ਚੰਡੀਗੜ੍ਹ: ਤਕਨੀਕੀ ਵਿਕਾਸ ਖੇਤੀਬਾੜੀ ਦੇ ਖੇਤਰ ਵਿੱਚ ਕ੍ਰਾਂਤੀ ਲਿਆ ਸਕਦਾ ਹੈ ਅਤੇ ਸਮੇਂ ਦੀ ਲੋੜ ਹੈ ਕਿ ਕਿਸਾਨ ਭਾਈਚਾਰਾ ਅਤਿ ਆਧੁਨਿਕ ਤਕਨੀਕ ਰਾਹੀਂ ਮਿਲਣ ਵਾਲੇ ਅਥਾਹ ਫਾਇਦਿਆਂ ਦਾ ਲਾਭ ਉਠਾਏ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਹਿਕਾਰਤਾ ਅਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇੱਥੇ ਰੀਜਨਲ ਇੰਸਟੀਚਿਊਟ ਆਫ ਕੋਆਪਰੇਟਿਵ ਮੈਨੇਜਮੈਂਟ ਵਿਖੇ ‘ਐਗਰੀ ਸਟਾਰਸ-ਅੱਪਸ : ਭਾਰਤ ਵਿੱਚ ਸਹਿਕਾਰੀ ਵਿਕਾਸ ‘ਚ ਖੋਜ ਅਤੇ ਤਕਨੀਕ ਦੀ ਭੁਮਿਕਾ’ ‘ਤੇ ਕਰਵਾਈ ਗਈ ਇਕ ਦਿਨਾ ਵਰਕਸ਼ਾਪ ਦੇ ਉਦਘਾਟਨ ਮੌਕੇ ਕੀਤਾ। ਇਹ ਵਰਕਸ਼ਾਪ ਖੇਤਰੀ ਇੰਸਟੀਚਿਊਟ ਆਫ ਕੋਆਪਰੇਟਿਵ ਮੈਨੇਜਮੈਂਟ, ਚੰਡੀਗੜ੍ਹ ਨਾਬਾਰਡ, ਕ੍ਰਿਭਕੋ ਅਤੇ ਹੇਫੈਡ ਵੱਲੋਂ ਕੀਤੀ ਗਈ ਸੀ।
ਐਗਰੀ ਸਟਾਰਸ-ਅੱਪਸ : ਭਾਰਤ ਵਿੱਚ ਸਹਿਕਾਰੀ ਵਿਕਾਸ ‘ਚ ਖੋਜ ਅਤੇ ਤਕਨੀਕ ਦੀ ਭੁਮਿਕਾ’ ‘ਤੇ ਇੱਕ ਦਿਨਾ ਵਰਕਸ਼ਾਪ - sukhjinder randhawa
ਤਕਨੀਕੀ ਵਿਕਾਸ ਖੇਤੀਬਾੜੀ ਦੇ ਖੇਤਰ ਵਿੱਚ ਕ੍ਰਾਂਤੀ ਲਿਆ ਸਕਦਾ ਹੈ ਅਤੇ ਸਮੇਂ ਦੀ ਲੋੜ ਹੈ ਕਿ ਕਿਸਾਨ ਭਾਈਚਾਰਾ ਅਤਿ ਆਧੁਨਿਕ ਤਕਨੀਕ ਰਾਹੀਂ ਮਿਲਣ ਵਾਲੇ ਅਥਾਹ ਫਾਇਦਿਆਂ ਦਾ ਲਾਭ ਉਠਾਏ।
ਕੈਬਨਿਟ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਤਿ ਆਧੁਨਿਕ ਤਕਨੀਕ ਦੀ ਵੱਧ ਤੋਂ ਵੱਧ ਵਰਤੋਂ ਕਰਨ ਨਾਲ ਉਤਪਾਦਨ ਵਿੱਚ ਵਾਧਾ ਹੋਵੇਗਾ ਅਤੇ ਕਿਸਾਨ ਆਪਣੇ ਨਵੇਂ ਸਟਾਰਟ-ਅੱਪਸ ਵਿੱਚ ਨਵੀਨ ਤਕਨੀਕ ਰਾਹੀਂ ਲਾਭ ਪ੍ਰਾਪਤ ਕਰਨਗੇ। ਉਨ੍ਹਾਂ ਕਿਹਾ ਕਿ ਉਦਮੀ ਕਿਸਾਨਾਂ ਨੂੰ ਪੰਜਾਬ ਦੀਆਂ ਸਹਿਕਾਰੀ ਪ੍ਰਾਇਮਰੀ ਖੇਤੀਬਾੜੀ ਸੁਸਾਇਟੀਆਂ ਵੱਲੋਂ ਸਟਾਰਟ-ਅੱਪਸ ਨਾਲ ਸਬੰਧਤ ਸਾਰੀ ਤਕਨੀਕੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ ਤਾਂ ਜੋ ਕਿਸਾਨਾਂ ਰਾਹੀਂ ਖੇਤੀਬਾੜੀ ਨੂੰ ਤਕਨੀਕੀ ਦ੍ਰਿਸ਼ਟੀਕੋਣ ਤੋਂ ਬਿਲਕੁਲ ਨਵੇਂ ਪੱਧਰ ‘ਤੇ ਲਿਜਾ ਕੇ ਸਹਿਕਾਰਤਾ ਲਹਿਰ ਨੂੰ ਹੋਰ ਮਜ਼ਬੂਤ ਬਣਾਇਆ ਜਾ ਸਕੇ।
ਕੈਬਨਿਟ ਮੰਤਰੀ ਨੇ ਸਹਿਕਾਰੀ ਖੇਤਰ, ਐਗਰੀ ਸਟਾਰ-ਅੱਪਸ ਦੇ ਨਾਲ-ਨਾਲ ਕਿਸਾਨਾਂ ਨੂੰ ਮਹੱਤਵਪੂਰਨ ਕਾਰਕ ਕਰਾਰ ਦਿੱਤਾ, ਜੋ ਪੰਜਾਬ ਦੇ ਆਰਥਿਕ ਦੇ ਵਿਕਾਸ ਨੂੰ ਯਕੀਨੀ ਬਣਾਉਣ ਵਿੱਚ ਇਕ ਦੂਜੇ ਦਾ ਸਾਥ ਨਿਭਾ ਰਹੇ ਹਨ।
ਤਕਨੀਕੀ ਸੈਸ਼ਨ ਦੌਰਾਨ ਅਰਪਿਤਾ ਭੱਟਾਚਾਰਜੀ (ਨਾਬਾਰਡ), ਪ੍ਰਾਜੈਕਟ ਡਾਇਰੈਕਟਰ ਖੇਤੀਬਾੜੀ ਟੈਕਨੋਲੋਜੀ ਮੈਨੇਜਮੈਂਟ ਏਜੰਸੀ (ਆਤਮਾ) ਅਮਨ ਕੇਸ਼ਵ, ਐਗਰੀ ਸਲਾਹਕਾਰ ਡਾ. ਰਾਜਿੰਦਰ ਸਿੰਘ, ਜਸਵਿੰਦਰ ਸਿੰਘ, ਡੀ.ਜੀ.ਐਮ. ਯੂਨੀਅਨ ਬੈਂਕ ਆਫ਼ ਇੰਡੀਆ, ਪ੍ਰਦੀਪ ਕੁਮਾਰ ਸ੍ਰੀਵਾਸਤਵ, ਰੀਜ਼ਨਲ ਇੰਸਟੀਚਿਊਟ ਆਫ ਕੋਆਪਰੇਟਿਵ ਮੈਨੇਜਮੈਂਟ ਦੇ ਡਿਪਟੀ ਡਾਇਰੈਕਟਰ, ਜੇ.ਈ.ਪੱਟਕੀ ਨੇ ਆਪਣੇ ਵਿਚਾਰ ਪ੍ਰਗਟ ਕੀਤੇ।