੰਡੀਗੜ੍ਹ ਦੇ ਪ੍ਰਸ਼ਾਸਨ ਨੇ ਪਟਾਕੇ ਚਲਾਉਣ ਸਬੰਧੀ ਨਵੇਂ ਹੁਕਮ ਜਾਰੀ ਹਨ। ਇਨ੍ਹਾਂ ਹੁਕਮਾਂ ਮੁਤਾਬਿਕ ਸ਼ਹਿਰ ਵਿੱਚ ਲੋਕ ਸਿਰਫ਼ ਦੋ ਘੰਟੇ ਹੀ ਪਟਾਕੇ ਚਲਾ ਸਕਣਗੇ। ਹੁਕਮਾਂ ਅਨੁਸਾਰ ਗੁਰੂਪੁਰਬਾਂ ਮੌਕੇ ਲੋਕਾਂ ਨੂੰ ਸਵੇਰੇ 4 ਵਜੇ ਤੋਂ ਸ਼ਾਮ 5 ਵਜੇ ਤੱਕ ਪਟਾਕੇ ਚਲਾਉਣ ਦੀ ਇਜਾਜ਼ਤ (Firecrackers allowed) ਦਿੱਤੀ ਗਈ ਹੈ। ਇਸ ਤੋਂ ਇਲਾਵਾ ਦੀਵਾਲੀ ਮੌਕੇ ਰਾਤ 8 ਤੋਂ 10 ਵਜੇ ਤੱਕ ਹੀ ਪਟਾਕੇ ਚਲਾਉਣ ਦੀ ਇਜਾਜ਼ਤ ਹੋਵੇਗੀ।

ਸਖ਼ਤ ਕਾਰਵਾਈ: ਚੰਡੀਗੜ੍ਹ ਪ੍ਰਸ਼ਾਸਨ ਦੇ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਜੇਕਰ ਦਿੱਤੀਆਂ ਗਈਆਂ ਹਦਾਇਤਾਂ ਦੀ ਕੋਈ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਦੱਸ ਦਈਏ ਦੀਵਾਲੀ ਦੌਰਾਨ ਰਾਤ 8 ਤੋਂ 10 ਵਜੇ ਤੱਕ ਪਟਾਕੇ ਚਲਾਏ ਜਾ ਸਕਣਗੇ ਅਤੇ ਦੁਸਹਿਰੇ ਮੌਕੇ ਪੁਤਲਾ ਫੂਕਣ ਸਮੇੇਂ ਹੀ ਪਟਾਕੇ ਚਲਾਏ ਜਾ ਸਕਦੇ ਹਨ। ਵਧਦੇ ਪ੍ਰਦੂਸ਼ਣ ਕਾਰਨ ਇਸ ਸਾਲ ਵੀ ਪਟਾਕੇ ਚਲਾਉਣ 'ਤੇ ਸਖ਼ਤੀ ਕੀਤੀ ਜਾਵੇਗੀ ਅਤੇ ਲੋਕਾਂ ਨੂੰ ਪ੍ਰਦੂਸ਼ਣ ਦੀ ਸਮੱਸਿਆ ਬਾਰੇ ਵੀ ਜਾਗਰੂਕ ਕੀਤਾ ਜਾਵੇਗਾ।

ਪ੍ਰਦੂਸ਼ਣ ਕੰਟਰੋਲ ਦਾ ਦਿੱਤਾ ਹਵਾਲਾ:ਸ਼ਹਿਰ ਚੰਡੀਗੜ੍ਹ ਦੇ ਪ੍ਰਸ਼ਾਸਨ ਵੱਲੋਂ ਜਾਰੀ ਹੁਕਮਾਂ ਵਿੱਚ ਲਿਖਿਆ ਗਿਆ ਹੈ ਕਿ ਇਸ ਸਾਲ ਵੀ ਦੁਸਹਿਰੇ, ਦੀਵਾਲੀ ਅਤੇ ਗੁਰੂਪੁਰਬ ਮੌਕੇ ਸ਼ਹਿਰ ਵਿੱਚ ਸਿਰਫ਼ ਗਰੀਨ ਪਟਾਕੇ ਚਲਾਉਣ (Green fireworks allowed) ਦੀ ਇਜਾਜ਼ਤ ਹੈ। ਇਹ ਫੈਸਲਾ ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਵੱਧ ਰਹੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਅਤੇ ਘੱਟ ਕਰਨ ਲਈ ਲਿਆ ਗਿਆ ਹੈ।ਪ੍ਰਸ਼ਾਸਨ ਦਾ ਇਹ ਵੀ ਤਰਕ ਹੈ ਕਿ ਹਰ ਸਾਲ ਤਿਉਹਾਰੀ ਸੀਜ਼ਨ ਵਿੱਚ ਪਟਾਕਿਆਂ ਦੀ ਜ਼ਿਆਦਾ ਵਰਤੋਂ ਨਾਲ ਜੋ ਮਾਰੂ ਧੂੁੰਆਂ ਪੈਦਾ ਹੁੰਦਾ ਹੈ ਉਹ ਕਈ ਮਹੀਨਿਆਂ ਤੱਕ ਸ਼ਹਿਰ ਦੀ ਹਵਾ ਵਿੱਚ ਘੁਲਿਆ ਰਹਿੰਦਾ ਹੈ, ਜਿਸ ਕਾਰਣ ਲੋਕਾਂ ਦੀ ਸਿਹਤ ਨੂੰ ਨੁਕਸਾਨ ਵੀ ਪਹੁੰਚਦਾ ਹੈ। ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਪਟਾਕਿਆਂ ਦੀ ਵਰਤੋਂ ਦੇ ਸਮੇਂ ਸਬੰਧੀ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਹਨ।

Last Updated : Oct 6, 2023, 8:31 PM IST

ABOUT THE AUTHOR

...view details