ਪੰਜਾਬ

punjab

ETV Bharat / state

ਸੁਖਪਾਲ ਖ਼ਹਿਰਾ ਨੇ ਮੁੱਖ ਮੰਤਰੀ ਨੂੰ ਵ੍ਹਾਈਟ ਪੇਪਰ ਜਾਰੀ ਕਰਨ ਦੀ ਕੀਤੀ ਮੰਗ - ਸੁਖਪਾਲ ਖ਼ਹਿਰਾ

ਪੰਜਾਬ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਖ਼ਹਿਰਾ ਨੇ ਆਬਕਾਰੀ ਵਿਭਾਗ ਨੂੰ 2 ਹਜ਼ਾਰ ਕਰੋੜ ਦੇ ਲੱਗਦੇ ਚੂਨੇ ਸਬੰਧੀ ਜਾਂਚ ਅਤੇ ਵ੍ਹਾਈਟ ਪੇਪਰ ਜਾਰੀ ਕਰਨ ਦੀ ਮੰਗ ਕੀਤੀ ਹੈ।

Sukhpal Khaira demands for white paper to CM on deficit in excise department
ਸੁਖਪਾਲ ਖ਼ਹਿਰਾ ਨੇ ਆਬਕਾਰੀ ਵਿਭਾਗ 'ਚ ਹੁੰਦੇ ਘਾਟੇ ਸਬੰਧੀ ਮੁੱਖ ਮੰਤਰੀ ਨੂੰ ਵ੍ਹਾਈਟ ਪੇਪਰ ਜਾਰੀ ਕਰਨ ਦੀ ਕੀਤੀ ਮੰਗ

By

Published : Jun 3, 2020, 5:21 PM IST

ਚੰਡੀਗੜ੍ਹ: ਸ਼ਰਾਬ ਕਾਰੋਬਾਰੀ ਪੌਂਟੀ ਚੱਡਾ ਦੀ ਕੀਰੀ ਅਫਗਾਨਾ ਸਥਿਤ ਫੈਕਟਰੀ 'ਚੋ ਮਿਲੇ ਸ਼ਰਾਬ ਦੇ ਫੜੇ 2 ਟਰੱਕਾਂ 'ਤੇ ਸਿਆਸਤ ਭੱਖਣ ਲਗ ਪਈ ਹੈ। ਪੰਜਾਬ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਖ਼ਹਿਰਾ ਨੇ ਮੁੱਖ ਮੰਤਰੀ ਖਿਲਾਫ ਭੜਾਸ ਕੱਢਦਿਆਂ ਕਿਹਾ ਕਿ ਆਬਕਾਰੀ ਵਿਭਾਗ ਨੂੰ 2 ਹਜ਼ਾਰ ਕਰੋੜ ਦੇ ਲੱਗਦੇ ਚੂਨੇ ਸਬੰਧੀ ਜਾਂਚ ਕਰਵਾਉਣੀ ਚਾਹੀਦੀ ਹੈ ਕੀ ਅਖੀਰ ਖਜ਼ਾਨੇ ਨੂੰ ਕੌਣ ਲੁਟਾ ਰਿਹਾ ਹੈ।

ਸੁਖਪਾਲ ਖ਼ਹਿਰਾ ਨੇ ਆਬਕਾਰੀ ਵਿਭਾਗ 'ਚ ਹੁੰਦੇ ਘਾਟੇ ਸਬੰਧੀ ਮੁੱਖ ਮੰਤਰੀ ਨੂੰ ਵ੍ਹਾਈਟ ਪੇਪਰ ਜਾਰੀ ਕਰਨ ਦੀ ਕੀਤੀ ਮੰਗ

ਸੁਖਪਾਲ ਖ਼ਹਿਰਾ ਨੇ ਮੁੱਖ ਮੰਤਰੀ ਨੂੰ ਇਸ ਮਾਮਲੇ 'ਤੇ ਵ੍ਹਾਈਟ ਪੇਪਰ ਜਾਰੀ ਕਰਨ ਦੀ ਮੰਗ ਕੀਤੀ ਹੈ। ਨਾਲ ਹੀ ਉਨ੍ਹਾਂ ਕਿਹਾ ਕੀ ਸ਼ਰਾਬ ਮਹਿਕਮੇ 'ਚ ਹੁੰਦੀ ਲੁੱਟ ਸਬੰਧੀ ਕਾਂਗਰਸੀ ਵਿਧਾਇਕਾਂ ਸਣੇ ਮੰਤਰੀਆਂ ਨੇ ਟਵੀਟ ਕਰ ਜਾਂਚ ਦੀ ਮੰਗ ਕੀਤੀ ਸੀ ਪਰ ਸੁਖਪਾਲ ਖ਼ਹਿਰਾ ਨੇ ਇਸ ਮਾਮਲੇ 'ਚ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਹੈ।

ਖਹਿਰਾ ਨੇ ਕਿਹਾ ਕਿ ਇਹ ਸਾਰਾ ਵਿਵਾਦ ਮੁਆਫੀ ਮੰਗ ਕੇ ਖ਼ਤਮ ਕਰਵਾ ਦਿਤਾ ਗਿਆ ਕਿ ਇਹ ਪੰਜਾਬ ਦੀ ਲੜਾਈ ਨਹੀਂ ਹੈ ਅਤੇ ਫੜੀ ਜਾ ਰਹੀ ਨਜ਼ਾਈਜ਼ ਸ਼ਰਾਬ ਸਬੰਧੀ ਅਣਪਛਾਤੇ ਬੰਦਿਆ 'ਤੇ ਮਾਮਲਾ ਦਰਜ ਕਰ ਪੁਲਿਸ ਮਾਮਲੇ ਨੂੰ ਰਫ਼ਾ ਦਫ਼ਾ ਕਰ ਰਹੀ ਸੀ।

ABOUT THE AUTHOR

...view details