ਹੈਦਰਾਬਾਦ ਡੈਸਕ:ਸਿਆਸੀ ਗਲਿਆਰੇ ਵਿੱਚ ਪਾਰਟੀਆਂ ਇੱਕ-ਦੂਜੇ ਉੱਤੇ ਤੰਜ ਜਾਂ ਨਿਸ਼ਾਨੇ ਅਕਸਰ ਕੱਸਦੇ ਰਹਿੰਦੇ ਹਨ। ਇਸ ਸਮੇਂ ਖਾਸ ਕਰਕੇ ਪੰਜਾਬ ਵਿੱਚ ਹਰ ਕੋਈ ਨੇਤਾ ਅਪਣੀ ਵਿਰੋਧੀ ਧਿਰ ਨੇਤਾ ਨੂੰ ਭੰਡਦਾ ਹੋਇਆ ਹੀ ਦਿਖਾਈ ਦੇ ਰਿਹਾ ਹੈ, ਫਿਰ ਚਾਹੇ ਵਿਰੋਧੀ ਧਿਰ ਆਮ ਆਦਮੀ ਪਾਰਟੀ ਬਾਰੇ ਜਾਂ ਆਮ ਆਦਮੀ ਪਾਰਟੀ ਦੇ ਬੁਲਾਰੇ ਵਲੋਂ ਰਾਜਪਾਲ ਉੱਤੇ ਤੰਜ ਕੱਸਣਾ ਹੋਵੇ। ਇਕ ਵੀਡੀਓ ਸਾਹਮਣੇ ਆਈ ਹੈ ਜਿੱਥੇ ਸੁਖਬੀਰ ਸਿੰਘ ਬਾਦਲ ਕਿਸੇ ਗੁਰੂ ਘਰ ਦੇ ਅੰਦਰ ਖੜੇ ਸੰਗਤ ਨੂੰ ਸੰਬੋਧਨ ਕਰ ਰਹੇ ਹਨ। ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ "ਪਾਗਲ ਜਿਹਾ" ਕਹਿ ਦਿੱਤਾ। ਦੂਜੇ ਪਾਸੇ, ਇਸ ਦਾ ਜਵਾਬ ਵੀ ਸੀਐਮ ਮਾਨ ਵਲੋਂ ਸੂਦ ਸਣੇ ਮੋੜਿਆ ਗਿਆ ਹੈ।
ਸੁਖਬੀਰ ਬਾਦਲ ਨੇ ਕੀ ਕਿਹਾ: ਕਿਸੇ ਸਮਾਗਮ ਵਿੱਚ ਗੁਰਦੁਆਰਾ ਸਾਹਿਬ ਅੰਦਰ ਸੰਬੋਧਨ ਕਰਦੇ ਅਕਾਲੀ ਦਲ ਦੇ ਪ੍ਰਧਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ, "ਜਦੋਂ ਦਾ ਪੰਜਾਬ ਬਣਿਆ, ਚਾਰ ਮੁੱਖ ਮੰਤਰੀ ਬਣੇ, ਤਿੰਨ ਹੀ ਸਮਝ ਲਓ। ਬਰਨਾਲਾ ਸਾਬ੍ਹ ਤਾਂ ਮੈਨੂੰ ਲੱਗਦਾ ਢਾਈ ਸਾਲ ਹੀ ਰਹੇ, ਪਰ ਬਾਦਲ ਸਾਬ੍ਹ ਬਣੇ 20 ਸਾਲ, ਕੈਪਟਨ ਅਮਰਿੰਦਰ ਸਿੰਘ ਬਣਿਆ 10 ਸਾਲ, ਬੇਅੰਤ ਸਿੰਘ ਬਣਿਆ 5 ਸਾਲ ਤੇ ਜਿਹੜਾ ਆ ਹੁਣ ਬਣਿਆ ਅੱਜ ਵਾਲਾ ਪਾਗਲ ਜਿਹਾ, ਇਕ ਸਾਲ ਹੋਇਆ ..."