ਚੰਡੀਗੜ੍ਹ: ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਨਗਰੀ ਸੁਲਤਾਨਪੁਰ ਲੋਧੀ ਦੇ ਵੇਈਂ ਕੰਢੇ ਲੱਗੇ ਮੁੱਖ ਪੰਡਾਲ 'ਚ ਸੋਮਵਾਰ ਨੂੰ ਕਵੀ ਦਰਬਾਰ ਲਗਾਇਆ ਜਿਸ 'ਚ ਕਵੀਆਂ ਵੱਲੋਂ 550ਵੇਂ ਪ੍ਰਕਾਸ਼ ਪੁਰਬ ਮੌਕੇ ਬਾਬਾ ਨਾਨਕ ਨੂੰ ਆਪਣੀਆਂ ਰਚਨਾਵਾਂ ਰਾਹੀਂ ਅਕੀਦਤ ਦੇ ਫੁੱਲ ਭੇਂਟ ਕੀਤੇ।
ਦੱਸ ਦੇਈਏ ਕਿ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਗੁਰਮੱਖੀ ਲਿਪੀ ਦੇ 41 ਅੱਖਰਾਂ ਦੀ ਤਰਜ਼ 'ਤੇ ਕਵੀ ਦਰਬਾਰ 'ਚ ਰਚਨਾਵਾਂ ਪੜ੍ਹਨ ਲਈ ਚੁਣੇ 41 ਮੰਨੇ-ਪ੍ਰਮੰਨੇ ਕਵੀਆਂ ਨੂੰ ਮੁੱਖ ਪੰਡਾਲ ਵਿੱਚ ਆਉਣ 'ਤੇ ਜੀ ਆਇਆਂ ਆਖਿਆ।
ਇਸ ਮੌਕੇ ਪੰਜਾਬ ਦੇ ਕੈਬਿਨੇਟ ਮੰਤਰੀ ਚਰਨਜੀਤ ਸਿੰਘ ਚੰਨੀ, ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਸੰਦੀਪ ਸੰਧੂ, ਸਥਾਨਕ ਵਿਧਾਇਕ ਸ: ਨਵਤੇਜ ਸਿੰਘ ਚੀਮਾ ਨੇ ਵੀ ਗੁਰੂ ਦਰਬਾਰ 'ਚ ਹਾਜ਼ਰੀ ਭਰੀ 'ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ..
ਨੂਰ ਨਾਨਕ, ਖੁਸ਼ਬੂ ਨਾਨਕ, ਇਹ ਫਜ਼ਾ ਨਾਨਕ ਦੀ,
ਪ੍ਰੇਮ ਅਦੁੱਤੀ ਗਾ ਰਹੀ, ਕੀਰਤ ਹਵਾ ਨਾਨਕ ਦੀ।
ਤੂੰ ਕਿਸੇ ਦੇ ਜ਼ਖਮਾਂ ਉਤੇ ਪ੍ਰੇਮ ਦਾ ਮਰਹਮ ਤਾਂ ਲਾ,
ਇਹੀ ਅਰਦਾਸ ਤੇ ਇਸ ਵਿੱਚ ਸ਼ਫਾ ਨਾਨਕ ਦੀ।
ਇਸੇ ਤਰ੍ਹਾਂ ਜਲੰਧਰ ਤੋਂ ਆਏ ਕਵੀ ਗੁਰਦੀਪ ਸਿੰਘ ਔਲਖ ਕਵੀ ਦਰਬਾਰ ਦੀ ਸ਼ੁਰੂਆਤ ਕੀਤੀ ਅਤੇ ਮੁੱਖ ਪੰਡਾਲ ਵਿੱਚ ਵਹੀਰਾਂ ਘੱਤ ਕੇ ਪੁੱਜੀ ਸੰਗਤ ਨੂੰ ਬਾਬਾ ਨਾਨਕ ਦੀਆਂ ਪ੍ਰੇਮ ਤੇ ਸਾਂਝੀਵਾਲਤਾ ਦੀਆਂ ਸਿੱਖਿਆਵਾਂ ਨੂੰ ਜੀਵਨ ਵਿੱਚ ਅਪਣਾਉਣ ਦਾ ਸੱਦਾ ਦਿਦਿੰਆ ਕਿਹਾ ਕਿ .....