ਚੰਡੀਗੜ੍ਹ: ਬੀਜੇਪੀ ਵੱਲੋਂ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਅਤੇ ਕਾਂਗਰਸ ਦੇ ਆਈ.ਟੀ ਸੈੱਲ ਨੂੰ ਇੱਕ ਕਾਨੂੰਨੀ ਨੋਟਿਸ ਭੇਜਿਆ ਗਿਆ। ਇਸ ਦੇ ਜਵਾਬ ਵਿੱਚ ਚੰਡੀਗੜ੍ਹ ਕਾਂਗਰਸ ਦਾ ਕਹਿਣਾ ਹੈ ਕਿ ਬੀਜੇਪੀ ਲਗਾਤਾਰ ਕਾਂਗਰਸ ਉੱਤੇ ਬੇਬੁਨਿਆਦ ਆਰੋਪ ਲਗਾ ਰਹੀ ਹੈ। ਜੇ ਕਾਂਗਰਸ ਪੀ.ਐੱਮ ਕੇਅਰ ਫੰਡ ਦਾ ਹਿਸਾਬ ਮੰਗ ਰਹੀ ਹੈ ਤਾਂ ਫ਼ਿਰ ਉਸ ਨੂੰ ਲੈ ਕੇ ਬੀਜੇਪੀ ਦੇ ਵਿੱਚ ਹਲਚਲ ਕਿਉਂ ਹੈ ਜਦ ਕਿ ਉਸ ਵਿੱਚ ਸਾਰਾ ਜਨਤਾ ਦਾ ਪੈਸਾ ਹੈ।
ਇਸ ਮਾਮਲੇ ਨੂੰ ਲੈ ਕੇ ਚੰਡੀਗੜ੍ਹ ਕਾਂਗਰਸ ਦੇ ਬੁਲਾਰੇ ਰੁਪਿੰਦਰ ਰੂਪੀ ਨੇ ਕਿਹਾ ਕਿ ਕਾਂਗਰਸ ਵੱਲੋਂ ਵਿਰੋਧੀ ਪਾਰਟੀ ਦੀ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਫੰਡ ਨੂੰ ਲੈ ਕੇ ਪਾਰਦਰਸ਼ਿਤਾ ਦੇ ਸਵਾਲ ਚੁੱਕੇ ਜਾ ਰਹੇ ਹਨ। ਜਿਸ ਨੂੰ ਲੈ ਕੇ ਚੰਡੀਗੜ੍ਹ ਬੀ.ਜੇ.ਪੀ ਦੇ ਪ੍ਰਧਾਨ ਅਰੁਣ ਸੂਦ ਵੱਲੋਂ ਕਾਨੂੰਨੀ ਨੋਟਿਸ ਸੋਨੀਆ ਗਾਂਧੀ ਨੂੰ ਭੇਜੇ ਗਏ ਹਨ। ਬੀਜੇਪੀ ਸੀਏਜੀ ਜਾਂ ਫ਼ਿਰ ਹੋਰ ਕਿਸੀ ਜਾਂਚ ਤੇ ਆਡਿਟ ਤੋਂ ਬੱਚ ਰਹੀ ਹੈ, ਜਿਸ ਨੂੰ ਲੈ ਕੇ ਕਿਤੇ ਨਾ ਕਿਤੇ ਸ਼ੱਕ ਬਣਨਾ ਲਾਜ਼ਮੀ ਹੈ।