ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਪਪ੍ਰੋ. ਚੰਦੂਮਾਜਰਾ ਦਾ ਕਹਿਣਾ ਕਿ ਕਾਂਗਰਸ ਦੀ ਸਰਕਾਰ ਜਨਤਾ ਨੂੰ ਮੂੰਹ ਨਹੀਂ ਦਿਖਾ ਸਕਦੀ ਅਤੇ ਪਾਰਟੀ ਦਾ ਜੋ ਆਪਸੀ ਕਾਟੋ ਕਲੇਸ਼ ਚੱਲ ਰਿਹਾ ਹੈ, ਉਸਨੂੰ ਖਤਮ ਕਰਨ ਲਈ ਕਾਂਗਰਸੀ ਹਥਕੰਡੇ ਅਪਣਾ ਰਹੇ ਹਨ। ਉਨ੍ਹਾਂ ਦਾ ਕਹਿਣਾ ਕਿ ਅਜਿਹਾ ਹੀ ਨਵੀਂ ਐੱਸ.ਆਈ.ਟੀ ਕਰ ਰਹੀ ਹੈ, ਬਾਦਲਾਂ ਨੂੰ ਟਾਰਗੇਟ ਕਰਨਾ ਇੰਨਾਂ ਦਾ ਮੁੱਖ ਏਜੰਡਾ ਹੈ।
SIT ਦੀ ਪੁੱਛ-ਗਿੱਛ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਪ੍ਰੈਸ ਕਾਨਫਰੰਸ - ਬੇਅਦਬੀ ਮਾਮਲਾ
16:56 June 26
'ਬਾਦਲ ਪਰਿਵਾਰ ਨੂੰ ਕੀਤਾ ਜਾ ਰਿਹਾ ਟਾਰਗੇਟ'
16:55 June 26
'ਬੇਅਦਬੀ ਕਰਨ ਵਾਲੇ ਨੂੰ ਮਿਲੇ ਸਜ਼ਾ'
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਕਿ ਉਹ ਵੀ ਚਾਹੁੰਦੇ ਹਨ ਕਿ ਜਿਸਨੇ ਵੀ ਬੇਅਦਬੀ ਕੀਤੀ ਅਤੇ ਕਰਵਾਈ ਹੈ, ਉਸ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ।
16:54 June 26
'ਝੂਠ ਬੋਲ ਕੇ ਸੱਤਾ ਕੀਤੀ ਹਾਸਲ'
ਚੰਡੀਗੜ੍ਹ: ਅਕਾਲੀ ਦਲ ਆਗੂ ਭੂੰਦੜ ਦਾ ਕਹਿਣਾ ਕਿ ਕਾਂਗਰਸ ਝੂਠ ਬੋਲ ਕੇ ਸੱਤਾ 'ਚ ਆਈ ਹੈ। ਸੱਤਾ 'ਚ ਆਉਣ ਤੋਂ ਪਹਿਲਾਂ ਕਾਂਗਰਸ ਨੇ ਕਈ ਝੂਠੇ ਵਾਅਦੇ ਕੀਤੇ। ਕਾਂਗਰਸ ਸਿਰਫ਼ ਇਹ ਹੀ ਚਾਹੁੰਦੀ ਹੈ ਕਿ ਮੁੱਦਾ ਭਟਕ ਜਾਵੇ ਕਿਉਂਕਿ ਚੋਣਾਂ ਆਉਣ ਵਾਲੀਆਂ ਹਨ ਅਤੇ ਸਿਰਫ਼ ਚੋਣਾਂ 'ਚ ਸਰਕਾਰ ਬਾਦਲਾਂ ਨੂੰ ਅੰਦਰ ਕਰਨਾ ਚਾਹੁੰਦੀ ਹੈ।
16:50 June 26
ਹਾਈਕੋਰਟ ਦੇ ਹੁਕਮਾਂ ਦੀ ਸਰਕਾਰ ਕਰ ਰਹੀ ਉਲੰਘਣਾ- ਅਕਾਲੀ ਦਲ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਆਗੂ ਭੂੰਦੜ ਦਾ ਕਹਿਣਾ ਕਿ ਸੁਨੀਲ ਜਾਖੜ ਦਾ ਬਿਆਨ ਹੈ ਕਿ ਉਨ੍ਹਾਂ ਰਾਹੁਲ ਗਾਂਧੀ ਨੂੰ ਸਮਝਾਇਆ ਕਿ ਕਿਵੇਂ ਬਾਦਲਾਂ 'ਤੇ ਸ਼ਿਕੰਜਾ ਕੱਸਿਆ ਜਾਵੇ। ਇਹ ਬਿਆਨ ਦਿਖਾਉਂਦਾ ਹੈ ਕਿ ਐੱਸ.ਆਈ.ਟੀ ਦੀ ਕਾਰਜ ਪ੍ਰਣਾਲੀ ਸਵਾਲਾਂ ਦੇ ਘੇਰੇ 'ਚ ਹੈ। ਕਾਂਗਰਸ ਕਿਸ ਤਰ੍ਹਾਂ ਨਾਲ ਇਸ ਮਾਮਲੇ 'ਚ ਦਖਲਅੰਦਾਜੀ ਕਰ ਰਹੀ ਹੈ, ਜਦਕਿ ਹਾਈਕੋਰਟ ਦੇ ਆਦੇਸ਼ ਹਨ ਕਿ ਕਿਸੇ ਵੀ ਤਰ੍ਹਾਂ ਦੀ ਦਖਲਅੰਦਾਜੀ ਨਹੀਂ ਚੱਲੇਗੀ ਅਤੇ ਜੋ ਵੀ ਰਿਪੋਰਟ ਹੈ ਉਹ ਹਾਈਕੋਰਟ 'ਚ ਦੇਣੀ ਹੋਗੀ।
16:48 June 26
ਪਹਿਲੀ ਵਾਰ ਕਿਸੇ ਸਾਬਕਾ ਮੁੱਖ ਮੰਤਰੀ ਨੂੰ SIT ਨੇ ਕੀਤਾ ਤਲਬ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਕਿ ਜਦੋਂ ਗੋਲੀਆਂ ਚੱਲੀਆਂ ਉਸ ਸਮੇਂ ਐੱਸ.ਪੀ ਅਤੇ ਡੀ.ਸੀ ਮੌਕੇ 'ਤੇ ਮੌਜੂਦ ਸੀ, ਪਰ ਅਜਿਹਾ ਦੇਸ਼ 'ਚ ਪਹਿਲੀ ਵਾਰ ਹੋਇਆ ਕਿ ਕੋਈ SIT ਸੂਬੇ ਦੇ ਸਾਬਕਾ ਮੁੱਖ ਮੰਤਰੀ ਨੂੰ ਸੰਮਨ ਕਰ ਰਹੀ ਹੈ।
16:43 June 26
ਸਵਾਲਾਂ ਦੇ ਘੇਰੇ 'ਚ ਨਵੀਂ SIT ਦੀ ਕਾਰਜਪ੍ਰਣਾਲੀ-ਸ਼੍ਰੋਮਣੀ ਅਕਾਲੀ ਦਲ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਵਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ 'ਚ ਉਨ੍ਹਾਂ SIT ਦੀ ਕਾਰਜਪ੍ਰਣਾਲੀ 'ਤੇ ਸਵਾਲ ਖੜੇ ਕੀਤੇ ਹਨ। ਅਕਾਲੀ ਦਲ ਦਾ ਕਹਿਣਾ ਕਿ ਹਾਈਕਰੋਟ ਵਲੋਂ ਸਰਕਾਰ ਦੀ ਪੁਰਾਣੀ ਐੱਸ.ਆਈ.ਟੀ ਦੀ ਰਿਪੋਰਟ ਰੱਦ ਕੀਤੀ ਗਈ ਸੀ। ਉਨ੍ਹਾਂ ਦਾ ਕਹਿਣਾ ਕਿ ਅਕਾਲੀ ਦਲ ਜਾਂਚ 'ਚ ਪੂਰੀ ਤਰ੍ਹਾਂ ਸਾਥ ਦੇਵੇਗਾ, ਕਿਉਂਕਿ ਉਹ ਗੁਰੂ ਤੋਂ ਡਰਦੇ ਹਨ, ਅਤੇ ਧਰਮ ਨੂੰ ਮੰਨਦੇ ਹਨ।
15:08 June 26
ਸੁਖਬੀਰ ਸਿੰਘ ਬਾਦਲ ਤੋਂ ਪੁੱਛਗਿੱਛ ਖਤਮ
ਸੁਖਬੀਰ ਸਿੰਘ ਬਾਦਲ ਤੋਂ ਪੁੱਛਗਿੱਛ ਖਤਮ
13:01 June 26
SIT ਵੱਲੋਂ ਪਿਛਲੇ ਡੇਢ ਘੰਟੇ ਤੋਂ ਸੁਖਬੀਰ ਸਿੰਘ ਬਾਦਲ ਤੋਂ ਪੁੱਛਗਿੱਛ ਜਾਰੀ
ਚੰਡੀਗੜ੍ਹ:ਐਸਆਈਟੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਬੇਅਦਬੀ ਮਾਮਲੇ ’ਚ ਪਿਛਲੇ ਡੇਢ ਘੰਟੇ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ।
12:04 June 26
