ਚੰਡੀਗੜ੍ਹ: ਟ੍ਰਾਈਸਿਟੀ ਵਿੱਚ ਗਰਮੀ ਨਾਲ ਬੁਰਾ ਹਾਲ ਹੈ ਤੇ ਪਾਰਾ 43 ਡਿਗਰੀ ਤੋਂ ਪਾਰ ਪਹੁੰਚ ਗਿਆ ਹੈ। ਪਹਿਲਾਂ ਤਾਂ ਤਾਲਾਬੰਦੀ ਕਰਕੇ ਸੜਕਾਂ ਅਤੇ ਬਾਜ਼ਾਰ ਸੁੰਨੇ ਸਨ ਤੇ ਹੁਣ ਗਰਮੀ ਕਾਰਨ ਹਰ ਪਾਸੇ ਸੁੰਨ ਵੇਖਣ ਨੂੰ ਮਿਲ ਰਹੀ ਹੈ।
ਟ੍ਰਾਈਸਿਟੀ 'ਚ ਗਰਮੀ ਨਾਲ ਬੁਰਾ ਹਾਲ, ਪਾਰਾ 43 ਡਿਗਰੀ ਤੋਂ ਪਾਰ - ਟ੍ਰਾਈਸਿਟੀ
ਟ੍ਰਾਈਸਿਟੀ ਵਿੱਚ ਲੋਕ ਗਰਮੀ ਨਾਲ ਬੇਹਾਲ ਹਨ ਅਤੇ ਪਾਰਾ ਵੀ 43 ਡਿਗਰੀ ਤੋਂ ਪਾਰ ਪਹੁੰਚ ਗਿਆ ਹੈ।
ਫ਼ੋਟੋ।
ਟ੍ਰਾਈਸਿਟੀ ਦੇ ਵਿੱਚ ਲੋਕ ਗਰਮੀ ਤੋਂ ਬੇਹਾਲ ਹਨ ਅਤੇ ਆਪਣੇ ਘਰ ਤੋਂ ਘੱਟ ਹੀ ਬਾਹਰ ਨਿਕਲ ਰਹੇ ਹਨ, ਜਿਹੜੇ ਵੀ ਲੋਕ ਕਿਸੇ ਜ਼ਰੂਰੀ ਕੰਮ ਵਾਸਤੇ ਘਰੋਂ ਬਾਹਰ ਆ ਰਹੇ ਹਨ ਉਹ ਵੀ ਧੁੱਪ ਅਤੇ ਗਰਮੀ ਤੋਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਨਜ਼ਰ ਆਉਂਦੇ ਹਨ।
ਡਾਕਟਰ ਵੀ ਇਹੀ ਸਲਾਹ ਦਿੰਦੇ ਹਨ ਕਿ ਗਰਮੀ ਦੇ ਵਿੱਚ ਲੋਕ ਘਰੋਂ ਬਾਹਰ ਨਾ ਨਿਕਲਣ ਜਿਸ ਤੋਂ ਕਿ ਇਸ ਗਰਮੀ ਨਾਲ ਹੋਣ ਵਾਲੀ ਬਿਮਾਰੀਆਂ ਤੋਂ ਬਚਿਆ ਜਾ ਸਕੇ। ਮੌਸਮ ਵਿਭਾਗ ਨੇ ਦੱਸਿਆ ਕਿ ਅਗਲੇ ਦੋ ਦਿਨਾਂ ਬਾਅਦ ਮੀਂਹ ਪੈਣ ਦੀ ਸੰਭਾਵਨਾ ਹੈ ਪਰ ਉਹ ਮੀਂਹ ਵੀ ਤਾਪਮਾਨ ਨੂੰ ਸਿਰਫ 2-3 ਡਿਗਰੀ ਘੱਟ ਕਰੇਗਾ।