ਚੰਡੀਗੜ੍ਹ:ਸਾਬਕਾ ਡੀਜੀਪੀ ਸੁਮੇਧ ਸੈਣੀ ਦੀਆਂ ਮੁਸ਼ਕਿਲਾ ਇੱਕ ਵਾਰ ਫਿਰ ਵਧੀਆਂ ਜਾ ਰਹੀ ਹੈ। ਸਾਲ 2015 ਦੌਰਾਨ ਫਰੀਦਕੋਟ ਵਿੱਚ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਹੁਣ ਕੋਟਕਪੂਰਾ ਚੌਂਕ ਉੱਤੇ ਪ੍ਰਦਰਸ਼ਨ ਕਰ ਰਹੀ ਸੰਗਤ ਉੱਤੇ ਫਾਇਰਿੰਗ ਦੇ ਮਾਮਲੇ (Kotakpura firing case) ਵਿੱਚ ਤਤਕਾਲੀ ਡੀਜੀਪੀ ਸੁਮੇਧ ਸੈਣੀ ਨੂੰ ਸੰਮਨ ਜਾਰੀ (summons Issued Sumedh Saini) ਹੋਏ ਹਨ।
ਇਹ ਵੀ ਪੜੋ:ਵੱਡੀ ਖ਼ਬਰ: ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੀ ਹੋਈ ਮੌਤ
ਨਵੀਂ ਐਸਐਈਟੀ ਨੇ ਸੰਮਨ ਕੀਤੇ ਜਾਰੀ:ਕੋਟਕਪੂਰਾ ਚੌਂਕ ਉੱਤੇ ਪ੍ਰਦਰਸ਼ਨ ਕਰ ਰਹੀ ਸੰਗਤ ਉੱਤੇ ਫਾਇਰਿੰਗ ਦੇ ਮਾਮਲੇ (Kotakpura firing case) ਵਿੱਚ ਤਤਕਾਲੀ ਡੀਜੀਪੀ ਸੁਮੇਧ ਸਿੰਘ ਸੈਣੀ ਤੋਂ ਪੁੱਛਗਿੱਛ ਕੀਤੀ ਜਾਵੇਗੀ, ਇਸ ਸਬੰਧੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਸੁਮੇਧ ਸੈਣੀ ਨੂੰ ਸੰਮਨ ਭੇਜਿਆ ਹੈ ਤੇ 29 ਨਵੰਬਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ।