ਪੰਜਾਬ

punjab

ETV Bharat / state

Open Challenge Updates: ਇੱਕ ਨਵੰਬਰ ਦੀ ਬਹਿਸ ਲਈ ਸੁਨੀਲ ਜਾਖੜ ਦੀ ਨਵੀਂ ਸ਼ਰਤ, ਕਿਹਾ- ਬਹਿਸ ਨੂੰ ਸਹੀ ਦਿਸ਼ਾ 'ਚ ਚਲਾਉਣ ਲਈ ਲਾਇਆ ਜਾਵੇ ਤਿੰਨ ਮੈਂਬਰੀ ਪੈਨਲ - Proposed Panel

Sunil Jakhar VS CM Bhagwant Mann: ਇੱਕ ਨਵੰਬਰ ਨੂੰ ਪੰਜਾਬ ਡੇਅ ਉੱਤੇ ਸੂਬੇ ਦੇ ਮੁੱਖ ਮੰਤਰੀ ਨੇ ਵਿਰੋਧੀਆਂ ਨੂੰ ਬਹਿਸ ਲਈ (Invite opponents to debate) ਸੱਦਾ ਦਿੱਤਾ ਹੈ। ਇਸ ਮੁੱਦੇ ਉੱਤੇ ਹੁਣ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਨਵੀਂ ਸ਼ਰਤ ਰੱਖੀ ਹੈ। ਉਨ੍ਹਾਂ ਨੇ ਬਹਿਸ ਨੂੰ ਸਹੀ ਦਿਸ਼ਾ ਵਿੱਚ ਚਲਾਉਣ ਲਈ ਤਿੰਨ ਮੈਂਬਰੀ ਪੈਨਲ ਲਾਉਣ ਦੀ ਮੰਗ ਕੀਤੀ ਹੈ ਅਤੇ ਪੈਨਲ ਵਿੱਚ ਸ਼ਾਮਿਲ ਹੋਣ ਵਾਲੇ ਲੋਕਾਂ ਦੇ ਨਾਮ ਵੀ ਸੁਝਾਏ ਹਨ।

Sunil Jakhar set a new condition for Chief Minister Bhagwant Mann's invitation to open debate
Jakhar set new condition:ਇੱਕ ਨਵੰਬਰ ਦੀ ਬਹਿਸ ਲਈ ਸੁਨੀਲ ਜਾਖੜ ਦੀ ਨਵੀਂ ਸ਼ਰਤ,ਕਿਹਾ-ਬਹਿਸ ਨੂੰ ਸਹੀ ਦਿਸ਼ਾ 'ਚ ਚਲਾਉਣ ਲਈ ਲਾਇਆ ਜਾਵੇ ਤਿੰਨ ਮੈਂਬਰੀ ਪੈਨਲ

By ETV Bharat Punjabi Team

Published : Oct 14, 2023, 1:10 PM IST

ਚੰਡੀਗੜ੍ਹ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant maan) ਨੇ ਇੱਕ ਨਵੰਬਰ ਨੂੰ ਵਿਰੋਧੀ ਪਾਰਟੀਆਂ ਦੇ ਪ੍ਰਧਾਨਾਂ ਨੂੰ ਖੁੱਲ੍ਹੀ ਡਿਬੇਟ ਦਾ ਸੱਦਾ ਦੇਕੇ ਸੂਬੇ ਦੀ ਸਿਆਸਤ ਨੂੰ ਗਰਮਾ ਦਿੱਤੀ ਸੀ ਅਤੇ ਹੁਣ ਇਸ ਤੋਂ ਬਾਅਦ ਲਗਾਤਾਰ ਵਿਰੋਧੀ ਡਿਬੇਟ ਦੇ ਸਥਾਨ ਅਤੇ ਹੋਰ ਮੁੱਦਿਆਂ ਨੂੰ ਲੈਕੇ ਪੰਜਾਬ ਸਰਕਾਰ ਨੂੰ ਟਾਰਗੇਟ ਕਰ ਰਹੇ ਨੇ। ਹੁਣ ਪੰਜਾਬ ਭਾਜਪਾ ਪ੍ਰਧਾਨ (Punjab BJP President) ਨੇ ਅਸਿੱਧੇ ਤਰੀਕੇ ਨਾਲ ਪੰਜਾਬ ਸਰਕਾਰ ਨੂੰ ਟਾਰਗੇਟ ਕਰਦਿਆਂ ਸੋਸ਼ਲ ਮੀਡੀਆ ਪਲੇਟ ਫਾਰਮ X ਰਾਹੀਂ ਸਰਕਾਰ ਨੂੰ ਤਿੰਨ ਮੈਂਬਰੀ ਪੈਨਲ ਇਸ ਡਿਬੇਟ ਲਈ ਲਾਉਣ ਦੀ ਸਲਾਹ ਦਿੱਤੀ ਹੈ।

