ਪੰਜਾਬ

punjab

ETV Bharat / state

ਕੋਵਿਡ-19: ਸ਼ੂਗਰਫੈਡ ਆਪਣੇ ਗੰਨਾ ਉਤਪਾਦਕਾਂ ਨੂੰ ਮੁਹੱਈਆ ਕਰਵਾਏਗੀ ਘੱਟ ਕੀਮਤਾਂ 'ਤੇ ਖੰਡ - ਗੰਨਾ ਉਤਪਾਦਕ

ਕੋਵਿਡ-19 ਸੰਕਟ ਅਤੇ ਕਰਫਿਊ ਲੱਗਣ ਕਾਰਨ ਪੈਦਾ ਹੋਈਆਂ ਸਥਿਤੀਆਂ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਆਪਣੇ ਗੰਨਾ ਉਤਪਾਦਕ ਕਿਸਾਨਾਂ ਨੂੰ ਇਕ ਰਾਹਤ ਦਿੰਦਿਆਂ ਰਿਆਇਤੀ ਦਰਾਂ ਉਤੇ ਖੰਡ ਦੇਣ ਦਾ ਫੈਸਲਾ ਕੀਤਾ ਗਿਆ ਹੈ।

ਸੁਖਜਿੰਦਰ ਸਿੰਘ ਰੰਧਾਵਾ
ਸੁਖਜਿੰਦਰ ਸਿੰਘ ਰੰਧਾਵਾ

By

Published : Apr 1, 2020, 12:23 PM IST

ਚੰਡੀਗੜ੍ਹ: ਕੋਵਿਡ-19 ਸੰਕਟ ਅਤੇ ਕਰਫਿਊ ਲੱਗਣ ਕਾਰਨ ਪੈਦਾ ਹੋਈਆਂ ਸਥਿਤੀਆਂ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਆਪਣੇ ਗੰਨਾ ਉਤਪਾਦਕ ਕਿਸਾਨਾਂ ਨੂੰ ਇਕ ਰਾਹਤ ਦਿੰਦਿਆਂ ਰਿਆਇਤੀ ਦਰਾਂ ਉੱਤੇ ਖੰਡ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।

ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਸ਼ੂਗਰਫੈਡ ਪੰਜਾਬ ਵੱਲੋਂ ਸੂਬੇ ਦੀਆਂ ਸਾਰੀਆਂ 9 ਸਹਿਕਾਰੀ ਖੰਡ ਮਿੱਲਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਗੰਨਾ ਉਤਪਾਦਕਾਂ ਨੂੰ ਰਿਆਇਤ ਕੀਮਤ ਉਤੇ ਖੰਡ 2500 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਤੁਰੰਤ ਜਾਰੀ ਕੀਤੀ ਜਾਵੇ।

ਸ਼ੂਗਰਫੈਡ ਦੇ ਚੇਅਰਮੈਨ ਅਮਰੀਕ ਸਿੰਘ ਆਲੀਵਾਲ ਨੇ ਦੱਸਿਆ ਕਿ ਸਹਿਕਾਰਤਾ ਮੰਤਰੀ ਵੱਲੋਂ ਦਿੱਤੇ ਨਿਰਦੇਸ਼ਾਂ 'ਤੇ ਸੂਬੇ ਵਿੱਚ ਸਥਿਤ ਸਾਰੀਆਂ ਸਹਿਕਾਰੀ ਖੰਡ ਮਿੱਲਾਂ ਉਨ੍ਹਾਂ ਗੰਨਾ ਉਤਪਾਦਕਾਂ ਨੂੰ ਇਹ ਰਿਆਇਤੀ ਕੀਮਤ ਉਤੇ ਖੰਡ ਦਿੱਤੀ ਜਾਵੇਗੀ।

ਜਿਹੜੇ ਸਬੰਧਤ ਸਹਿਕਾਰੀ ਖੰਡ ਮਿੱਲ ਨੂੰ ਗੰਨੇ ਦੀ ਸਪਲਾਈ ਕਰਦੇ ਹਨ। ਉਨ੍ਹਾਂ ਕਿਹਾ ਕਿ 100 ਕੁਇੰਟਲ ਗੰਨੇ ਦੀ ਸਪਲਾਈ ਬਦਲੇ ਕਿਸਾਨ ਨੂੰ 20 ਕਿਲੋ ਖੰਡ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਇਸ ਖੰਡ ਦੀ ਕੀਮਤ ਗੰਨਾ ਉਤਪਾਦਕਾਂ ਦੀਆਂ ਗੰਨੇ ਬਦਲੇ ਬਾਕਾਇਆ ਪਈਆਂ ਅਦਾਇਗੀਆਂ ਵਿੱਚ ਐਡਜਸਟ ਕਰ ਦਿੱਤੀ ਜਾਵੇ।

ਸ਼ੂਗਰਫੈਡ ਦੇ ਐਮ.ਡੀ. ਪੁਨੀਤ ਗੋਇਲ ਨੇ ਦੱਸਿਆ ਕਿ ਸਰਕਾਰ ਵੱਲੋਂ ਲਿਆ ਇਹ ਫੈਸਲਾ ਜਿੱਥੇ ਕਿਸਾਨਾਂ ਨੂੰ ਘਰੇਲੂ ਵਰਤੋਂ ਲਈ ਬਜ਼ਾਰੀ ਕੀਮਤਾਂ ਤੋਂ ਘੱਟ ਸਸਤੀ ਦਰ ਉਤੇ ਖੰਡ ਮਿਲੇਗੀ ਉਥੇ ਉਹ ਆਉਣ ਵਾਲੇ ਵਾਢੀ ਸੀਜ਼ਨ ਦੌਰਾਨ ਕੰਮ ਵਿੱਚ ਜੁੱਟਣ ਵਾਲੇ ਪਰਵਾਸੀ ਮਜ਼ਦੂਰਾਂ ਦੀ ਵੀ ਮੱਦਦ ਕਰ ਸਕਣਗੇ।

ABOUT THE AUTHOR

...view details