ਪੰਜਾਬ

punjab

ETV Bharat / state

ਚੋਣਾਂ ਦੇ ਮੱਦੇਨਜ਼ਰ ਅਧਿਕਾਰੀਆਂ ਨੂੰ ਈਵੀਐੱਮ ਅਤੇ ਵੀਵੀਪੈਟ ਦੀ ਦਿੱਤੀ ਸਿਖਲਾਈ

ਪੰਜਾਬ ਵਿੱਚ ਹੋਣ ਵਾਲੀਆਂ ਆਗ਼ਾਮੀ ਚੋਣਾਂ ਸਬੰਧੀ ਪੰਜਾਬ ਚੋਣ ਅਧਿਕਾਰੀਆਂ ਨੂੰ ਈਵੀਐੱਮ ਅਤੇ ਵੀਵੀਪੈਟ ਮਸ਼ੀਨਾਂ ਸਬੰਧੀ ਸਿਖਲਾਈ ਦਿੱਤੀ ਜਾ ਰਹੀ ਹੈ।

ਫ਼ੋਟੋ।

By

Published : May 11, 2019, 8:57 AM IST

ਚੰਡੀਗੜ੍ਹ : ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਦੇ 22 ਜ਼ਿਲ੍ਹਾ ਚੋਣ ਅਧਿਕਾਰੀਆਂ-ਕਮ-ਰਿਟਰਨਿੰਗ ਅਫ਼ਸਰਾਂ ਨੂੰ ਈਵੀਐੱਮ ਅਤੇ ਵੀਵੀਪੈਟ ਰਾਹੀਂ ਕੀਤੀ ਜਾਣ ਵਾਲੀ ਵੋਟਾਂ ਦੀ ਗਿਣਤੀ ਸਬੰਧੀ ਟ੍ਰੇਨਿੰਗ ਦਿੱਤੀ ਗਈ। ਇਹ ਟ੍ਰੇਨਿੰਗ ਭਾਰਤੀ ਚੋਣ ਕਮਿਸ਼ਨ ਦੇ ਡਾਇਰੈਕਟਰ ਨਿਖਿਲ ਕੁਮਾਰ ਅਤੇ ਵੀਐੱਨ ਸ਼ੁਕਲਾ ਵੱਲੋਂ ਮੁੱਖ ਚੋਣ ਅਫ਼ਸਰ ਪੰਜਾਬ ਡਾ. ਐੱਸ ਕਰੁਣਾ ਰਾਜੂ ਦੀ ਹਾਜ਼ਰੀ ਵਿੱਚ ਦਿੱਤੀ ਗਈ।

ਤੁਹਾਨੂੰ ਦੱਸ ਦਈਏ ਕਿ ਇਸ ਸਿਖਲਾਈ ਦਾ ਮੁੱਖ ਮਕਸਦ ਭਾਰਤੀ ਚੋਣ ਕਮਿਸ਼ਨ ਦੀਆਂ ਵੋਟਾਂ ਦੀ ਗਿਣਤੀ ਸਬੰਧੀ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਨਾਉਣ ਅਤੇ ਵੋਟਾਂ ਦੀ ਗਿਣਤੀ ਨੂੰ ਸੁਚਾਰੂ ਢੰਗ ਨਾਲ ਕਰਵਾਉਣਾ ਸੀ।

ਇਸ ਮੌਕੇ ਅਧਿਕਾਰੀਆਂ ਨੂੰ ਈਵੀਐੱਮ ਤੇ ਵੀਵੀਪੈਟ ਮਸ਼ੀਨ ਦੀ ਵਰਤੋਂ, ਵੋਟਾਂ ਦੀ ਗਿਣਤੀ, ਪੋਸਟਲ ਬੈਲਟ ਪੇਪਰਾਂ ਦੀ ਗਿਣਤੀ, ਇਲੈਕਟ੍ਰੋਨੀਕਲੀ ਟ੍ਰਾਂਸਮਿਟਡ ਪੋਸਟਲ ਬੈਲਟ ਸਿਸਟਮ (ਈਟੀਪੀਬੀਐੱਸ) ਦੀ ਗਿਣਤੀ ਕਰਨ ਮੌਕੇ ਅਪਣਾਈ ਜਾਣ ਵਾਲੀ ਕਾਰਵਾਈ, ਕਾਊਂਟਿੰਗ ਸੈਂਟਰ ਦਾ ਬੇਸਿਕ ਇੰਫਰਾਸਟਰਕਚਰ, ਨਤੀਜੇ ਦਾ ਐਲਾਨ ਅਤੇ ਇਸ ਤੋਂ ਬਾਅਦ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਜਿਨ੍ਹਾਂ ਵਿੱਚ ਅੰਤਿਮ ਨਤੀਜਾ ਐਲਾਨਣ ਉਪਰੰਤ ਈਵੀਐੱਮ ਮਸ਼ੀਨਾਂ ਨੂੰ ਸੀਲ ਕਰਨਾ ਅਤੇ ਹੋਰ ਸ਼ਾਮਲ ਹੈ।

ABOUT THE AUTHOR

...view details