ਇਨ੍ਹਾਂ ਤਿੰਨ ਮੈਂਬਰਾਂ ਦੇ ਪੈਨਲ ਲਈ ਸੁਝਾਏ ਨਾਮ:ਇਸ ਨਵੀਂ ਸ਼ਰਤ ਵਿੱਚ ਭਾਜਪਾ ਪ੍ਰਧਾਨ ਨੇ ਕਿਹਾ ਹੈ ਕਿ ਬਹਿਸ ਨੂੰ ਸਹੀ ਦਿਸ਼ਾ ਵਿੱਚ ਚਲਾਉਣ ਲਈ (Three member panel) ਤਿੰਨ ਮੈਂਬਰੀ ਪੈਨਲ ਲਾਇਆ ਜਾਵੇ। ਇਸ ਪੈਨਲ ਵਿੱਚ ਜਾਖੜ ਨੇ ਸਾਬਕਾ ਐੱਮ. ਪੀ. ਡਾ. ਧਰਮਵੀਰ ਗਾਂਧੀ, ਸਾਬਕਾ ਵਿਧਾਇਕ ਅਤੇ ਐੱਚ. ਐੱਸ. ਫੂਲਕਾ, ਸਾਬਕਾ ਵਿਧਾਇਕ ਕੰਵਰ ਸੰਧੂ ਦੇ ਨਾਮ ਦਿੱਤੇ ਹਨ।

ਮੌਜੂਦ ਮੁੱਦਿਆਂ ਦੀ ਡੂੰਘੀ ਮਹੱਤਤਾ ਨੂੰ ਦੇਖਦੇ ਹੋਏ, ਅਤੇ ਇਹ ਯਕੀਨੀ ਬਣਾਉਣ ਲਈ ਕਿ ਸਵੈ-ਇੱਛਤ 'ਆਪ' ਲੀਡਰਸ਼ਿਪ ਵੱਕਾਰੀ ਪੀਏਯੂ ਨੂੰ ਬੇਤੁਕੇ ਥੀਏਟਰ ਵਿੱਚ ਨਾ ਬਦਲੇ, ਮੈਂ ਇੱਕ 3-ਮੈਂਬਰੀ ਪੈਨਲ ਦਾ ਪ੍ਰਸਤਾਵ ਕਰਦਾ ਹਾਂ ਜਿਸ ਵਿੱਚ 1.ਸਾਬਕਾ ਸਾਂਸਦ ਡਾ.ਧਰਮਵੀਰ ਗਾਂਧੀ ਜੀ, 2.ਸਾਬਕਾ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਜੀ ਅਤੇ 3.ਸਾਬਕਾ ਵਿਧਾਇਕ ਕੰਵਰ ਸੰਧੂ ਜੀ, ਬਹਿਸ ਨੂੰ ਸਹੀ ਦਿਸ਼ਾ ਵਿੱਚ ਚਲਾਉਣ ਲਈ। ਸਾਰੀਆਂ 3 ਉੱਘੀਆਂ ਸ਼ਖਸੀਅਤਾਂ ਬਿਨਾਂ ਸ਼ੱਕ ਇਮਾਨਦਾਰੀ ਰੱਖਦੀਆਂ ਹਨ ਅਤੇ ਜਿਵੇਂ ਕਿ ਪੰਜਾਬ ਦੇ ਹਿੱਤਾਂ ਲਈ ਉਹਨਾਂ ਦੀ ਚਿੰਤਾ ਜਾਣੀ ਜਾਂਦੀ ਹੈ, ਮੈਂ ਉਹਨਾਂ ਦੀ ਸਹਿਮਤੀ ਲਏ ਬਿਨਾਂ ਉਹਨਾਂ ਦੇ ਨਾਮ ਪ੍ਰਸਤਾਵਿਤ ਕਰਨ ਦੀ ਅਜ਼ਾਦੀ ਲੈ ਲਈ ਹੈ - (ਮੈਂ ਇਸ ਲਈ ਮੁਆਫੀ ਚਾਹੁੰਦਾ ਹਾਂ)। ਜੇਕਰ ਉਹ ਮੇਰੇ ਸੁਝਾਅ ਨਾਲ ਸਹਿਮਤ ਹਨ ਅਤੇ ਸੂਬਾ ਸਰਕਾਰ ਨੂੰ ਕੋਈ ਇਤਰਾਜ਼ ਨਹੀਂ ਹੈ, ਤਾਂ ਪੰਜਾਬ ਨਾਲ ਸਬੰਧਤ ਮੁੱਦਿਆਂ 'ਤੇ ਬਹਿਸ ਨਿਸ਼ਚਿਤ ਤੌਰ 'ਤੇ ਵਧੇਰੇ ਅਮੀਰ ਅਤੇ ਮਜ਼ਬੂਤ ਹੋਵੇਗੀ। -ਸੁਨੀਲ ਜਾਖੜ,ਪ੍ਰਧਾਨ ,ਪੰਜਾਬ ਭਾਜਪਾ

ABOUT THE AUTHOR

...view details