ਚੰਡੀਗੜ੍ਹ: ਭਾਰਤ ਅਤੇ ਪਾਕਿਸਤਾਨ ਜਦੋਂ ਤੋਂ ਵੱਖਰੇ ਮੁਲਕਾਂ ਵਜੋਂ ਹੋਂਦ ਵਿੱਚ ਆਏ ਹਨ ਉਦੋਂ ਤੋਂ ਹੀ ਪਾਕਿਸਤਾਨ ਨਾਲ ਭਾਰਤ ਦੇ ਸਬੰਧ ਦੁਸ਼ਮਣੀ ਵਾਲੇ ਹੀ ਰਹੇ ਹਨ ਅਤੇ ਭਾਰਤ ਪਾਕਿਸਤਾਨ ਨਾਲ ਵੱਖ ਵੱਖ ਮੋਰਚਿਆਂ ਉੱਤੇ ਤਿੰਨ ਜੰਗਾਂ ਲੜ ਚੁੱਕਾ ਹੈ। ਅਜਿਹੇ ਵਿੱਚ ਹੁਣ ਦੇਸ਼ ਭਗਤ ਕਹਿਲਾਉਣ ਵਾਲੀ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸੁਨੀਲ ਜਾਖੜ ਨੇ ਭਾਰਤ ਨੂੰ ਗੁਆਂਢੀ ਮੁਲਕ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।
ਟਵਿੱਟਰ ਰਾਹੀਂ ਅਪੀਲ:ਭਾਜਪਾ ਆਗੂ ਨੇ ਟਵਿੱਟਰ ਰਾਹੀਂ ਪਾਕਿਸਤਾਨ ਵਿੱਚ ਆਰਥਿਕ ਮੰਦਹਾਲੀ ਦਾ ਜ਼ਿਕਰ ਕਰਦਿਆਂ ਕੰਗਾਲ ਗੁਆਢੀ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ। ਸੁਨੀਲ ਜਾਖੜ ਨੇ ਆਪਣੇ ਟਵੀਟ ਰਾਹੀਂ ਲਿਖਿਆ ਕਿ, "ਕਿਉਂਕਿ ਲੱਖਾਂ ਲੋਕਾਂ ਨੂੰ ਭੋਜਨ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਅਸਲ ਵਿੱਚ ਦੀਵਾਲੀਆ ਪਾਕਿਸਤਾਨ ਨੂੰ ਮਦਦ ਦੀ ਸਖ਼ਤ ਲੋੜ ਹੈ। ਆਤਮ-ਵਿਸ਼ਵਾਸ ਨਾਲ ਭਰੇ ਭਾਰਤ ਨੂੰ ਆਪਣੇ ਡੂੰਘੇ ਰਾਜ ਦੇ ਦੁਸ਼ਮਣਾਂ ਦੇ ਮਨਸੂਬਿਆਂ ਦੇ ਬਾਵਜੂਦ ਇੱਕ ਪਰੇਸ਼ਾਨ ਗੁਆਂਢੀ ਦਾ ਸਮਰਥਨ ਕਰਨਾ ਚਾਹੀਦਾ ਹੈ। ਆਓ ਸਦਭਾਵਨਾ ਦੀ ਭਾਵਨਾ ਦਾ ਪ੍ਰਤੀਕਰਮ ਕਰੀਏ ਜਿਸ ਨੇ ਕਰਤਾਰਪੁਰ ਲਾਂਘੇ ਨੂੰ ਸੰਭਵ ਬਣਾਇਆ।'
ਕਾਂਗਰਸ ਛੱਡ ਭਾਜਪਾ ਸ਼ਾਮਿਲ: ਦੱਸ ਦਈਏ ਬੀਤੇ ਦਿਨੀ ਕਾਂਗਰਸ ਦੇ ਸੀਨੀਅਰ ਲੀਡਰ ਵਜੋਂ ਜਾਣੇ ਜਾਂਦੇ ਸੁਨੀਲ ਜਾਖੜ ਭਾਜਪਾ ਸ਼ਾਮਿਲ ਵਿੱਚ ਹੋਏ ਸਨ। ਕਾਂਗਰਸ ਵਿੱਚ ਜਾਖੜ ਦੇ ਵੱਖ ਵੱਖ ਮੁੱਦਿਆਂ ਨੂੰ ਲੈਕੇ ਕਈ ਤਰ੍ਹਾਂ ਦੇ ਕਲੇਸ਼ ਹੋਏ ਅਤੇ ਕੈਪਟਨ ਦੀ ਕੁਰਸੀ ਜਾਣ ਤੋਂ ਬਾਅਦ ਸੁਨੀਲ ਜਾਕੜ ਨੇ ਵੀ ਕਾਂਗਰਸ ਦਾ ਸਾਥ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਣਾ ਬਿਹਤਰ ਸਮਝਿਆ। ਇਸ ਤੋਂ ਪਹਿਲਾਂ ਇਹ ਵੀ ਦੱਸ ਦਈਏ ਕਿ ਜਾਖੜ ਦਾ ਪਰਿਵਾਰ ਤਿੰਨ ਪੀੜ੍ਹੀਆਂ ਤੋਂ ਕਾਂਗਰਸ ਨਾਲ ਜੁੜਿਆ ਹੋਇਆ ਸੀ। ਜਾਖੜ ਪਹਿਲੀ ਵਾਰ 2002 ਵਿੱਚ ਅਬੋਹਰ ਸ਼ਹਿਰ ਤੋਂ ਵਿਧਾਇਕ ਚੁਣੇ ਗਏ ਸਨ ਉਹ ਇੱਥੋਂ 3 ਵਾਰ ਵਿਧਾਇਕ ਬਣੇ। ਇਸ ਤੋਂ ਬਾਅਦ ਉਹ 2012 ਤੋਂ 2017 ਤੱਕ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵੀ ਰਹੇ। ਸੁਨੀਲ ਜਾਖੜ ਨੇ 2017 'ਚ ਭਾਜਪਾ ਦਾ ਗੜ੍ਹ ਮੰਨੀ ਜਾਣ ਵਾਲੀ ਗੁਰਦਾਸਪੁਰ ਲੋਕ ਸਭਾ ਸੀਟ ਨੂੰ ਵੱਡੇ ਫਰਕ ਨਾਲ ਜਿੱਤਿਆ ਸੀ, 2017 ਤੋਂ ਬਾਅਦ ਜਦੋਂ ਕੈਪਟਨ ਮੁੱਖ ਮੰਤਰੀ ਬਣੇ ਤਾਂ ਜਾਖੜ ਪੰਜਾਬ ਕਾਂਗਰਸ ਦੇ ਮੁਖੀ ਰਹੇ।
ਇਹ ਵੀ ਪੜ੍ਹੋ:CM Bhagwant Mann Live: ਪਟਿਆਲਾ ’ਚ ਸੀਐਮ ਭਗਵੰਤ ਮਾਨ ਨੇ ਕੇਂਦਰ ਦੇ ਫੈਸਲਿਆਂ ’ਤੇ ਚੁੱਕੇ ਸਵਾਲ