ਪੰਜਾਬ

punjab

ETV Bharat / state

ਤਰਸਿੱਕਾ ਬੈਂਕ ਘੁਟਾਲੇ ਨੂੰ ਲੈ ਕੇ ਪ੍ਰਸ਼ਾਸਨ ਹੋਇਆ ਤੇਜ਼, ਉੱਚ-ਪੱਧਰੀ ਜਾਂਚ ਜਾਰੀ - sukhjinder randhawa

ਤਰਸਿੱਕਾ ਸਹਿਕਾਰੀ ਬੈਂਕ ਦੇ ਹੋਏ ਘੁਟਾਲੇ ਦੀ ਉੱਚ ਪੱਧਰੀ ਜਾਂਚ ਚੱਲ ਰਹੀ ਹੈ। ਸਹਿਕਾਰਤਾ ਮੰਤਰੀ ਰੰਧਾਵਾ ਨੇ ਕਿਹਾ ਕਿ ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਵਿਰੁੱਧ ਸਖ਼ਤ ਕਾਰਵਾਈ ਹੋਵੇਗੀ।

ਤਰਸਿੱਕਾ ਬੈਂਕ ਘੁਟਾਲੇ ਨੂੰ ਲੈ ਕੇ ਪ੍ਰਸ਼ਾਸਨ ਹੋਇਆ ਤੇਜ਼, ਉੱਚ-ਪੱਧਰੀ ਜਾਂਚ ਜਾਰੀ
ਤਰਸਿੱਕਾ ਬੈਂਕ ਘੁਟਾਲੇ ਨੂੰ ਲੈ ਕੇ ਪ੍ਰਸ਼ਾਸਨ ਹੋਇਆ ਤੇਜ਼, ਉੱਚ-ਪੱਧਰੀ ਜਾਂਚ ਜਾਰੀ

By

Published : Jun 2, 2020, 11:08 PM IST

ਚੰਡੀਗੜ੍ਹ: ਤਰਸਿੱਕਾ ਸਹਿਕਾਰੀ ਬੈਂਕ ਅਤੇ ਇਸ ਦੇ ਅਧੀਨ ਆਉਂਦੇ 5 ਸਹਿਕਾਰੀ ਸੁਸਾਇਟੀਆਂ ਵਿੱਚ ਹੋਏ ਘਪਲੇ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਦੀ ਉੱਚ ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਹਨ।

ਸਹਿਕਾਰਤਾ ਵਿਭਾਗ ਦੀਆਂ ਉੱਚ ਪੱਧਰੀ ਟੀਮਾਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨਗੀਆਂ ਜਿਸ ਵਿੱਚ ਬਾਹਰਲੀਆਂ ਸੁਸਾਇਟੀਆਂ ਦੇ ਸੀਨੀਅਰ ਆਡੀਟਰ ਅਫ਼ਸਰ ਅਤੇ ਹੋਰ ਅਧਿਕਾਰੀ ਸ਼ਾਮਲ ਹੋਣਗੇ।

ਇਹ ਫ਼ੈਸਲਾ ਸਹਿਕਾਰਤਾ ਮੰਤਰੀ ਵੱਲੋਂ ਇਥੇ ਸਹਿਕਾਰੀ ਸਭਾਵਾਂ ਦੇ ਰਜਿਸਟ੍ਰਾਰ ਵਿਕਾਸ ਗਰਗ ਅਤੇ ਪੰਜਾਬ ਰਾਜ ਸਹਿਕਾਰੀ ਬੈਂਕ ਦੇ ਐਮ.ਡੀ ਵਰੁਣ ਰੂਜ਼ਮ ਨਾਲ ਕੀਤੀ ਮੀਟਿੰਗ ਵਿੱਚ ਲਿਆ ਗਿਆ।

ਰੰਧਾਵਾ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਇਹ ਮਾਮਲਾ ਆਇਆ ਸੀ ਕਿ ਤਰਸਿੱਕਾ ਸਹਿਕਾਰੀ ਬੈਂਕ ਅਧੀਨ ਆਉਂਦੀਆ 5 ਸਹਿਕਾਰੀ ਸੁਸਾਇਟੀਆਂ ਤਰਸਿੱਕਾ, ਸੈਦੋਕੇ ਲਹਿਲ, ਭੱਟੀਕੇ, ਚੁਗਾਵਾਂ ਸਾਧਪੁਰ ਤੇ ਕੋਹਾਲਾ ਵਿੱਚ ਘੁਟਾਲਾ ਹੋਇਆ ਹੈ ਜੋ ਸਾਲ 2012-13 ਤੋਂ ਚੱਲ ਰਿਹਾ ਹੈ। ਇਸ ਦੀ ਮੁੱਢਲੀ ਜਾਂਚ ਲਈ ਬੀਤੇ ਦਿਨ ਪੰਜਾਬ ਰਾਜ ਸਹਿਕਾਰੀ ਬੈਂਕ ਦੇ ਐਮ.ਡੀ ਰੂਜ਼ਮ ਨੂੰ ਜ਼ਮੀਨੀ ਹਕੀਕਤ ਦੇਖਣ ਲਈ ਭੇਜਿਆ ਗਿਆ ਸੀ। ਰੂਜ਼ਮ ਵੱਲੋਂ ਕੀਤੇ ਮੁੱਢਲੇ ਨਿਰੀਖਣ ਵਿੱਚ ਘੁਟਾਲੇ ਦੀ ਪੁਸ਼ਟੀ ਹੋਈ ਹੈ।

ਸਹਿਕਾਰਤਾ ਮੰਤਰੀ ਰੰਧਾਵਾ ਨੇ ਕਿਹਾ ਕਿ ਮੁੱਢਲੇ ਨਿਰੀਖਣ ਵਿੱਚ ਸਾਹਮਣੇ ਆਏ ਮਾਮਲੇ ਤੋਂ ਬਾਅਦ ਉੱਚ ਪੱਧਰੀ ਜਾਂਚ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ABOUT THE AUTHOR

...view details