‘ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੇ ਅਕਾਲੀ ਲੀਡਰਸ਼ਿਪ ਨੂੰ ਬਦਨਾਮ ਕਰਨ ਦੀ ਵਿਓਂਤ ਕੀਤੀ ਤਿਆਰ’
ਚੰਡੀਗੜ੍ਹ: ਜਿਥੇ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਤੋਂ ਐਸਆਈਟੀ ਪੁੱਛਗਿੱਛ ਕਰ ਰਹੀ ਹੈ ਉਥੇ ਹੀ ਦੂਜੇ ਪਾਸੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਕੋਰ ਕਮੇਟੀ ਦੇ ਕਈ ਮੈਂਬਰ ਪਹੁੰਚੇ ਹਨ। ਇਸ ਮੌਕੇ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਦਲ ਨੂੰ ਬਦਨਾਮ ਕਰਨ ਦੇ ਲਈ ਕਾਂਗਰਸ ਹਾਈਕਮਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਲੀ ਬੁਲਾਇਆ ਸੀ ਤੇ ਉਥੇ ਬੈਠ ਕੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਬਦਨਾਮ ਕਰਨ ਲਈ ਸਕਰੀਪਟ ਤਿਆਰ ਕੀਤੀ ਗਈ ਹੈ।
11:30 June 26
SIT ਵੱਲੋਂ ਸੁਖਬੀਰ ਸਿੰਘ ਬਾਦਲ ਤੋਂ ਪੁੱਛਗਿੱਛ ਜਾਰੀ
ਚੰਡੀਗੜ੍ਹ: ਸਾਬਕਾ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪੰਜਾਬ ਪੁਲਿਸ ਆਫੀਸਰਜ਼ ਇੰਸਟੀਚਿਊਟ ਪਹੁੰਚੇ ਹਨ। ਜਿਥੇ ਐਸਆਈਟੀ ਮੈਂਬਰ ਪਹਿਲਾਂ ਹੀ ਪਹੁੰਚ ਚੁੱਕੇ ਸਨ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਤੋਂ ਬੇਅਦਬੀ ਮਾਮਲੇ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਸੁਖਬੀਰ ਸਿੰਘ ਬਾਦਲ ਨਾਲ ਅਕਾਲੀ ਦਲ ਦੀ ਕੋਰ ਕਮੇਟੀ ਦੇ ਕਈ ਮੈਂਬਰ ਵੀ ਪਹੁੰਚੇ ਹਨ।
10:40 June 26
SIT ਵੱਲੋਂ ਸੁਖਬੀਰ ਸਿੰਘ ਬਾਦਲ ਤੋਂ ਪੁੱਛਗਿੱਛ ਜਾਰੀ
ਚੰਡੀਗੜ੍ਹ: ਬੇਅਦਬੀ ਮਾਮਲੇ ’ਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਐਸਆਈਟੀ ਨੇ ਸੰਮਨ ਜਾਰੀ ਕੀਤੇ ਸਨ, ਜਿਸ ਤੋਂ ਮਗਰੋਂ ਅੱਜ ਸੁਖਬੀਰ ਸਿੰਘ ਬਾਦਲ ਐਸਆਈਟੀ ਅੱਗੇ ਪੇਸ਼ ਹੋਣਗੇ ਜਿੱਥੇ ਉਹਨਾਂ ਨੂੰ ਤੋਂ ਪੁੱਛਗਿੱਛ ਕੀਤੀ ਜਾਵੇਗੀ।