ਚੰਡੀਗੜ੍ਹ: ਗੁਰੂ ਕਾ ਲੰਗਰ ਅੱਖਾਂ ਦਾ ਹਸਪਤਾਲ ਸੈਕਟਰ 18 ਚੰਡੀਗੜ੍ਹ ਵੱਲੋਂ ਸਮਾਜ ਸੇਵਾ ਦੇ ਕੰਮ ਨੂੰ ਅੱਗੇ ਵਧਾਉਂਦੇ ਹੋਏ ਚੰਡੀਗੜ੍ਹ ਦੇ ਸੈਕਟਰ- 45 'ਚ 'ਤੇਰਾ ਹੀ ਤੇਰਾ' ਮਿਸ਼ਨ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰ ਦਿੱਤਾ ਹੈ। ਇਸ ਹਸਪਤਾਲ ਦੀ ਖਾਸ ਗੱਲ ਇਹ ਹੋਵੇਗੀ ਕਿ ਇੱਥੇ ਇੱਕ ਹੀ ਛੱਤ ਹੇਠਾਂ ਸ਼ੂਗਰ, ਕਿਡਨੀ, ਆਰਥੋਪੇਡਿਕ, ਡਿਪ੍ਰੇਸ਼ਨ ਕੰਸਲਟੇਂਸੀ, ਯੂਰੋਲਾਜੀ ਤੇ ਗਾਇਨਾਕੋਲਾਜੀ ਦੇ ਮਾਹਿਰ ਡਾਕਟਰ ਲੋਕਾਂ ਦੀ ਮੁਫਤ ਜਾਂਚ ਕਰਨਗੇ। ਇਸ ਦੇ ਇਲਾਵਾ ਦਵਾਈ ਚਾਹੇ 500 ਰੁਪਏ ਦੀ ਹੀ ਕਿਉਂ ਨਾ ਹੋਵੇ ਪਰ ਇੱਥੇ 'ਤੇਰਾ ਹੀ ਤੇਰਾ' ਮਿਸ਼ਨ ਦੇ ਤਹਿਤ ਸਿਰਫ 13 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਮਿਲ ਜਾਏਗੀ।
'ਤੇਰਾ ਹੀ ਤੇਰਾ' ਮਿਸ਼ਨ ਤਹਿਤ ਚੰਡੀਗੜ੍ਹ 'ਚ ਖੁੱਲ੍ਹੇ ਹਸਪਤਾਲ 'ਚ ਮਿਲੇਗੀ ਸਿਰਫ 13 ਰੁਪਏ 'ਚ ਦਵਾਈ - Chandigarh Hospital
ਗੁਰੂ ਕਾ ਲੰਗਰ ਅੱਖਾਂ ਦਾ ਹਸਪਤਾਲ ਸੈਕਟਰ 18 ਚੰਡੀਗੜ੍ਹ ਵੱਲੋਂ ਸਮਾਜ ਸੇਵਾ ਦੇ ਕੰਮ ਨੂੰ ਅੱਗੇ ਵਧਾਉਂਦੇ ਹੋਏ ਚੰਡੀਗੜ੍ਹ ਦੇ ਸੈਕਟਰ- 45 'ਚ 'ਤੇਰਾ ਹੀ ਤੇਰਾ' ਮਿਸ਼ਨ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰ ਦਿੱਤਾ ਹੈ। ਇਸ ਹਸਪਤਾਲ ਦੀ ਖਾਸ ਗੱਲ ਇਹ ਹੋਵੇਗੀ ਕਿ ਇੱਥੇ ਇੱਕ ਹੀ ਛੱਤ ਹੇਠਾਂ ਸ਼ੂਗਰ, ਕਿਡਨੀ, ਆਰਥੋਪੇਡਿਕ, ਡਿਪ੍ਰੇਸ਼ਨ ਕੰਸਲਟੇਂਸੀ, ਯੂਰੋਲਾਜੀ ਤੇ ਗਾਇਨਾਕੋਲਾਜੀ ਦੇ ਮਾਹਿਰ ਡਾਕਟਰ ਲੋਕਾਂ ਦੀ ਮੁਫਤ ਜਾਂਚ ਕਰਨਗੇ।
ਤੇਰਾ ਹੀ ਤੇਰਾ' ਮਿਸ਼ਨ ਤਹਿਤ ਚੰਡੀਗੜ੍ਹ 'ਚ ਖੁੱਲ੍ਹੇ ਹਸਪਤਾਲ 'ਚ ਮਿਲੇਗੀ ਸਿਰਫ 13 ਰੁਪਏ 'ਚ ਦਵਾਈ
ਇਸ ਮੌਕੇ ਸੰਸਥਾ ਦੇ ਜਨਰਲ ਸਕੱਤਰ ਹਰਜੀਤ ਸਿੰਘ ਸਭਰਵਾਲ ਨੇ ਕਿਹਾ ਕਿ ਡਾਕਟਰਾਂ ਦੇ ਵੱਲੋਂ ਲਿਖੀ ਦਵਾਈ ਜਿੰਨੀ ਮਰਜ਼ੀ ਮਹਿੰਗੀ ਕਿਉਂ ਨਾ ਹੋਵੇ ਸਿਰਫ ਤੇਰਾਂ ਰੁਪਏ ਦੇ ਹਿਸਾਬ ਦੇ ਨਾਲ ਪ੍ਰਤੀ ਦਿਨ ਦੇ ਲਈ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸ ਹਸਪਤਾਲ ਵਿੱਚ ਸੇਵਾਵਾਂ ਦੇਣ ਦੇ ਲਈ ਚਾਰ ਡਾਕਟਰ ਪੀਜੀਆਈ ਤੋਂ ਅਤੇ ਤਿੰਨ ਗੋਲਡ ਮੈਡਲਿਸਟ ਸੱਦੇ ਗਏ ਹਨ।
ਇਹ ਵੀ ਪੜੋ: ਡੁੱਬਦੇ ਬੱਚਿਆਂ ਨੂੰ ਜ਼ਿੰਦਗੀ ਦੇਣ ਵਾਲੇ ਮਨਜੀਤ ਸਿੰਘ ਦਾ ਹੋਇਆ ਅੰਤਿਮ ਸਸਕਾਰ