ਲੁਧਿਆਣਾ:ਟੈਂਡਰ ਘੁਟਾਲਿਆਂ ਮਾਮਲੇ ਨੂੰ ਲੈ ਕੇ ਸਾਬਕਾ ਖੁਰਾਕ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਇੰਦਰਜੀਤ ਸਿੰਘ ਇੰਦੀ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ, ਉਸ ਦੀ ਜ਼ਮਾਨਤ ਅਰਜ਼ੀ ਨੂੰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਲੁਧਿਆਣਾ ਜ਼ਿਲ੍ਹਾ ਅਦਾਲਤ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਵੀ ਇੰਦੀ ਦੀ ਅਗਾਊਂ ਜ਼ਮਾਨਤ ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ ਸੀ। Supreme Court cancels Indrajit Singh Indi bail
ਕੇਸ ਵਿੱਚ ਸ਼ੱਕੀ ਤੌਰ ਉੱਤੇ ਨਾਮਜ਼ਦ:-ਜਿਸ ਤੋਂ ਬਾਅਦ ਉਸ ਨੇ ਸੁਪਰੀਮ ਕੋਰਟ ਪਹੁੰਚ ਕੀਤੀ ਸੀ ਅਤੇ ਸੁਪਰੀਮ ਕੋਰਟ ਨੇ ਵੀ ਹੁਣ ਉਸ ਦੀ ਅਗਾਊਂ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਹੈ। ਮਾਮਲਾ ਵਿਜੀਲੈਂਸ ਦੇ ਕੋਲ ਹੈ ਅਤੇ ਇਸ ਮਾਮਲੇ ਦੇ ਵਿੱਚ ਵਿਜੀਲੈਂਸ ਨੇ ਤਿੰਨ ਮੁਲਜ਼ਮਾਂ ਦੇ ਖ਼ਿਲਾਫ਼ ਚਲਾਨ ਵੀ ਪੇਸ਼ ਕਰ ਚੁੱਕੀ ਹੈ। ਇਸ ਤੋਂ ਪਹਿਲਾਂ ਵਿਜੀਲੈਂਸ ਇੰਦੀ ਦੀਆਂ ਰਿਹਾਇਸ਼ਾਂ ਉੱਤੇ ਜਾਕੇ ਦਬਿਸ਼ ਵੀ ਦਿੱਤੀ ਗਈ ਸੀ। ਦਰਅਸਲ ਇਕ ਸੀਸੀਟੀਵੀ ਫੁਟੇਜ਼ ਵਿਚ ਇੰਦੀ ਇਕ ਬੈਗ ਲੈ ਜਾਂਦਾ ਹੋਇਆ ਵਿਖਾਈ ਦਿੱਤਾ ਸੀ, ਜਿਸ ਕਰਕੇ ਵਿਜੀਲੈਂਸ ਨੂੰ ਉਸ ਦੀ ਇਸ ਕੇਸ ਵਿੱਚ ਮੌਜੂਦਗੀ ਸ਼ੱਕੀ ਲੱਗੇ ਅਤੇ ਉਸ ਨੂੰ ਇਸ ਕੇਸ ਵਿਚ ਨਾਮਜ਼ਦ ਕੀਤਾ ਗਿਆ ਸੀ।
ਕਬਿਲੇਗੋਰ ਹੈ ਇਸ ਮਾਮਲੇ ਦੇ ਵਿਚ ਇੰਦਰਜੀਤ ਇੰਦੀ ਨੂੰ ਭਗੌੜਾ ਕਰਾਰ ਦੇਣ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਵਿਜੀਲੈਂਸ ਵੱਲੋਂ ਮੀਨੂ ਮਲਹੋਤਰਾ ਅਤੇ ਇੰਦੀ ਨੂੰ ਲਗਾਤਾਰ ਗ੍ਰਿਫਤਾਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਸ ਮਾਮਲੇ ਵਿਚ ਨਾਮਜ਼ਦ ਬਾਕੀ ਮੁਲਜ਼ਮਾਂ ਨੂੰ 24 ਦਸੰਬਰ ਤੱਕ ਪੇਸ਼ ਹੋਣ ਲਈ ਕਿਹਾ ਗਿਆ ਹੈ।