ਚੰਡੀਗੜ੍ਹ:'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਲਈ ਪੰਜਾਬ ਪੁਲਿਸ ਵੱਲੋਂ ਲਗਾਤਾਰ ਦੂਜੇ ਦਿਨ ਵੀ ਸੂਬੇ ਵਿੱਚ ਮੁਹਿੰਮ ਚਲਾਈ ਜਾ ਰਹੀ ਹੈ। ਪੁਲਿਸ ਵੱਲੋਂ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਪੁਲਿਸ ਵੱਲੋਂ ਅੰਮ੍ਰਿਤਪਾਲ ਸਿੰਘ ਨੂੰ ਭਗੌੜਾ ਕਰਾਰ ਦੇ ਦਿੱਤਾ ਹੈ। ਪੁਲਿਸ ਨੇ ਜਦੋਂ ਅੰਮ੍ਰਿਤਪਾਲ ਸਿੰਘ ਦੇ ਘਰ ਛਾਪੇਮਾਰੀ ਕੀਤੀ ਤਾਂ ਪੁਲਿਸ ਨੇ ਉਸ ਦੇ ਘਰੋਂ ਕੁਝ ਜੈਕਿਟਾਂ ਬਰਾਮਦ ਕੀਤੀਆਂ ਹਨ, ਜਿਹਨਾਂ ਉੱਤੇ AKF ਲਿਖਿਆ ਹੋਇਆ ਹੈ।
ਇਹ ਵੀ ਪੜੋ:Moosewala Death Anniversary Updates: ਪੁੱਤ ਦੀ ਬਰਸੀ 'ਤੇ ਮਾਪਿਆਂ ਦਾ ਝਲਕਿਆ ਦਰਦ, ਕਿਹਾ- "ਸਰਕਾਰ ਨੇ ਦਿੱਲੀ ਅੱਗੇ ਗਹਿਣੇ ਰੱਖ 'ਤਾ ਪੰਜਾਬ"
ਅੰਮ੍ਰਿਤਪਾਲ ਦੀ ਸੋਚ ਨਾਲ ਸਬੰਧਿਤ AKF ਦਾ ਮਤਲਬ:ਜੇਕਰ ਅੰਮ੍ਰਿਤਪਾਲ ਸਿੰਘ ਦੀ ਸੋਚ ਮੁਤਾਬਿਕ AKF ਦਾ ਮਤਬਲ ਕੱਢਿਆ ਜਾਵੇ ਤਾਂ ਇਸ ਦਾ ਮਤਲਬ ‘ਅਕਾਲ ਪੁਰਖ ਦੀ ਫ਼ੌਜ’ ਹੋ ਸਕਦਾ ਹੈ। ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਆਪਣੇ ਭਾਸ਼ਣ ਵਿੱਚ ਹਰ ਸਮੇਂ ਅਕਾਲ ਪੁਰਖ ਦੀ ਹੀ ਗੱਲ ਕਰਦੇ ਹਨ, ਇਸ ਲਈ ਹੋ ਸਕਦਾ ਹੈ ਕਿ ਉਹ ‘ਅਕਾਲ ਪੁਰਖ ਦੀ ਫ਼ੌਜ’ ਨਾਂ ਦੀ ਜਥੇਬੰਦੀ ਤਿਆਰ ਕਰ ਰਹੇ ਸਨ। ਹਾਲਾਂਂਕਿ ਇਸ ਦੀ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਹੈ।
ਕੁਝ ਮੀਡੀਆ ਅਦਾਰੇ ਚਲਾ ਰਹੇ ਹਨ ਇਹ ਮਤਲਬ:ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖ਼ਬਰ ਹੈ ਕਿ ਅੰਮ੍ਰਿਤਪਾਲ ਵੱਲੋਂ AKF ਯਾਨੀ ‘ਅਨੰਦਪੁਰ ਖਾਲਸਾ ਫੋਰਸ’ ਤਿਆਰ ਕੀਤੀ ਜਾ ਰਹੀ ਸੀ। ਇਸ ਸਪਸ਼ਟ ਉਦੋਂ ਹੋਇਆ ਜਦੋਂ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ ਘਰ ਛਾਪੇਮਾਰੀ ਕੀਤੀ ਤਾਂ ਉਸ ਦੇ ਘਰ ਗੇਟ ਉੱਤੇ ਆਨੰਦਪੁਰ ਖਾਲਸਾ ਫੋਰਸ (ਏਕੇਐਫ) ਲਿਖਿਆ ਹੋਇਆ ਸੀ। ਇਸ ਤੋਂ ਇਲਾਵਾ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਤੋਂ ਜੋ ਹਥਿਆਰ ਬਰਾਮਦ ਹੋਏ ਹਨ ਉਹਨਾਂ ਉੱਤੇ ਵੀ ਏਕੇਐਫ (Anandpur Khalsa Force) ਲਿਖਿਆ ਹੋਇਆ ਹੈ। ਪੁਲਿਸ ਨੇ ਜਾਣਕਾਰੀ ਦਿੰਦੇ ਦੱਸਿਆ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਤੋਂ 100 ਤੋਂ ਵੱਧ ਨਾਜਾਇਜ਼ ਕਾਰਤੂਸ ਬਰਾਮਦ ਹੋਏ ਹਨ।
ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਖ਼ਿਲਾਫ਼ ਮਾਮਲਾ ਦਰਜ:ਦੱਸ ਦਈਏ ਕਿ ਪੁਲਿਸ ਵੱਲੋਂ ਭਗੌੜਾ ਕਰਾਰ ਦਿੱਤੇ ਗਏ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਉਸਦੇ 7 ਸਾਥੀਆਂ ਖਿਲਾਫ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਹੁਣ ਤੱਕ ‘ਵਾਰਿਸ ਪੰਜਾਬ ਦੇ’ ਨਾਲ ਜੁੜੇ 100 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਜਿਹਨਾਂ ਤੋਂ 8 ਰਾਈਫਲਾਂ ਅਤੇ ਰਿਵਾਲਵਰ ਵੀ ਬਰਾਮਦ ਹੋਏ ਹਨ।
ਅੰਮ੍ਰਿਤਪਾਲ ਸਿੰਘ ਦੀ ਮਾਤਾ ਦਾ ਵੀਡੀਓ:ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਦੀ ਇੱਕ ਵੀਡੀਓ ਸਾਹਮਣੇ ਆਈ ਹੈ। ਜਿਸ 'ਚ ਉਨ੍ਹਾਂ ਕਿਹਾ ਕਿ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਨੂੰ ਜਲੰਧਰ ਦੇ ਸ਼ਾਹਕੋਟ ਥਾਣੇ ਤੋਂ ਕਿਧਰੇ ਚੁੱਕ ਲਿਆ ਹੈ। ਇਹ ਵੀਡੀਓ ਪਹਿਲਾਂ ਵੀ ਅਪਲੋਡ ਕੀਤੀ ਗਈ ਸੀ, ਪਰ ਪੁਲਿਸ ਨੇ ਇਸ ਨੂੰ ਡਿਲੀਟ ਕਰ ਦਿੱਤਾ ਸੀ।
ਇਹ ਵੀ ਪੜੋ:Exclusive with Amritpal father: ਅੰਮ੍ਰਿਤਪਾਲ ਸਿੰਘ ਦੇ ਪਿਤਾ ਨੂੰ ਵੱਡਾ ਡਰ, ਕਿਹਾ- ਪੁੱਤਰ ਨਾਲ ਨਾ ਹੋ ਜਾਵੇ ਕੋਈ ਅਣਹੋਣੀ