ਸੀਐਮ ਮਾਨ ਅਤੇ ਗਵਰਨਰ ਵਿਚਕਾਰ ਟਕਰਾਅ, ਵਿਰੋਧੀਆਂ ਨੇ ਘੇਰੀ ਪੰਜਾਬ ਸਰਕਾਰ ਚੰਡੀਗੜ੍ਹ: ਐਸਐਸਪੀ ਕੁਲਦੀਪ ਚਹਿਲ ਨੂੰ ਚੰਡੀਗੜ੍ਹ ਤੋਂ ਤੁਰੰਤ ਪ੍ਰਭਾਵ ਦੇ ਨਾਲ ਰਿਲੀਵ ਕਰਨ ਦੇ ਮੁੱਦੇ ਉੱਤੇ ਪੰਜਾਬ ਸਰਕਾਰ ਅਤੇ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ (Punjab Governor Banwari Lal Purohit) ਵਿਚਕਾਰ ਖਿੱਚੋਤਾਣ ਬਰਕਰਾਰ ਹੈ। ਦੋਵੇਂ ਇਕ ਦੂਜੇ ਨੂੰ ਅੱਖਾਂ ਵਿਖਾ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਾਅਦ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ਸੀਐਮ ਨੂੰ ਮੋੜਵਾਂ ਜਵਾਬ (A reply to the CM) ਵੀ ਦਿੱਤਾ।
ਗਵਰਨਰ ਨੇ ਸੀਐਮ ਨੂੰ ਚਿੱਠੀ ਲਿਖ (The Governor wrote a letter to the CM) ਕੇ ਪੁੱਛਿਆ ਕਿ ਚਹਿਲ ਨੂੰ ਕਿਹੜੇ ਕਾਰਨਾਂ ਕਾਰਨ ਅਹੁਦੇ ਤੋਂ ਹਟਾਇਆ ਗਿਆ ਹੈ, ਨਾਲ ਹੀ ਪੰਜਾਬ ਸਰਕਾਰ ਨੂੰ ਆਈਪੀਐਸ ਅਫ਼ਸਰਾਂ ਦਾ ਪੈਨਲ ਭੇਜਣ ਲਈ ਮੁੱਦੇ ਦੇ ਤਾਰ ਦੁਬਾਰਾ ਛੇੜਦਿਆਂ ਸੀਐੱਮ ਕਿਹਾ ਹੈ ਕਿ ਗਵਰਨ ਨੂੰ 3 ਅਧਿਕਾਰੀਆਂ ਦਾ ਨਾਂ ਭੇਜਿਆ ਗਿਆ ਹੈ। ਉਹਨਾਂ ਦਾਅਵਾ ਕੀਤਾ ਕਿ ਜਲਦੀ ਹੀ ਚੰਡੀਗੜ੍ਹ ਵਿੱਚ ਪੰਜਾਬ ਕੈਡਰ ਦਾ ਐਸਐਸਪੀ ਲਗਾਇਆ ਜਾਵੇਗਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੇਸ਼ੱਕ ਇਸ ਮੁੱਦੇ ਨੂੰ ਠੰਢਾ ਕਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੋਵੇ।ਪਰ ਵਿਰੋਧੀ ਧਿਰਾਂ ਬਲਦੀ 'ਤੇ ਤੇਲ ਪਾਉਣ ਦਾ ਕੰਮ ਕਰ ਰਹੀਆਂ ਹਨ।ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਝੂਠਾ ਅਤੇ ਧੋਖੇਬਾਜ਼ ਦੱਸ ਤਾਂ ਨਹੀਂ ਦਿੰਦਾ।
ਰਾਜਾ ਵੜਿੰਗ ਦਾ ਵਾਰ:ਪੰਜਾਬ ਕਾਂਗਰਸ ਦੇ ਪ੍ਰਧਾਨ (Punjab Congress President) ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਟਵੀਟ ਕਰਕੇ ਅਫਸਰ ਸ਼ਾਹੀ ਤੇ ਤੰਜ ਕੱਸਿਆ ਹੈ।ਉਹਨਾਂ ਆਖਿਆ ਹੈ ਕਿ ਅਫ਼ਸਰਾਂ ਨੇ ਮੁੱਖ ਮੰਤਰੀ ਨੂੰ ਹਨੇਰੇ ਵਿਚ ਰੱਖਿਆ ਹੈ।ਅਫ਼ਸਰਾਂ ਕਰਕੇ ਇਹ ਨਮੋਸ਼ੀ ਵਾਲੀ ਸਥਿਤੀ ਅਤੇ ਬੇਲੋੜਾ ਵਿਵਾਦ ਪੈਦਾ ਹੋਇਆ।
