ਚੰਡੀਗੜ੍ਹ:ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਪੁੱਤਰ ਉਦੈਵੀਰ ਸਿੰਘ ਰੰਧਾਵਾ ਉੱਤੇ ਇਕ ਨੌਜਵਾਨ ਨਾਲ ਕੁੱਟਮਾਰ ਦੇ ਇਲਜ਼ਾਮ ਲੱਗੇ ਹਨ। ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਨਰਵੀਰ ਸਿੰਘ ਗਿੱਲ ਨੇ ਚੰਡੀਗੜ ਵਿਚ ਪ੍ਰੈੱਸ ਕਾਨਫਰੰਸ ਕਰਕੇ ਦੋਸ਼ ਲਗਾਏ ਹਨ ਕਿ ਉਸਨੂੰ ਚੰਡੀਗੜ ਦੇ 17 ਸੈਕਟਰ ਤੋਂ ਅਗਵਾ ਕਰਕੇ ਸਰਕਾਰੀ ਗੰਨਮੈਨਾਂ ਨਾਲ ਮਿਲਕੇ ਉਦੈਵੀਰ ਸਿੰਘ ਨੇ ਬੁਰੀ ਤਰ੍ਹਾਂ ਕੁਟਵਾਇਆ ਹੈ। ਪੀੜ੍ਹਤ ਨੌਜਵਾਨ ਦੇ ਸਿਰ ਵਿਚ ਸੱਟ ਅਤੇ ਟਾਂਕੇ ਲੱਗੇ ਹੋਏ ਹਨ। ਨਰਵੀਰ ਦਾ ਦੋਸ਼ ਤਾਂ ਇਹ ਵੀ ਕਿ ਉਦੈਵੀਰ ਰੰਧਾਵਾ 2019 ਤੋਂ ਉਸਨੂੰ ਪ੍ਰੇਸ਼ਾਨ ਕਰ ਰਿਹਾ ਹੈ।
ਗੰਨ ਦਿਖਾ ਕੇ ਗੱਡੀ 'ਚ ਬਿਠਾਇਆ :ਪੀੜਤ ਨਰਵੀਰ ਦਾ ਕਹਿਣਾ ਹੈ ਕਿ ਸੈਕਟਰ 17 ਵਿਚ ਉਹ ਆਪਣੇ ਦੋਸਤਾਂ ਨਾਲ ਖਾਣਾ ਖਾਣ ਗਿਆ ਸੀ ਜਿਥੇ ਗੰਨ ਪੁਆਇੰਟ ਦੇ ਨਾਲ ਉਸਨੂੰ ਗੱਡੀ ਵਿਚ ਬਿਠਾਇਆ ਗਿਆ ਅਤੇ ਧਮਕਾਇਆ ਗਿਆ। ਜਿਸ ਵੇਲੇ ਇਹ ਘਟਨਾ ਹੋਈ ਉਸ ਵੇਲੇ 3 ਸਰਕਾਰੀ ਗੰਨਮੈਨ ਉਦੈਵੀਰ ਰੰਧਾਵਾ ਦੇ ਨਾਲ ਮੌਜੂਦ ਸਨ। ਹਾਲਾਂਕਿ ਪੀੜਤ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਕਿਸ ਗੱਲ ਤੋਂ ਉਹਨਾਂ ਵਿਚ ਵਿਵਾਦ ਪੈਦਾ ਹੋਇਆ। ਵਾਰ ਵਾਰ ਰੰਧਾਵਾ ਪਰਿਵਾਰ ਉੱਤੇ ਧੱਕੇਸ਼ਾਹੀ ਦੇ ਦੋਸ਼ ਲਗਾਏ ਜਾ ਰਹੇ ਹਨ। ਪੀੜਤ ਦਾ ਕਹਿਣਾ ਹੈ ਕਿ ਸਰਕਾਰੀ ਅਮਲਾ ਲੈ ਕੇ ਲੋਕਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ।
ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਦੇ ਮੁੰਡੇ 'ਤੇ ਕੁੱਟਮਾਰ ਦੇ ਇਲਜ਼ਾਮ, ਪੀੜਤ ਨੌਜਵਾਨ ਨੇ ਵੀ ਕਰ 'ਤਾ ਐਲਾਨ, ਮੈਂ ਹੁਣ ਚੁੱਪ ਨੀ ਬੈਠਣਾ... - ਚੰਡੀਗੜ ਵਿਚ ਪ੍ਰੈੱਸ ਕਾਨਫਰੰਸ ਕਰਕੇ ਦੋਸ਼ ਲਗਾਏ ਹਨ
ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਦੇ ਲੜਕੇ ਉੱਤੇ ਕੁੱਟਮਾਰ ਕਰਨ ਦੇ ਇਲਜ਼ਾਮ ਲੱਗੇ ਹਨ। ਇਲਜ਼ਾਮ ਹਨ ਕਿ ਲੜਕੇ ਨੇ ਸਰਕਾਰੀ ਗੰਨਮੈਨਾਂ ਨਾਲ ਰਲ ਕੇ ਨੌਜਵਾਨ ਨੂੰ ਕੁੱਟਿਆ ਹੈ।
Published : Aug 24, 2023, 6:27 PM IST
ਸਮਝੌਤੇ ਦਾ ਪਾਇਆ ਜਾ ਰਿਹਾ ਦਬਾਅ :ਪੀੜਤ ਪੱਖ ਦਾ ਕਹਿਣਾ ਹੈ ਕਿ ਉਸ ਉੱਤੇ ਸਮਝੌਤਾ ਕਰਨ ਦਾ ਵੀ ਦਬਾਅ ਬਣਾਇਆ ਜਾ ਰਿਹਾ ਹੈ। ਪੁਲਿਸ ਥਾਣੇ ਵਿਚ ਵੀ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਹਨਾਂ ਨੂੰ ਵਾਰ ਵਾਰ ਕੇਸ ਵਾਪਸ ਲੈਣ ਲਈ ਕਿਹਾ ਜਾ ਰਿਹਾ ਹੈ ਉਹ ਕਿਸੇ ਵੀ ਹਾਲਤ ਵਿਚ ਕੇਸ ਵਾਪਸ ਨਹੀਂ ਲੈਣਗੇ ਅਤੇ ਹਰ ਹਾਲ ਦੇ ਵਿਚ ਉਦੈਵੀਰ ਰੰਧਾਵਾ 'ਤੇ ਕਾਰਵਾਈ ਕਰਵਾ ਕੇ ਹੀ ਪਿੱਛੇ ਹੱਟਣਗੇ।
- ਗੁਰਦਾਸਪੁਰ ਦੇ ਦੋ ਦਾਅਵੇਦਾਰ ਸਿਆਸੀ ਦੌੜ ਤੋਂ ਬਾਹਰ, ਹੁਣ ਭਾਜਪਾ ਕਿਵੇਂ ਬਚਾਵੇਗੀ ਆਪਣਾ ਸਿਆਸੀ ਕਿਲ੍ਹਾ, ਦੇਖੋ ਖਾਸ ਰਿਪੋਰਟ
- Rajguru: ਅਮਰ ਸ਼ਹੀਦ ਰਾਜਗੁਰੂ ਦੇ ਜਨਮ ਦਿਹਾੜੇ ਮੌਕੇ ਮੁੱਖ ਮੰਤਰੀ ਮਾਨ ਨੇ ਕੀਤਾ ਯਾਦ, ਕਿਹਾ- ਰਹਿੰਦੀ ਦੁਨੀਆ ਤੱਕ ਅਮਰ ਰਹੇਗਾ ਨਾਮ
- ਪੰਜਾਬ ਅਤੇ ਪੰਥ ਬੈਚੇਨ ਵਾਲੇ ਬਿਆਨ ਦੇ ਕੀ ਮਾਇਨੇ? ਕੀ ਭਾਜਪਾ ਪੰਜਾਬ ਵਿਚ ਪੰਥਕ ਮੁੱਦਿਆਂ ਨੂੰ ਬਣਾਉਣਾ ਚਾਹੁੰਦੀ ਹੈ ਅਧਾਰ, ਦੇਖੋ ਖਾਸ ਰਿਪੋਰਟ
ਰੰਧਾਵਾ ਪਰਿਵਾਰ ਦਾ ਕੋਈ ਸਪੱਸ਼ਟੀਕਰਨ ਨਹੀਂ :ਇਸ ਪੂਰੇ ਮਾਮਲੇ ਤੇ ਰੰਧਾਵਾ ਪਰਿਵਾਰ ਦਾ ਕੋਈ ਵੀ ਸਪੱਸ਼ਟੀਕਰਨ ਸਾਹਮਣੇ ਨਹੀਂ ਆਇਆ। ਸੁਖਜਿੰਦਰ ਰੰਧਾਵਾ ਨਾਲ ਸੰਪਰਕ ਸਾਧਣ ਦੀ ਕੋਸ਼ਿਸ਼ ਕੀਤੀ ਗਈ ਤਾਂ ਸੁਖਜਿੰਦਰ ਰੰਧਾਵਾ ਨਾਲ ਸੰਪਰਕ ਨਹੀਂ ਹੋ ਸਕਿਆ। ਜਦਕਿ ਉਦੈਵੀਰ ਰੰਧਾਵਾ ਨੇ ਮੀਡੀਆ ਤੋਂ ਦੂਰੀ ਬਣਾ ਕੇ ਰੱਖੀ ਹੈ। ਕਾਂਗਰਸ ਪਾਰਟੀ ਵੱਲੋਂ ਵੀ ਅਜੇ ਤੱਕ ਕਿਸੇ ਪ੍ਰਕਾਰ ਦਾ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਅਤੇ ਨਾ ਹੀ ਇਹ ਸਪੱਸ਼ਟ ਹੋ ਸਕਿਆ ਕਿ ਦੋਵਾਂ ਧਿਰਾਂ ਵਿਚ ਲੜਾਈ ਕਿਹੜੇ ਵਿਵਾਦ ਦੇ ਚੱਲਦਿਆਂ ਹੋਈ।