ਚੰਡੀਗੜ੍ਹ: ਪੰਜਾਬ ਅੰਦਰ ਕਈ ਜੁਰਮ ਅਤੇ ਦਹਿਸ਼ਤਗਰਦੀ ਦੀਆਂ ਗਤੀਵਿਧੀਆਂ ਵਿੱਚ ਸ਼ਾਮਿਲ ਗੈਂਗਸਟਰ ਹਰਿੰਦਰ ਰਿੰਦਾ ਦੇ ਸਾਥੀਆਂ ਨੂੰ ਮਹਾਰਾਸ਼ਟਰ (Terrorist Rindas accomplice arrested from Maharashtra) ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਰਿੰਦਾ ਦੇ ਗ੍ਰਿਫ਼ਤਾਰ ਕੀਤੇ ਗਏ ਸਾਥੀ ਸ਼ਾਰਪ ਸ਼ੂਟਰ ਦੱਸ ਜਾ ਰਹੇ ਹਨ। ਇਸ ਤੋਂ ਇਲਾਵਾ ਇੰਨ੍ਹਾਂ ਸ਼ੂਟਰਾਂ ਨੂੰ ਮਹਾਰਾਸ਼ਟਰ ATS ਅਤੇ ਪੰਜਾਬ ATGF ਵੱਲੋਂ ਸਾਂਝੇ ਆਪ੍ਰੇਸ਼ਨ ਦੌਰਾਨ (Joint operation by Maharashtra ATS and Punjab ATGF) ਗ੍ਰਿਫ਼ਤਾਰ ਕੀਤਾ ਗਿਆ ਹੈ।
ਜੁਆਇੰਟ ਆਪ੍ਰੇਸ਼ਨ:ਮਹਾਰਾਸ਼ਟਰ ATS ਅਤੇ ਪੰਜਾਬ ATG (Joint operation by Maharashtra ATS and Punjab ATGF) ਦਾ ਕਹਿਣਾ ਹੈ ਕਿ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਮੁਲਜ਼ਮਾਂ ਦੀ ਭਾਲ ਲਈ ਟੀਮਾਂ ਬਣਾਈਆਂ ਗਈਆਂ ਅਤੇ ਉਨ੍ਹਾਂ ਖ਼ਿਲਾਫ਼ ਵਿਉਂਤਬੱਧ ਤਹਿਤ ਕਾਰਵਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਸ਼ੂਟਰਾਂ ਖ਼ਿਲਾਫ਼ ਪੁਖਤਾ ਸੂਚਨਾ ਮਿਲੀ ਸੀ ਕਿ ਲੋੜੀਂਦੇ ਮੁਲਜ਼ਮ ਯਾਦਵਨਗਰ, ਅੰਬੀਵਾਲੀ, ਕਲਿਆਣ ਜ਼ਿਲ੍ਹਾ ਠਾਣੇ ਦਾ ਰਹਿਣ ਵਾਲਾ ਹੈ। ਇਸੇ ਤਹਿਤ ਪੰਜਾਬ ਪੁਲਿਸ ਦੇ ਅੱਤਵਾਦ ਵਿਰੋਧੀ ਦਸਤੇ (Punjab Polices anti terrorist squad) ਦੇ ਅਧਿਕਾਰੀਆਂ ਅਤੇ ਅਮਲੇ ਨੇ ਸਾਂਝੀ ਕਾਰਵਾਈ ਕਰਦਿਆਂ ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਗ੍ਰਿਫਤਾਰ 3 ਲੋੜੀਂਦੇ ਮੁਲਜ਼ਮ ਉੱਤੇ ਪੰਜਾਬ ਵਿੱਚ ਕਤਲ, ਇਰਾਦਾ ਕਤਲ, ਨਾਜਾਇਜ਼ ਹਥਿਆਰ ਰੱਖਣ, ਵਿਸਫੋਟਕ ਰੱਖਣ ਤੋਂ ਇਲਾਵਾ ਲੁੱਟਾਂ ਖੋਹਾਂ ਵਰਗੇ ਗੰਭੀਰ ਅਪਰਾਧਿਕ ਦਰਜ ਹਨ ਅਤੇ ਇਹ ਬਦਨਾਮ ਅਪਰਾਧੀ ਹਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਪੰਜਾਬ AGTF ਨੇ ਗ੍ਰਿਫ਼ਤਾਰ ਕੀਤਾ ਹੈ।