ਸੀਐਮ ਅਤੇ ਗਵਰਨਰ ਵਿਚ ਕਈ ਵਾਰ ਪੈਦਾ ਹੋਏ ਮੱਤਭੇਦ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਵਿਚਕਾਰ ਪਹਿਲਾਂ ਵੀ ਕਈ ਵੀ ਟਕਰਾਅ ਦੀ ਸਥਿਤੀ ਪੈਦਾ ਹੋਈ।22 ਸਤੰਬਰ ਨੂੰ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਵਿਧਾਨ ਸਭਾ ਇਜਲਾਸ ਬੁਲਾਇਆ ਗਿਆ ਸੀ ਪਰ ਗਵਰਨਰ ਵੱਲੋਂ ਇਸ ਸੈਸ਼ਨ ਦੀ ਮਨਜ਼ੂਰੀ ਉੱਤੇ ਕਈ ਸਵਾਲ ਚੁੱਕੇ ਗਏ ਸਨ ।ਰਾਜਪਾਲ ਨੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ (Special Session of the Legislative Assembly) ਬੁਲਾਉਣ ਸਬੰਧੀ ਸਰਕਾਰ ਦੇ ਫੈਸਲਿਆਂ 'ਤੇ ਰੋਕ ਲਗਾ ਦਿੱਤੀ ਸੀ। ਇਸ ਤੋਂ ਬਾਅਦ ਸਰਕਾਰ ਨੇ ਨਵੀਂ ਤਰੀਕ ਦਾ ਪ੍ਰਸਤਾਵ ਰੱਖਿਆ ਸੀ।
ਇਹ ਵੀ ਪੜ੍ਹੋ: ਇਕ ਅਜਿਹਾ ਸਰਕਾਰੀ ਸਕੂਲ, ਜਿੱਥੇ ਦਿੱਤੀ ਜਾ ਰਹੀ ਅੰਗਰੇਜ਼ੀ ਭਾਸ਼ਾ ਬੋਲਣ ਦੀ ਸਿਖਲਾਈ
ਵੀਸੀ ਦੀ ਨਿਯੁਤਕੀ ਨੂੰ ਲੈ ਕੇ ਵਿਵਾਦ: ਗਵਰਨਰ ਵੱਲੋਂ ਬਾਬਾ ਫਰੀਦ ਯੂਨੀਵਰਸਿਟੀ (Vice Chancellor of Baba Farid University) ਦੇ ਵਾਈਸ ਚਾਂਸਲਰ ਡਾ. ਗੁਰਪ੍ਰੀਤ ਸਿੰਘ ਦੀ ਨਿਯੁਤਕੀ ਦਾ ਪ੍ਰਸਤਾਵ ਰੱਦ ਕਰ ਦਿੱਤਾ ਗਿਆ ਸੀ।ਸਰਕਾਰ ਨੂੰ 3 ਪੈਨਲ ਵਿਚ 3 ਨਾਂ ਭੇਜਣ ਦੇ ਨਿਰਦੇਸ਼ ਦਿੱਤੇ ਗਏ ਸਨ। ਸਰਕਾਰ ਨੇ ਇਸ ਨਿਯੁਕਤੀ ਦੌਰਾਨ ਰਾਜਪਾਲ ਦੀ ਕੋਈ ਵੀ ਸਲਾਹ ਨਹੀਂ ਲਈ ਗਈ। ਯੂਨੀਵਰਸਿਟੀ ਲੁਧਿਆਣਾ ਦੇ ਵੀਸੀ ਦੀ ਨਿਯੁਕਤੀ ਦੌਰਾਨ ਵੀ ਗਵਰਨਰ ਅਤੇ ਸਰਕਾਰ ਵਿਚਕਾਰ ਪੇਚ ਫਸਿਆ ਸੀ।
ਰਾਸ਼ਟਰਪਤੀ ਦਾ ਸਵਾਗਤ ਕਰਨ ਨਹੀਂ ਪਹੁੰਚੇ ਸੀਐਮ ਮਾਨ: ਇਸ ਤੋਂ ਪਹਿਲਾਂ ਸੁਖਨਾ ਲੇਕ ਉੱਤੇ ਹੋਏ ਏਅਰ ਫੋਰਸ ਦਿਹਾੜੇ ਅਤੇ ਏਅਰ ਸ਼ੋਅ ਦੌਰਾਨ ਸੀਐਮ ਮਾਨ ਰਾਸ਼ਟਰਪਤੀ ਦਾ ਸਵਾਗਤ ਕਰਨ ਨਹੀਂ ਪਹੁੰਚੇ।ਨਾ ਹੀ ਸੀਐਮ ਮਾਨ ਇਸ ਪ੍ਰੋਗਰਾਮ ਵਿਚ ਸ਼ਾਮਿਲ ਹੋਏ। ਮੁੱਖ ਮੰਤਰੀ ਦੇ ਇਸ ਰਵੱਈਏ ਤੋਂ ਗਵਰਨਰ ਇੰਨੋਂ ਖਫਾ ਹੋਏ ਤੇ ਉਹਨਾਂ ਸੀਐਮ ਨੂੰ ਖਰੀਆਂ ਖਰੀਆਂ ਸੁਣਾਈਆਂ।