ਚੰਡੀਗੜ੍ਹ:ਪਟਿਆਲਾ ਵਿੱਚ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant maan ) ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂ ਇੱਕ ਜ਼ਬਰਦਸਤ ਹਾਦਸੇ ਵਿੱਚ ਮੁਸ਼ਕਿਲ ਨਾਲ ਬਚੇ। ਦਰਅਸਲ ਬਲਤੇਜ ਪੰਨੂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਿਕ ਸਵੇਰੇ ਉਨ੍ਹਾਂ ਦੀ ਕਾਰ ਨੂੰ ਸਾਹਮਣੇ ਤੋਂ ਆ ਰਹੇ ਟਰੱਕ ਨੇ ਟੱਕਰ ਮਾਰ ਦਿੱਤੀ। ਹਾਲਾਂਕਿ ਇਹ ਖੁਸ਼ਕਿਸਮਤੀ ਰਹੀ ਕਿ ਟੱਕਰ ਤੋਂ ਬਾਅਦ ਵਾਹਨ ਨੁਕਸਾਨਿਆ ਗਿਆ ਪਰ ਕਾਰ ਸਵਾਰ ਬਲਤੇਜ ਪੰਨੂ ਬਚ ਗਏ।
Baltej Pannus car accident: ਸੀਐੱਮ ਮਾਨ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂ ਦੀ ਕਾਰ ਟਰੱਕ ਨਾਲ ਟਕਰਾਈ, ਵਾਲ-ਵਾਲ ਬਚੇ ਪੰਨੂ - ਪਟਿਆਲਾ ਵਿੱਚ ਬਲਤੇਜ ਪੰਨੂ ਦੀ ਕਾਰ ਹਾਦਸਾਗ੍ਰਸਤ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂ (Baltej Pannu) ਦੀ ਕਾਰ ਪਟਿਆਲਾ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਬਲਤੇਜ ਪੰਨੂ ਦੀ ਕਾਰ ਨੂੰ ਟਰੱਕ ਨੇ ਸਾਹਮਣੇ ਤੋਂ ਟੱਕਰ ਮਾਰ ਦਿੱਤੀ। ਪੜ੍ਹੋ ਪੂਰੀ ਖਬਰ...
Published : Sep 25, 2023, 4:03 PM IST
ਨਹੀਂ ਕਰਵਾਈ ਸ਼ਿਕਾਇਤ ਦਰਜ:ਇਸ ਹਾਦਸੇ ਵਿੱਚ ਬਚਣ ਤੋਂ ਸੀਐੱਮ ਮਾਨ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂੰ (CM Manns Media Adviser Baltej Pannu) ਨਿਊ ਅਫਸਰ ਕਲੋਨੀ ਸਥਿਤ ਆਪਣੇ ਘਰ ਚਲੇ ਗਏ। ਮੁੱਢਲੀ ਜਾਣਕਾਰੀ ਮੁਤਾਬਿਕ ਬਲਤੇਜ ਪੰਨੂ ਵੱਲੋਂ ਅਜੇ ਤੱਕ ਪੁਲਿਸ ਕੋਲ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ। ਦੱਸ ਦੇਈਏ ਕਿ ਬਲਤੇਜ ਪੰਨੂੰ ਅੱਜ ਸਵੇਰੇ ਆਪਣੀ ਕਾਰ ਚਲਾ ਕੇ ਘਰ ਪਰਤ ਰਹੇ ਸਨ। ਮੁਤਾਬਿਕ ਸਾਹਮਣੇ ਤੋਂ ਆ ਰਹੇ ਟਰੱਕ ਨੇ ਕਾਰ ਨੂੰ ਸਿੱਧੀ ਟੱਕਰ ਮਾਰ ਦਿੱਤੀ। ਇਸ ਕਾਰਨ ਕਾਰ ਦਾ ਡਰਾਈਵਰ ਸਾਈਡ ਵਾਲਾ ਹਿੱਸਾ ਨੁਕਸਾਨਿਆ ਗਿਆ। ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਮਿਲੀ ਹੈ ਕਿ ਟਰੱਕ ਡਰਾਈਵਰ ਆਪਣਾ ਮੋਬਾਈਲ ਫੋਨ ਨੂੰ ਸੁਣ ਰਿਹਾ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ।
- Pakistani Drone Recovered: ਅੰਮ੍ਰਿਤਸਰ ਦੇ ਪਿੰਡ ਮਹਾਵਾ ਦੇ ਖੇਤਾਂ 'ਚੋਂ ਪਾਕਿਸਤਾਨੀ ਡਰੋਨ ਬਰਾਮਦ, ਬੀਐੱਸਐਫ ਨੇ ਸਾਂਝੀ ਕੀਤੀ ਜਾਣਕਾਰੀ
- Gangster Sukha Duneke Murder Update: ਗੈਂਗਸਟਰ ਸੁੱਖਾ ਦੇ ਕਤਲ 'ਚ ਹੋਇਆ ਵੱਡਾ ਖੁਲਾਸਾ, ਖਾਲਿਸਤਾਨੀ ਨਿੱਝਰ ਅਤੇ ਡੱਲਾ ਨਾਲ ਨੇੜਤਾ ਹੋਣ ਕਾਰਨ ਮਾਰਿਆ ਗਿਆ
- Balkaur Singh Target Kangana Ranaut: ਸਿੱਧੂ ਮੂਸੇਵਾਲੇ ਦੇ ਪਿਤਾ ਦਾ ਅਦਾਕਾਰਾ ਕੰਗਨਾ ਰਣੌਤ 'ਤੇ ਤੰਜ, ਕਿਹਾ- ਕੰਗਨਾ ਦੇ ਫਿਰਕਾਪ੍ਰਸਤੀ ਪੈਦਾ ਕਰਨ ਵਾਲੇ ਬਿਆਨ
ਬਲਤੇਜ ਪੰਨੂ ਕੈਨੇਡਾ ਤੋਂ ਪਰਤੇ ਸਨ ਪੰਜਾਬ: ਦੱਸ ਦਈਏ ਪੰਜਾਬ ਦੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂ ਦਾ ਜਨਮ 5 ਅਪ੍ਰੈਲ 1968 ਨੂੰ ਪੰਜਾਬ ਦੇ ਸੁਲਤਾਨਪੁਰ ਲੋਧੀ ਵਿੱਚ ਹੋਇਆ ਸੀ। ਉਨ੍ਹਾਂ ਆਪਣੀ ਸਕੂਲੀ ਪੜ੍ਹਾਈ ਇੱਕ ਸਰਕਾਰੀ ਸਕੂਲ ਤੋਂ ਕੀਤੀ। ਹਾਈ ਸਕੂਲ ਸੁਲਤਾਨਪੁਰ ਲੋਧੀ ਵਿੱਚ ਪਾਸ ਕੀਤਾ ਅਤੇ 18 ਸਾਲ ਦੀ ਉਮਰ ਵਿੱਚ ਉਹ ਆਪਣੇ ਪਿਤਾ ਦੇ ਨਾਲ ਕੈਨੇਡਾ ਵਿੱਚ ਸ਼ਿਫਟ ਹੋ ਗਏ। ਪੰਨੂ 25 ਸਾਲ ਉੱਥੇ ਕੰਮ ਕਰਨ ਤੋਂ ਬਾਅਦ 2011 ਵਿੱਚ ਕੈਨੇਡਾ ਤੋਂ ਵਾਪਸ ਆਏ ਸਨ। ਪੰਨੂ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੇ ਰਹੇ ਹਨ। ਪੱਤਰਕਾਰੀ ਵਿੱਚ ਉਨ੍ਹਾਂ ਨੂੰ ਕਈ ਦਹਾਕਿਆਂ ਦਾ ਤਜ਼ਰਬਾ ਹੈ ਅਤੇ ਕਿਸਾਨੀ ਅੰਦੋਲਨ ਦੌਰਾਨ ਵੀ ਉਨ੍ਹਾਂ ਨੇ ਸਰਕਾਰ ਦੀਆਂ ਵਧੀਕੀਆਂ ਬਾਰੇ ਖੁੱਲ੍ਹ ਕੇ ਲਿਖਿਆ ਸੀ।