ਸਿਹਤ ਖ਼ਰਾਬ ਹੋਣ ਕਰਕੇ ਨਹੀਂ ਲੜੀਆਂ ਸੀ ਲੋਕ ਸਭਾ ਚੋਣਾ - ਭਾਰਤੀ ਜਨਤਾ ਪਾਰਟੀ
ਸਾਬਕਾ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਦਾ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ ਹੈ। ਦਿਲ ਦਾ ਦੌਰਾ ਪੈਣ ਤੋਂ ਬਾਅਦ ਸੁਸ਼ਮਾ ਨੂੰ AIIMS ਭਰਤੀ ਕਰਵਾਇਆ ਗਿਆ ਸੀ।
ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੀ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਦਾ ਦਿੱਲੀ ਦੇ ਏਮਸ ਵਿੱਚ 67 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਸਾਬਕਾ ਮੰਤਰੀ ਨੂੰ ਰਾਤ 10 ਵਜੇ ਏਮਸ ਵਿੱਚ ਭਰਤੀ ਕਰਵਾਇਆ ਗਿਆ ਸੀ। ਬੀਤੇ ਕੁਝ ਦਿਨਾਂ ਤੋਂ ਸੁਸ਼ਮਾ ਸਵਰਾਜ ਦੀ ਤਬੀਅਤ ਨਾਸਾਜ਼ ਚੱਲ ਰਹੀ ਸੀ।
ਸਿਹਤ ਨਾਸਾਜ਼ ਹੋਣ ਕਰਕੇ ਸੁਸ਼ਮਾ ਸਵਰਾਜ ਨੇ ਲੋਕ ਸਭਾ ਦੀਆਂ ਚੋਣਾਂ ਵੀ ਨਹੀਂ ਲੜੀਆਂ ਸਨ। ਸੂਤਰਾਂ ਮੁਤਾਬਕ ਸੁਸ਼ਮਾ ਸਵਰਾਜ ਨੂੰ ਸਿੱਧਾ ਐਂਮਰਜੈਂਸੀ ਵਾਰਡ ਵਿੱਚ ਭਰਤੀ ਕਰਵਾਇਆ ਗਿਆ ਸੀ।
ਸੁਸ਼ਮਾ ਸਵਰਾਜ 7 ਵਾਰ ਸਾਂਸਦ ਅਤੇ 3 ਵਾਰ ਵਿਧਾਇਕ ਰਹੇ ਸਨ ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸੁਸ਼ਮਾ ਦੇ ਲੋਕਾਂ ਦੇ ਮਨਾਂ ਵਿੱਚ ਜ਼ਿਆਦਾ ਪਿਆਰ ਸੀ। ਇੱਕ ਅੰਦਾਜ਼ੇ ਮੁਤਾਬਕ ਉਨ੍ਹਾਂ ਦੇ ਟਵਿੱਟਰ ਖਾਤੇ ਤੇ 20 ਲੱਖ ਤੋਂ ਜ਼ਿਆਦਾ ਲੋਕ ਫੋਲੋ ਕਰਦੇ ਸਨ। ਇਸ ਤੋਂ ਇਲਾਵਾ ਉਹ ਦਿੱਲੀ ਦੇ ਮੁੱਖ ਮੰਤਰੀ ਵੀ ਰਹੇ ਹਨ।
ਸੁਸ਼ਮਾ ਸਵਰਾਜ 1977 ਵਿੱਚ ਸਭ ਤੋਂ ਘੱਟ ਉਮਰ ਦੀ ਰਾਜਮੰਤਰੀ ਬਣੀ। ਸਵਰਾਜ ਨੇ ਆਪਣੀ ਸਿਹਤ ਨਾਸਾਜ਼ ਹੋਣ ਕਰਕੇ ਇਸ ਵਾਰ ਲੋਕ ਸਭਾ ਦੀਆਂ ਚੋਣਾਂ ਲੜਨ ਤੋਂ ਮਨ੍ਹਾਂ ਕਰ ਦਿੱਤਾ ਸੀ। ਸੁਸ਼ਮਾ ਸਵਰਾਜ ਟਵਿੱਟਰ ਤੇ ਸ਼ਿਕਾਇਤ ਮਿਲਦੇ ਹੀ ਵਿਦੇਸ਼ ਮੰਤਰਾਲੇ ਅਤੇ ਪਾਸਪੋਰਟ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਦਾ ਹੱਲ ਕਰ ਦਿੰਦੇ ਸਨ।