ਚੰਡੀਗੜ੍ਹ: ਕੋਰ ਕਮੇਟੀ ਦੀ ਬੈਠਕ ਵਿਚ ਬਿਜਲੀ ਦੇ ਵਧਾਏ ਜਾ ਰਹੇ ਰੇਟ ਅਤੇ ਨਕਲੀ ਬੀਜ਼ ਸਕੈਮ ਅਤੇ ਟਿਊਬਵੈਲ ਨੂੰ ਮਿਲਣ ਵਾਲੀ ਮੁਫ਼ਤ ਬਿਜਲੀ ਨੂੰ ਰੋਕਣ ਦੇ ਫੈਸਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਮਰਜੈਂਸੀ ਬੈਠਕ ਸੱਦੀ ਗਈ ਹੈ।
ਸੁਖਬੀਰ ਬਾਦਲ ਨੇ 30 ਮਈ ਨੂੰ ਸੱਦੀ ਐਮਰਜੈਂਸੀ ਬੈਠਕ, ਦਲਜੀਤ ਚੀਮਾ ਨੇ ਦਿੱਤੀ ਜਾਣਕਾਰੀ - ਦਲਜੀਤ ਚੀਮਾ
ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਟਵੀਟ ਰਾਹੀਂ ਜਾਣਕਾਰੀ ਦਿੱਤੀ ਹੈ ਕਿ 30 ਤਾਰੀਖ ਨੂੰ ਦੁਪਹਿਰ 12 ਵਜੇ ਅਕਾਲੀ ਦਲ ਦਫਤਰ ਸੈਕਟਰ 28 ਵਿਖੇ ਬੈਠਕ ਕੀਤੀ ਜਾਵੇਗੀ।
ਫ਼ੋਟੋ।
ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਟਵੀਟ ਰਾਹੀਂ ਜਾਣਕਾਰੀ ਦਿੱਤੀ ਹੈ ਕਿ 30 ਤਾਰੀਖ ਨੂੰ ਦੁਪਹਿਰ 12 ਵਜੇ ਅਕਾਲੀ ਦਲ ਦਫ਼ਤਰ ਸੈਕਟਰ 28 ਵਿਖੇ ਬੈਠਕ ਕੀਤੀ ਜਾਵੇਗੀ।
ਉਨ੍ਹਾਂ ਟਵੀਟ ਕਰਦਿਆਂ ਲਿਖਿਆ, "ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਿਊਬਵੈਲਾਂ, ਬੀਜਾਂ ਦੇ ਘੁਟਾਲੇ, ਮਾਲੀਆ ਘਾਟੇ, ਮੁਫਤ ਬਿਜਲੀ ਸਪਲਾਈ ਬੰਦ ਕਰਨ ਦੇ ਮੁੱਦੇ ਉੱਤੇ ਵਿਚਾਰ ਵਟਾਂਦਰੇ ਲਈ ਪਾਰਟੀ ਦੀ ਕੋਰ ਕਮੇਟੀ ਦੀ ਇੱਕ ਹੰਗਾਮੀ ਮੀਟਿੰਗ ਸੱਦੀ ਹੈ ਜੋ 30 ਮਈ ਨੂੰ ਪਾਰਟੀ ਦਫਤਰ ਵਿਖੇ 12 ਵਜੇ ਹੋਵੇਗੀ।"