ਚੰਡੀਗੜ੍ਹ:ਅਕਤੂਬਰ-ਨਵੰਬਰ ਮਹੀਨੇ ਵਿੱਚ ਪਰਾਲੀ ਪ੍ਰਦੂਸ਼ਣ ਦਾ ਮੁੱਦਾ ਰਾਜਧਾਨੀ ਦਿੱਲੀ ਸਮੇਤ ਪੂਰੇ ਉੱਤਰ-ਭਾਰਤ ਦੀ ਹਵਾ ਵਿੱਚ ਘੁਲ਼ ਜਾਂਦਾ ਹੈ ਪਰ ਇਸ ਵਾਲ ਪਰਾਲੀ ਪ੍ਰਦੂਸ਼ਣ ਉੱਤੇ ਦੇਸ਼ ਦੀ ਸੁਪਰੀਮ ਸੰਸਥਾ,ਸੁਪਰੀਮ ਕੋਰਟ ਨੇ ਖੁੱਦ ਐਕਸ਼ਨ ਲਿਆ ਹੈ। ਬੀਤੇ ਦਿਨੀ ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ ਸਮੇਤ ਦਿੱਲੀ ਨੂੰ ਹਵਾ ਪ੍ਰਦੂਸ਼ਣ ਉੱਤੇ ਕੰਟਰੋਲ (Control over air pollution) ਕਰਨ ਲਈ ਸਖ਼ਤ ਹਦਾਇਤਾਂ ਦਿੱਤੀਆਂ ਸਨ।
ਪੰਜਾਬ ਸਰਕਾਰ ਨੂੰ ਝਾੜ: ਇਸ ਵਿਚਾਲੇ ਹੁਣ ਸੁਪਰੀਮ ਕੋਰਟ ਵੱਲੋਂ ਵਿਗੜ ਰਹੇ ਏਅਰ ਕੁਆਇਲਟੀ ਇੰਡੈਕਸ (Air Quality Index) ਨੂੰ ਲੈਕੇ ਸੁਣਵਾਈ ਕੀਤੀ ਗਈ ਤਾਂ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਨੇ ਫਟਕਾਰ ਲਗਾਈ ਅਤੇ ਕਿਹਾ ਕਿ ਪਰਾਲੀ ਪ੍ਰਦੂਸ਼ਣ ਨੂੰ ਰੋਕਣ ਲਈ ਕਿਸੇ ਤਰ੍ਹਾਂ ਦੇ ਪ੍ਰਬੰਧ ਕਰਨੇ ਹਨ ਉਹ ਪੰਜਾਬ ਨੂੰ ਹਰਿਆਣਾ ਤੋਂ ਸਿੱਖਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਚਿਤਾਵਨੀ ਤੋਂ ਮਗਰੋਂ ਵੀ ਜਿਹੜੇ ਕਿਸਾਨਾਂ ਨੇ ਪਰਾਲੀ ਸਾੜੀ ਉਨ੍ਹਾਂ ਉੱਤੇ ਪੰਜਾਬ ਸਰਕਾਰ ਨੇ ਕੀ ਕਾਰਵਾਈ ਕੀਤੀ ਅਤੇ ਕਿੰਨਾ ਜ਼ੁਰਮਾਨਾ ਵਸੂਲਿਆ ਗਿਆ ਸਾਰਾ ਡਾਟਾ ਸਰਕਾਰ ਅਗਲੀ ਤਰੀਕ ਵਿੱਚ ਸਾਹਮਣੇ ਰੱਖੇ।